ਸਮੂਹ ਸੈਂਟਰ ਹੈੱਡ ਟੀਚਰਾਂ ਦੀ ਦਾਖਲਾ ਮੁਹਿੰਮ ਅਤੇ ਮਿਸ਼ਨ ਸਮਰੱਥ ਸੰਬੰਧੀ ਅਹਿਮ ਵਿਚਾਰ ਵਟਾਂਦਰਾ ਮੀਟਿੰਗ ਆਯੋਜਿਤ

ਕਪੂਰਥਲਾ,(ਸਮਾਜ ਵੀਕਲੀ)  ( ਕੌੜਾ)- ਜਿਲ੍ਹਾ ਸਿੱਖਿਆ ਅਫ਼ਸਰ ( ਐ: ਸਿੱ) ਕਪੂਰਥਲਾ ਕੰਵਲਜੀਤ ਸਿੰਘ  ਦੇ ਆਦੇਸ਼ਾਂ ਤਹਿਤ ਅੱਜ ਜ਼ਿਲ੍ਹੇ ਭਰ ਦੇ ਸਮੂਹ  ਸੈਂਟਰ ਹੈੱਡ ਟੀਚਰਾਂ ਦੀ  ਡਾਇਟ ਸ਼ੇਖੂਪੁਰ( ਕਪੂਰਥਲਾ)  ਵਿਖ਼ੇ ਦਾਖਲਾ ਮੁਹਿੰਮ, ਮਿਸ਼ਨ ਸਮਰੱਥ  ਸੰਬੰਧੀ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮਿਸ਼ਨ ਸਮਰੱਥ ਪ੍ਰੋਜੈਕਟ ਨੂੰ ਸਫਲ ਬਣਾਉਣ ਅਤੇ ਦਾਖਲਾ ਮੁਹਿੰਮ ਦੇ ਟੀਚੇ ਪੂਰੇ ਕਰਨ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ।
ਜਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ (ਕਪੂਰਥਲਾ ) ਦੇ ਪ੍ਰਿੰਸੀਪਲ ਮੈਡਮ ਮਮਤਾ ਬਜਾਜ ਦੀ ਦੇਖਰੇਖ ਹੇਠ ਆਯੋਜਿਤ ਉਕਤ ਅਹਿਮ ਮੀਟਿੰਗ ਦੌਰਾਨ ਜਿਲ੍ਹਾ ਸਿੱਖਿਆ ਅਫ਼ਸਰ ( ਐਲੀ: ਸਿੱਖਿਆ) ਕਪੂਰਥਲਾ ਕੰਵਲਜੀਤ ਸਿੰਘ, ਉਪ ਜਿਲਾ ਸਿੱਖਿਆ ਅਫਸਰ (ਐਲੀ: ਸਿੱਖਿਆ) ਕਪੂਰਥਲਾ ਮੈਡਮ ਨੰਦਾ ਧਵਨ,  ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਪੂਰਥਲਾ -1 ਰਜੇਸ਼ ਕੁਮਾਰ , ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਪੂਰਥਲਾ – 2 ਸੰਜੀਵ ਕੁਮਾਰ ਹਾਂਡਾ, ਡੀ ਆਰ ਸੀ  (ਐਲੀ: ਸਿੱਖਿਆ) ਕਪੂਰਥਲਾ ਹਰਮਿੰਦਰ ਸਿੰਘ ਜੋਸਨ,ਡੀ ਆਰ ਸੀ  (ਸੈਕੰਡਰੀ ਸਿੱਖਿਆ) ਕਪੂਰਥਲਾ ਦਵਿੰਦਰ ਕੁਮਾਰ ਸ਼ਰਮਾ ਆਦਿ ਸਿੱਖਿਆ ਮਾਹਿਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।
