ਬੱਚਿਆਂ ਵਿਚ ਵਧ ਰਹੀ ਹਮਲਾਵਰਤਾ ਇਕ ਵੱਡੀ ਚੁਣੌਤੀ

(ਸਮਾਜ ਵੀਕਲੀ)

ਇੰਟਰਨੈੱਟ ਦੀ ਦੁਨੀਆਂ ਨੇ ਬੱਚਿਆਂ ਅਤੇ ਨੌਜੁਆਨਾ ਦੀ ਮਨੋਦਸ਼ਾ ਨੂੰ ਹਮਲਾਵਰ ਬਣਾ ਦਿੱਤਾ ਹੈ। ਕੌੜਾ ਸੱਚ ਇਹ ਵੀ ਹੈ ਕਿ ਪਰਿਵਾਰਾਂ *ਚ ਬਜ਼ੁਰਗਾਂ ਦੀ ਅਹਿਮੀਅਤ ਖਤਮ ਜਿਹੀ ਹੋ ਗਈ ਹੈ। ਛੋਟੇ ਪਰਿਵਾਰਾਂ ਤੋਂ ਬਾਦ ਬਣੇ ਕੰਮਕਾਜੀ ਇਕੱਲੇ ਪਰਿਵਾਰਾਂ *ਚ ਮਾਂ ਬਾਪ ਵੀ ਹੁਣ ਬੱਚਿਆਂ ਦੇ ਬਚਪਨ ਤੋਂ ਗਾਇਬ ਹੋ ਰਹੇ ਹਨ। ਅਜਿਹੇ ਇਕੱਲੇ ਵਾਤਾਵਰਨ *ਚ ਬੱਚੇ ਆਪਣੇ ਮਨੋਰੰਜਨ ਦੀਆਂ ਚੀਜਾਂ ਦੀ ਚੋਣ ਦੇ ਲਈ ਅਜਾਦ ਹੋ ਗਏ ਹਨ। ਇੰਟਰਨੈੱਟ ਦੀ ਦੁਨੀਆਂ ਨੇ ਬੱਚਿਆਂ ਅਤੇ ਨੋਜੁਆਨਾਂ ਦੇ ਮਨਾਂ ਨੂੰ ੳੱਤੇਜਿੱਤ ਬਣਾ ਦਿੱਤਾ ਹੈ। ਇਸ ਸੰਦਰਭ ਨੂੰ ਪ੍ਰਮਾਣ ਦੇਣ ਵਾਲੀਆਂ ਘਟਨਾਵਾਂ ਅਕਸਰ ਦੇਖਣ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਮੋਬਾਇਲ, ਇੰਟਰਨੈੱਟ ਆਦਿ ਦੀ ਲਤ ਦੇ ਸ਼ਿਕਾਰ ਬੱਚੇ ਤੱਕ ਦਹਿਲਾ ਦੇਣ ਵਾਲੇ ਅਪਰਾਧ ਕਰ ਬੈਠਦੇ ਹਨ। ਮੋਬਾਇਲ ਇਸਤਮਾਲ ਕਰਨ ਅਤੇ ਪਬਜੀ ਜਿਹੀਆਂ ਹਿੰਸਕ ਖੇਡਾਂ ਖੇਡਣ ਤੋਂ ਰੋਕਣ ਜਿਹੀਆਂ ਗੱਲਾਂ *ਤੇ ਹੀ ਬੱਚੇ ਮਾਤਾ ਪਿਤਾ ਨੂੰ ਜਾਨੋ ਮਾਰਨ ਜਾਂ ਖੁਦਕੁਸ਼ੀ ਜਿਹਾ ਆਤਮਘਾਤੀ ਕਦਮ ਚੱਕ ਲੈਂਦੇ ਹਨ।

ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਘਟਨਾਵਾਂ ਤੇਜੀ ਨਾਲ ਵਧ ਰਹੀਆਂ ਹਨ। ਕੁਝ ਸਮਾਂ ਪਹਿਲਾਂ ਲਖਨਊ *ਚ 16 ਸਾਲ ਦੇ ਇਕ ਲੜਕੇ ਨੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਸੀ।ਕਾਰਨ ਪਤਾ ਚੱਲਿਆ ਕਿ ਉੁਹ ਉਸਨੂੰ ਮੋਬਾਇਲ *ਤੇ ਪਬਜੀ ਗੇਮ ਖੇਡਣ ਤੋਂ ਮਨ੍ਹਾਂ ਕਰਦੀ ਸੀ।ਇਹ ਲੜਕਾ ਦਸਵੀਂ ਕਲਾਸ ਦਾ ਵਿਦਿਆਰਥੀ ਸੀ। ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਲਗਦਾ ਹੈ ਕਿ ਇੰਟਰਨੈੱਟ ਰਾਹੀਂ ਉੱਭਰਦੀ ਇਸ ਹਿੰਸਾ ਦੇ ਸਮਾਜ ਸ਼ਾਸਤਰ ਨੂੰ ਸਮਾਂ ਰਹਿੰਦੇ ਸਮਝਣ ਅਤੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਲੋੜ ਹੈ। ਅਜਿਹੀਆਂ ਘਟਨਾਵਾਂ ਪਰਿਵਾਰ, ਸਮਾਜ ਅਤੇ ਸਮਾਜਕ ਤਾਣੇ ਬਾਣੇ *ਤੇ ਸਵਾਲ ਖੜ੍ਹਾ ਕਰਦੀਆਂ ਹਨ। ਇਨ੍ਹਾਂ ਘਟਨਾਵਾਂ ਤੋਂ ਲੱਗਦਾ ਹੈ ਕਿ ਬੱਚਿਆਂ ਦੇ ਸਮਾਜੀਕਰਨ *ਚ ਆਪਣਾ ਅਹਿਮ ਰੋਲ ਨਿਭਾਉਣ ਵਾਲੇ ਪਰਿਵਾਰ ਅਤੇ ਸਕੂਲ ਜਿਹੀਆਂ ਸੰਸਥਾਵਾਂ ਦੀ ਜਿੰਮੇਵਾਰੀ ਕਿਤੇ ਨਾ ਕਿਤੇ ਸਿਮਟਦੀ ਜਾ ਰਹੀ ਹੈ। ਇਸਦਾ ਅਸਰ ਇਹ ਹੋਇਆ ਕਿ ਬੱਚੇ ਆਪਣੀ ਦੁਨੀਆਂ ਅਲੱਗ ਸਿਰਜਦੇ ਜਾ ਰਹੇ ਹਨ।

ਸੱਚਾਈ ਇਹ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਕੰਪਿਊਟਰ ਅਤੇ ਇੰਟਰਨੈੱਟ ਸੂਚਨਾਵਾਂ ਨੇ ਇਕ ਸੰਵੇਦਨਹੀਣ ਸਮਾਜ ਗੜ੍ਹ ਦਿੱਤਾ ਹੈ।ਅੱਜ ਇੰਟਰਨੈੱਟ *ਤੇ ਉਪਲਬਧ ਅਲੱਗ —ਅਲੱਗ ਹਿੰਸਕ ਖੇਡਾਂ ਦੇ ਸਾਹਮਣੇ ਸਾਡੇ ਦਿਮਾਗ ਨੂੰ ਤਰੋਤਾਜਾ ਰੱਖਣ ਵਾਲੀਆਂ ਸਮਾਜਕ ਅਤੇ ਵਿੱਦਿਅਕ ਗਤੀਵਿਧੀਆਂ ਸਮਾਜ ਵਿਚੋਂ ਗਾਇਬ ਕਿਉਂ ਹੁੰਦੀਆਂ ਜਾ ਰਹੀਆਂ ਹਨ।ਲਗਾਤਾਰ ਫੈਲ ਰਹੀ ਇਹ ਅਭਾਸੀ ਦੁਨੀਆਂ ਅੱਜ ਇਕ ਬਿਮਾਰੀ ਦੀ ਸ਼ਕਲ ਕਿਉਂ ਲੈਂਦੀ ਜਾ ਰਹੀ ਹੈ? ਸਕੂਲਾਂ *ਚ ਪੜ੍ਹਨ—ਪੜ੍ਹਾਉਣ ਦੀ ਸਮੱਗਰੀ ਅਤੇ ਅਧਿਆਪਕਾਂ ਦੀ ਮੌਜੂਦਗੀ ਦੇ ਬਾਵਜੂਦ ਵੀ ਇੰਟਰਨੈੱਟ ਨਾਲ ਜੁੜੀਆਂ ਗੇਮਾ ਹਿੰਸਾ ਦੀ ਹੱਦ ਕਿਉਂ ਪਾਰ ਕਰ ਜਾਂਦੀਆਂ ਹਨ? ਤਕਨੀਕ ਅਤੇ ਡਿਜੀਟਲ ਸਮਾਜ ਦੀ ਤਰੱਕੀ ਦੇ ਇਸ ਮਾਇਆਜਾਲ *ਚ ਇਨ੍ਹਾ ਸਵਾਲਾਂ ਦੇ ਜਵਾਬ ਲੱਭਣੇ ਲਾਜ਼ਮੀ ਹੋ ਗਏ ਹਨ।

ਕੌੜੀ ਸੱਚਾਈ ਇਹ ਹੈ ਕਿ ਪਰਿਵਾਰ ਦੇ ਵਖਰੇਂਵੇ ਨਾਲ ਬੱਚਿਆਂ ਦਾ ਬਚਪਨ ਸਭ ਤੋਂ ਜਿਆਦਾ ਪ੍ਰਭਾਵਤ ਹੋੋਇਆ ਹੈ। ਦਾਦਾ ਦਾਦੀ, ਨਾਨਾ ਨਾਨੀ ਦੀ ਦੇਖਰੇਖ *ਚ ਪਲਣ ਵਾਲਾ ਬਚਪਨ ਹੁਣ ਕੰਪਿਊਟਰ ,ਇੰਟਰਨੈੱਟ, ਟੀਵੀ ਅਤੇ ਵੀਡੀਓ ਗੇਮ ਜਿਹੇ ਸੰਚਾਰ ਸਾਧਨਾ ਦੇ ਅਧੀਨ ਪਲ ਰਿਹਾ ਹੈ। ਅੱਜ ਆਰਥਕ ਦਬਾਅ ਦੇ ਚੱਲਦਿਆਂ ਮਾਪਿਆਂ ਨੂੰ ਐਨੀ ਫੁਰਸਤ ਹੀ ਨਹੀਂ ਹੈ ਕਿ ਜੋ ਉਸ ਨੂੰ ਦੱਸ ਸਕਣ ਕਿ ਉਸਦੀ ਜਿੰਦਗੀ *ਚ ਸਕਰਾਤਮਕਤਾ ਅਤੇ ਉਪਯੋਗੀ ਚੀਜਾਂ ਦੀ ਚੋਣ ਕਰਨ ਲਈ ਕਿਸ ਦਿਸ਼ਾ ਵੱਲ ਆਪਣਾ ਰੁਝਾਨ ਕਰਨਾ ਹੈ। ਮੌਜੂਦਾ ਸਮੇਂ ਦਾ ਕੌੜਾ ਸੱਚ ਇਹ ਵੀ ਹੈ ਕਿ ਪਰਿਵਾਰਾਂ *ਚ ਬਜੂਰਗਾਂ ਦਾ ਅਹਿਮ ਰੋਲ ਖਤ਼ਮ ਜਿਹਾ ਹੋ ਗਿਆ ਹੈ। ਤੱਥ ਦੱਸਦੇ ਹਨ ਕਿ ਅੱਜ ਦੇਸ਼ ਦੁਨੀਆਂ *ਚ ਆਨਲਾਈਨ ਗੇਮਾਂ ਦਾ ਵਿਸ਼ਵ ਪੱਧਰੀ ਕਾਰੋਬਾਰ 37 ਅਰਬ ਡਾਲਰ ਤੋਂ ਵੀ ਜਿਆਦਾ ਦਾ ਰਿਹਾ ਹੈ।ਸਾਲ 2025 ਤੱਕ ਇਸਦੇ 120 ਅਰਬ ਡਾਲਰ ਤੋਂ ਵੀ ਜਿਆਦਾ ਹੋਣ ਦਾ ਅੰਦਾਜ਼ਾ ਹੈ।

