
ਰੋਪੜ੍ਹ ਸਟੇਡੀਅਮ ਦੇ ਨਜ਼ਦੀਕ ਨਹਿਰ ਕੋਲੋਂ ਮੋਟਰਸਾਈਕਿਲ, ਪਰਸ ਤੇ ਹੋਰ ਸਮਾਨ ਮਿਲਿਆਂ , ਪੁਲਿਸ ਗੋਤਾਖੋਰਾਂ ਦੀ ਲੈ ਰਹੀ ਮਦਦ,ਨਹਿਰ ‘ਚ ਪਾਣੀ ਦਾ ਪੱਧਰ ਸੀਮਿਤ
ਅਜੇ ਤੱਕ ਮਿਲਿਆ ਕੋਈ ਸੁਰਾਗ ,ਪੁਲਿਸ ਵੱਲੋਂ ਹਰ ਐਂਗਲ ਤੇ ਕੀਤੀ ਜਾ ਰਹੀ ਜਾਂਚ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਬੀ ਜੇ ਪੀ ਦੇ ਕਿਸਾਨ ਵਿੰਗ ਦੇ ਜਿਲ੍ਹਾਂ ਪ੍ਰਧਾਨ ਅਤੇ ਭਾਜਪਾ ਦੇ ਸੀਨੀਅਰ ਨੇਤਾ ਸ਼ਿਵ ਕੁਮਾਰ ਸ਼ਰਮਾ ਵਾਸੀ ਪਨਿਆਲੀ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਕੱਲ ਦੇਰ ਸ਼ਾਮ ਤੱਕ ਘਰ ਨਹੀ ਪਹੁੰਚੇ | ਜਿਸ ਨਾਲ ਪਰਿਵਾਰਕ ਮੈਬਰ ਕਾਫੀ ਚਿੰਤਿਤ ਸਨ ਉਨ੍ਹਾਂ ਨੇ ਆਪਣੇ ਤੌਰ ਤੇ ਆਪਣੇ ਰਿਸ਼ਤੇਦਾਰਾ, ਸਕੇ ਸਬੰਧੀਆਂ ਵਿੱਚ ਪੁੱਛ ਪੜ੍ਹਤਾਲ ਕੀਤੀ ਲੇਕਿਨ ਕੋਈ ਪਤਾ ਨਹੀ ਚੱਲਿਆ | ਜਦ ਕਿ ਉਨ੍ਹਾਂ ਦਾ ਮੋਟਰਸਾਈਕਿਲ ਰੋਪੜ੍ਹ ਸਟੇਡੀਅਮ ਦੀ ਪਿੱਛੇ ਨਹਿਰ ਪਾਸ ਮਿਲਿਆਂ | ਜਿੱਥੇ ਉਨ੍ਹਾਂ ਦਾ ਪਰਸ ਅਤੇ ਕਾਗਜ਼ਾਤ ਪੁਲਿਸ ਨੇ ਬਰਾਮਦ ਕੀਤੇ ਹਨ | ਜਦਕਿ ਉਨ੍ਹਾਂ ਦਾ ਅਤੇ ਤੱਕ ਕੋਈ ਪਤਾ ਨਹੀ ਚੱਲ ਸਕਿਆ | ਜਦਕਿ ਪੁਲਿਸ ਹਰ ਐਂਗਲ ਤੋਂ ਜਾਂਚ ਵਿੱਚ ਜੁਟੀ ਹੋਈ ਹੈ |ਜਦੋਂ ਇਸ ਸਬੰਧੀ ਥਾਣਾ ਸਿਟੀ ਰੋਪੜ੍ਹ ਐਸ ਐਚ ਓ ਇੰਸਪੈਕਟਰ ਪਵਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਨਹਿਰ ਵਿੱਚ ਪਾਣੀ ਦਾ ਪੱਧਰ ਵੀ ਬਹੁਤ ਜ਼ਿਆਦਾ ਨਹੀ ਜਿਸ ਵਿੱਚ ਸ਼ਿਵ ਸ਼ਰਮਾ ਦੇ ਡੁੱਬਣ ਦੀ ਪੁਸ਼ਟੀ ਵੀ ਨਹੀ ਕੀਤੀ ਜਾ ਸਕਦੀ ਜਦਕਿ ਪੁਲਿਸ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਗੋਤਾਖੋਰਾ ਦੀ ਮਦਦ ਲਈ ਜਾ ਰਹੀ ਹੈ | ਉਨ੍ਹਾਂ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੋ ਤਿੰਨ ਪਾਰਟੀਆ ਨਾਲ ਕੁਝ ਤਕਰਾਰ ਚੱਲ ਰਿਹਾ ਸੀ | ਭਾਜਪਾ ਆਗੂ ਸ਼ਿਵ ਸ਼ਰਮਾ ਪਨਿਆਲੀ ਵੱਲੋਂ ਉਨਾ ਦੇ ਖਿਲਾਫ ਸੁਸਾਈਡ ਨੋਟ ਵੀ ਲਿਖਿਆ ਹੈ ਜੋ ਵਲੋਂ ਬ੍ਰਾਮਦ ਕਰ ਲਿਆ ਹੈ | ਪੁਲਿਸ ਦੇ ਵੱਲੋਂ ਹਰ ਐੰਗਲ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਦਕਿ ਖਬਰ ਲਿਖੇ ਜਾਣ ਤੱਕ ਭਾਜਪਾ ਆਗੂ ਦਾ ਕੋਈ ਸੁਰਾਗ ਤੱਕ ਨਹੀ ਮਿਲਿਆ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