  ਜ਼ਿਲ੍ਹੇ ਭਰ ਦੇ ਵੱਡੀ ਗਿਣਤੀ ਵਿਚ ਹਾਜ਼ਰ ਸੈਂਟਰ ਹੈਡ ਟੀਚਰਾਂ ਦੀ ਹਾਜ਼ਰੀ ਦੌਰਾਨ   ਡੀ ਆਰ ਸੀ  (ਐਲੀ: ਸਿੱਖਿਆ) ਕਪੂਰਥਲਾ ਹਰਮਿੰਦਰ ਸਿੰਘ ਜੋਸਨ,ਡੀ ਆਰ ਸੀ  (ਸੈਕੰਡਰੀ ਸਿੱਖਿਆ) ਕਪੂਰਥਲਾ ਦਵਿੰਦਰ ਕੁਮਾਰ ਸ਼ਰਮਾ ਆਦਿ ਨੇ ਮਿਸ਼ਨ ਸਮਰੱਥ ਪ੍ਰੋਜੈਕਟ ਦੀ ਸਟੇਟ ਕਮੇਟੀ ਵੱਲੋਂ ਜਾਰੀ ਕੀਤੇ ਬੇਸਲਾਈਨ ਅਤੇ ਮਿਡ ਟੈਸਟ ਦੇ ਅੰਕੜਿਆਂ ਦੀ ਰਿਪੋਰਟ ਸਾਂਝੀ ਕੀਤੀ ਅਤੇ ਜਿਨਾਂ ਸਿੱਖਿਆ ਬਲਾਕਾਂ ਦੇ ਕਲਸਟਰਾਂ ਅਧੀਨ ਪੈਂਦੇ ਵੱਖ ਵੱਖ ਸਰਕਾਰੀ ਸਕੂਲ ਟੀਚਿਆਂ ਤੋਂ ਪਿੱਛੇ ਸਨ ਨੂੰ ਨਿਰਧਾਰਿਤ ਸਮੇਂ ਅੰਦਰ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਆ ਗਿਆ । ਇਸੇ ਤਰ੍ਹਾਂ ਜਿਲ੍ਹਾ ਸਿੱਖਿਆ ਅਫ਼ਸਰ ( ਐਲੀ: ਸਿੱਖਿਆ) ਕਪੂਰਥਲਾ ਕੰਵਲਜੀਤ ਸਿੰਘ , ਉਪ ਜਿਲਾ ਸਿੱਖਿਆ ਅਫਸਰ (ਐਲੀ: ਸਿੱਖਿਆ) ਕਪੂਰਥਲਾ ਮੈਡਮ ਨੰਦਾ ਧਵਨ ਨੇ ਹਾਜ਼ਰ ਸੈਂਟਰ ਹੈਡ ਟੀਚਰਾਂ ਨੂੰ ਆਪੋ ਆਪਣੇ ਕਲਸਟਰਾਂ ਅਧੀਨ ਟੀਚੇ ਤੋਂ ਪਿੱਛੇ ਚੱਲ ਰਹੇ ਸਰਕਾਰੀ ਸਕੂਲਾਂ ਵਿੱਚ  ਵੱਧ ਤੋਂ ਵੱਧ ਦਾਖ਼ਲਾ ਵਧਾਉਣ ਲਈ ਪ੍ਰੇਰਿਆ ।
       ਇਸ ਮੌਕੇ ਸੈਂਟਰ ਹੈਡ ਟੀਚਰ ਅਜੀਤ ਸਿੰਘ ਖੈੜਾ ਦੋਨਾਂ, ਸੈਂਟਰ ਹੈੱਡ ਟੀਚਰ ਸੰਤੋਖ਼ ਸਿੰਘ ਮੱਲ੍ਹੀ ਭਾਣੋ ਲੰਗਾ, ਸੈਂਟਰ ਹੈੱਡ ਟੀਚਰ ਜੈਮਲ ਸਿੰਘ ਸ਼ੇਖੂਪੁਰ, ਸੈਂਟਰ ਹੈੱਡ ਟੀਚਰ ਰੇਸ਼ਮ ਸਿੰਘ ਰਾਮਪੁਰੀ, ਸੈਂਟਰ ਹੈੱਡ ਟੀਚਰ ਮੈਡਮ ਮੀਨਾਕਸ਼ੀ ਸ਼ਰਮਾ ਡਡਵਿੰਡੀ, ਸੈਂਟਰ ਹੈੱਡ ਟੀਚਰ ਬਿਕਰਮਜੀਤ ਸਿੰਘ , ਸੈਂਟਰ ਹੈੱਡ ਟੀਚਰ ਰਜਨੀਸ਼ ਕੁਮਾਰ ਸ਼ੋਰੀ, ਸੈਂਟਰ ਹੈੱਡ ਟੀਚਰ ਬਲਵੀਰ ਸਿੰਘ ਢਪਈ, ਸੈਂਟਰ ਹੈੱਡ ਟੀਚਰ ਰਵੀ ਵਾਹੀ,  ਆਦਿ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੋਟਰੀ ਕਲੱਬ ਇਲੀਟ ਨੇ ਜਵਾਲਾਪੁਰ ਤੇ ਵਰਿ੍ਹਆਂਹ ਦੋਨਾਂ ਸਕੂਲ ਵਿਖੇ ਅਨਪੂਰਨਾ ਦਿਵਸ ਮਨਾਇਆ
Next articleਸਕੂਲ ਆਫ ਐਮੀਨੈਂਸ ਦੀ ਤਰਜ਼ ‘ਤੇ ਪੰਜਾਬ ਸਰਕਾਰ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਰਦੀਆਂ ਮੁਹਈਆ ਕਰਾਵੇ – ਜੀ ਟੀ ਯੂ