ਆਨਲਾਈਨ ਗੇਮਾਂ ਖੇਡਣ ਵਾਲਿਆਂ ਦੀ ਗਿਣਤੀ ਨਾਲ ਜੁੜੇ ਆਂਕੜੇ ਦੱਸਦੇ ਹਨ ਕਿ ਕਰੋਨਾ ਕਾਲ *ਚ ਇਨ੍ਹਾ ਦੀ ਗਿਣੀ 35 ਕਰੋੜ ਦੇ ਕਰੀਬ ਸੀ, ਜੋ ਇਸ ਸਾਲ ਦੇ ਅੰਤ ਤੱਕ 50 ਕਰੋੜ ਤੋਂ ਜਿਆਦਾ ਹੋਣ ਦਾ ਅੰਦਾਜ਼ਾ ਹੈ।ਹਾਲਾਂਕਿ ਭਾਰਤ ਸਰਕਾਰ ਨੇ ਪਿਛਲੇ ਦੋ ਸਾਲਾਂ *ਚ ਚੀਨ ਦੀਆਂ 100 ਤੋਂ ਜਿਆਦਾ ਐਪਲੀਕੇਸ਼ਨਜ਼ *ਤੇ ਬੈਨ ਲਾਇਆ ਹੈ, ਪਰ ਇਸਦੇ ਬਾਵਜੂਦ ਨਾਂਅ ਬਦਲ—ਬਦਲ ਕੇ ਇਹ ਹਿੰਸਕ ਖੇਡਾਂ ਆਪਣੇ ਕਰਤਬ ਦਿਖਾਉਣ ਤੋਂ ਬਾਜ ਨਹੀਂ ਆ ਰਹੀਆਂ ਹਨ। ਅੱਜ ਜਿਸ ਹਿੰਸਾ ਦਾ ਇਸਤੇਮਾਲ ਬੱਚੇ ਆਪਣੇ ਦੋਸਤਾਂ, ਸਹਿਪਾਠੀਆ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਕਰ ਰਹੇ ਹਨ, ਉਹ ਯਕੀਨਨ ਹੀ ਉਨ੍ਹਾਂ ਦੀ ਸਹਿਣਸ਼ਕਤੀ ਦੇ ਕਮਜ਼ੋਰ ਹੋਣ ਅਤੇ ਉਨ੍ਹਾ ਦੀ ਕੋ੍ਰਧੀ ਸ਼ਖਸੀਅਤ ਦਾ ਪ੍ਰਤੀਬਿੰਬ ਹੈ। ਪਹਿਲਾਂ ਪਰਿਵਾਰ ,ਅਧਿਆਪਕ ਅਤੇ ਸਿੱਖਿਆ ਦਾ ਸੁਮੇਲ ਬੱਚਿਆਂ ਦੀ ਸਖਸ਼ੀਅਤ ਲਈ ਸੁਰੱਖਿਆ ਕਵਚ ਦਾ ਕੰਮ ਕਰਦੇ ਸਨ। ਪਰ ਲਗਦਾ ਹੈ ਕਿ ਹੁਣ ਉਹ ਕਵਚ ਕਮਜ਼ੋਰ ਹੁੰਦਾ ਜਾ ਰਿਹਾ ਹੈ। ਸੰਚਾਰ ਸਾਧਨਾ ਨੇ ਤਾਂ ਬੱਚਿਆਂ ਦੀ ਕਲਪਨਾ ਅਤੇ ਉਨ੍ਹਾਂ ਦੇ ਯਥਾਰਥ *ਚ ਘਾਲਮੇਲ ਕਰਦੇ ਹੋੲੈ ਗੱੁਸੇ, ਚਿੜਚਿੜੇਪਨ ਅਤੇ ਹਿੰਸਾ ਨੂੰ ਅੱਗੇ ਲਿਆ ਕੇ ਉਸ ਨੂੰ ਜਿੰਦਗੀ ਦਾ ਮਕਸਕ ਜਾਂ ਟੀਚਾ ਹਾਸਲ ਕਰਨ ਦਾ ਸਾਧਨ ਬਣਾ ਦਿੱਤਾ ਹੈ। ਹਿੰਸਾ ਹੁਣ ਬੱਚਿਆਂ ਦੀ ਆਮ ਜਿੰਦਗੀ ਦਾ ਹਿੱਸਾ ਬਣਦੀ ਜਾ ਰਹੀ ਹੈ।

ਸੰਜ਼ਮ, ਸਹਿਣਸ਼ੀਲਤਾ, ਹਮਦਰਦੀ ਅਤੇ ਅਹਿੰਸਾ ਜਿਹੀਆਂ ਕਦਰਾਂ ਕੀਮਤਾਂ ਆਪਣੀ ਅਹਿਮੀਅਤ ਲਗਾਤਾਰ ਗਵਾਉਂਦੀਆਂ ਪ੍ਰਤੀਤ ਹੋ ਰਹੀਆਂ ਹਨ। ਮੰਜ਼ਿਲ ਪ੍ਰਾਪਤੀ *ਚ ਦੇਰੀ ਬੱਚਿਆਂ ਲਈ ਸਹਿਣ ਕਰਨੀ ਮੁਸ਼ਕਲ ਹੋ ਰਹੀ ਹੈ। ਪਰਿਵਾਰਾਂ *ਚ ਬੱਚੇ ਘਰ ਵਾਲਿਆਂ ਤੋਂ ਅਲੱਗ ਹੋਣ ਦੀ ਮੰਗ ਕਰ ਰਹੇ ਹਨ। ਇਹੋ ਕਾਰਨ ਹੈ ਕਿ ਪਰਿਵਾਰ *ਚ ਟੋਕਾ ਟੁਕਾਈ ਤੱਕ ਬੱਚਿਆਂ ਦੇ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ। ਬੱਚਿਆਂ ਨੂੰ ਹਿੰਸਾ ਦੀ ਗ੍ਰਿਫ਼ਤ ਚੋਂ ਬਚਾਉਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਦੇ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਨਜ਼ਦੀਕ ਆਉਦ ਦੀਆਂ ਕੋਸ਼ਿਸ਼ ਕਰੀਏ।

ਇਸ ਤੋਂ ਇਲਾਵਾ ਬੱਚਿਆਂ *ਚ ਹਿੰਸਕ ਪ੍ਰਵਿਰਤੀ ਨੂੰ ਘੱਟ ਕਰਦੇ ਹੋੲੈ ਮਾਪੇ ਉਨ੍ਹਾਂ ਨਾਲ ਨਜ਼ਦੀਕੀ ਅਤੇ ਸੰਵਾਦ ਸਥਾਪਤ ਕਰਨ ਦੇ ਯਤਨ ਲਗਾਤਾਰ ਜਾਰੀ ਰੱਖਣ। ਧਿਆਨ ਰਹੇ ਕਿ ਬੱਚਿਆਂ ਦੀ ਜਿੰਦਗੀ ਦਾ ਇਕੱਲਾਪਨ ਉਨ੍ਹਾਂ ਭਟਕਣ ਵਾਲੇ ਤਰ੍ਹਾਂ ਤਰ੍ਹਾਂ ਦੇ ਵਿਚਾਰਾਂ ਲਈ ਉਕਸਾਉਂਦਾ ਹੈ।ਬੱਚਾ ਜੋ ਕਹਿਣਾ ਚਾਹੁੰਦਾ ਹੈ, ਮਾਪਿਆਂ ਦੇ ਨਾਲ—ਨਾਲ ਸਕੂਲ *ਚ ਵੀ ਉਸ ਦੀ ਗੱਲ ਨੂੰ ਠੀਕ ਤਰੀਕੇ ਨਾਲ ਸੁਣਿਆ ਜਾਵੇ। ਬੱਚੇ ਦੇ ਸਕੂਲ ਜਾਂ ਪਰਿਵਾਰ *ਚ ਉਸਦੇ ਲੋੜ ਤੋਂ ਵਧ ਸ਼ਾਂਤ ਰਹਿਣ ਅਤੇ ਅਲੱਗ —ਅਲੱਗ ਰਹਿਣ ਦੀ ਦਸ਼ਾ *ਚ ਵੀ ਉਸਦੀ ਸੁਣਵਾਈ ਠੀਕ ਢੰਗ ਨਾਲ ਹੋਵੇ ਅਤੇ ਉਸ ਨਾਲ ਲਗਾਤਾਰ ਤਰ੍ਹਾਂ ਤਰ੍ਹਾ ਦੇ ਸਕਰਾਤਮਕ ਸੰਵਾਦ ਕਰਨ ਦੇ ਲਈ ਜ਼ਰੀਏ ਤਲਾਸ਼ੇ ਜਾਣ। ਇਨ੍ਹਾਂ ਛੋਟੇ ਛੋਟੇ ਯਤਨਾਂ ਨਾਲ ਹੀ ਬੱਚਿਆਂ ਨੂੰ ਅਭਾਸੀ ਅਤੇ ਹਿੰਸਕ ਦੂਨੀਆਂ ਦੀਆਂ ਚੁਣੌਤੀਆਂ ਤੋਂ ਬਚਾਇਆ ਜਾ ਸਕਦਾ ਹੈ।

ਹਰਪ੍ਰੀਤ ਸਿੰਘ ਬਰਾੜ

ਸਿਹਤ,ਸਿੱਖਿਆ ਅਤੇ ਸਮਾਜਕ ਲੇਖਕ

ਮੇਨ ਏਅਰ ਫੋਰਸ ਰੋਡ,ਬਠਿੰਡਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਪੁਨਰ ਜਨਮ ਨਹੀਂ ਸੀ