HOME ਗੁਲਸ਼ਨ ਕੌਰ ਸੇਠੀ ਦੀ ਪਹਿਲੀ ਸਾਲਾਨਾ ਬਰਸੀ ਮੌਕੇ ਵੱਖ-ਵੱਖ ਪ੍ਰਤੀਨਿਧਾਂ ਨੇ ਦਿੱਤੀ...

ਗੁਲਸ਼ਨ ਕੌਰ ਸੇਠੀ ਦੀ ਪਹਿਲੀ ਸਾਲਾਨਾ ਬਰਸੀ ਮੌਕੇ ਵੱਖ-ਵੱਖ ਪ੍ਰਤੀਨਿਧਾਂ ਨੇ ਦਿੱਤੀ ਸ਼ਰਧਾਂਜਲੀ – ਕੁਲਵਿੰਦਰ ਸਿੰਘ ਬੈਨੀਪਾਲ

ਸਿਮਰਜੀਤ ਸਿੰਘ ਬੈਂਸ, ਕੁਲਵਿੰਦਰ ਸਿੰਘ ਬੈਨੀਪਾਲ, ਹਰਪਾਲ ਸਿੰਘ ਕੋਹਲ਼ੀ, ਗੁਰਦੀਪ ਸਿੰਘ ਕਾਲੜਾ ਸਮੇਤ ਹੋਰਨਾਂ ਵੀ ਦਿੱਤੀ ਸ਼ਰਧਾਂਜਲੀ 

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ-1, ਦੁੱਗਰੀ, ਲੁਧਿਆਣਾ ਵਿਖੇ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਚੇਅਰਮੈਨ ਬਲਜੀਤ ਸਿੰਘ ਸੇਠੀ ਦੀ ਧਰਮ ਪਤਨੀ ਜੋ ਕਿ ਇੱਕ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਸਾਲਾਨਾ ਪਹਿਲੀ ਬਰਸੀ ਮੌਕੇ ਭਾਈ ਉਂਕਾਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਆਪਣੇ ਰਸ-ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਲਸ਼ਨ ਸੇਠੀ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਦੱਸਿਆ ਕਿ ਉਹਨਾਂ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਅਤੇ ਜਦੋਂ ਵੀ ਉਹਨਾਂ ਨੂੰ ਮਿਲਦੇ ਤਾਂ ਪਿਆਰ ਨਾਲ ਸਾਨੂੰ ਕਈ ਗੱਲਾਂ ਸਮਝਾਉਂਦੇ ਹੁੰਦੇ ਸੀ । ਵੱਖ-ਵੱਖ ਵਰਗਾਂ ਦੇ ਪ੍ਰਤਿਨਿਧੀਆਂ ਨੇ ਸੇਠੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਗੁਲਸ਼ਨ ਕੌਰ ਸੇਠੀ ਨੂੰ ਸ਼ਰਧਾਂਜਲੀ ਭੇਟ ਕੀਤੀ। ਜਿਨ੍ਹਾਂ ਵਿੱਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਅਰਬਨ ਅਸਟੇਟ, ਫੇਸ-1 ਦੁੱਗਰੀ ਤੋਂ ਹਰਪਾਲ ਸਿੰਘ ਕੋਹਲ਼ੀ ਅਤੇ ਗੁਰੂ ਗਿਆਨ ਵਿਹਾਰ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ ਕਾਲੜਾ ਨੇ ਭਾਵ ਭਿੰਨੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਗੁਲਸ਼ਨ ਕੌਰ ਜੀ ਸੇਠੀ ਮਿੱਠਬੋਲੜੇ ਸੁਭਾਅ ਦੇ ਮਾਲਕ ਸਨ । ਉਹਨਾਂ ਦੇ ਜਾਣ ਨਾਲ ਸੇਠੀ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਇਕੱਠ ਤੋਂ ਪਤਾ ਲੱਗਦਾ ਸੀ ਕਿ ਸਮਾਜ ਵਿੱਚ ਉਹਨਾਂ ਦਾ ਕਿੰਨਾ ਪ੍ਰਭਾਵ ਸੀ। ਸੰਗਤਾਂ ਵਿੱਚ ਪੁਲਸ ਅਧਿਕਾਰੀ ਪਰਮਜੀਤ ਸਿੰਘ ਜੀ ਪੰਨੂ, ਜੱਜ ਜਸਪ੍ਰੀਤ ਸਿੰਘ ਜੀ ਅੰਮ੍ਰਿਤਸਰ ਸਾਹਿਬ ਤੋਂ ਉਚੇਚੇ ਤੌਰ ਤੇ ਆਏ। ਕਰਤਾਰ ਸਿੰਘ ਬਰਾੜ, ਪਰਮਿੰਦਰ ਸਿੰਘ, ਗੁਰਦੀਪ ਸਿੰਘ ਕਾਲੜਾ, ਸਰਬਜੀਤ ਸਿੰਘ ਚੱਗਰ, ਜਗਮੋਹਨ ਸਿੰਘ, ਹਰਪਾਲ ਸਿੰਘ ਕੋਹਲ਼ੀ, ਸੁਰਜੀਤ ਸਿੰਘ, ਸਿਮਰਨ ਕੌਰ, ਮਨਦੀਪ ਕੌਰ, ਗਗਨਦੀਪ ਸਿੰਘ ਭਾਟੀਆ, ਅਜੀਤਪਾਲ ਸਿੰਘ ਭਾਸੀਨ, ਚਰਨਜੀਤ ਸਿੰਘ ਪਾਇਲ, ਪਵਨ ਗੋਇਲ, ਯਸ਼ ਚੋਪੜਾ, ਆਰ ਐਸ ਕੋਹਲ਼ੀ, ਚਮਨ ਲਾਲ ਤਾਂਗਰੀ, ਕ੍ਰਿਸ਼ਨ ਠਾਕੁਰ, ਸੁਮੀਰ ਤਾਂਗਰੀ, ਜਪਕੀਰਤ ਸਿੰਘ ਅਤੇ ਹੋਰ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੀ ਜੇ ਪੀ ਦੇ ਜਿਲ੍ਹਾਂ ਕਿਸਾਨ ਵਿੰਗ ਦੇ ਪ੍ਰਧਾਨ ਸੀਨੀਅਰ ਆਗੂ ਸ਼ਿਵ ਸ਼ਰਮਾ ਲਾਪਤਾ
Next articleਬਾਵਾ ਦਾ ਜਨਮ-ਦਿਨ ਬੂਟੇ ਲਗਾ ਕੇ, ਸੀਨੀਅਰ ਸਿਟੀਜਨ ਨਾਲ ਕੇਕ ਕੱਟ ਕੇ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਮਨਾਇਆ