HOME ਗਰੀਨ ਸਕੂਲ ਪ੍ਰੋਗਰਾਮ ਆਡਿਟ ਸੰਬੰਧੀ ਇਕ ਰੋਜ਼ਾ ਜਿਲ੍ਹਾ ਪੱਧਰੀ ਟ੍ਰੇਨਿੰਗ ਵਰਕਸ਼ਾਪ...

ਗਰੀਨ ਸਕੂਲ ਪ੍ਰੋਗਰਾਮ ਆਡਿਟ ਸੰਬੰਧੀ ਇਕ ਰੋਜ਼ਾ ਜਿਲ੍ਹਾ ਪੱਧਰੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ

ਜਿਲ੍ਹਾ ਪੱਧਰੀ ਟ੍ਰੇਨਿੰਗ ਵਿਚ ਜ਼ਿਲ੍ਹੇ ਦੇ ਸਮੂਹ ਬੀ ਆਰ ਸੀਜ਼, ਬੀ ਪੀ ਈ ਓਜ਼ ਅਤੇ ਸੀ ਐਚ ਟੀ  ਨੇ  ਕੀਤੀ ਸ਼ਮੂਲੀਅਤ

ਕਪੂਰਥਲਾ  (ਸਮਾਜ ਵੀਕਲੀ)  ( ਵਿਸ਼ੇਸ਼ ਪ੍ਰਤੀਨਿਧ)–  ‘ਵਾਤਾਵਰਣ, ਜੰਗਲਾਤ ਤੇ ਜਲਵਾਯੂ ਬਦਲਾਅ ਮੰਤਰਾਲਾ ਭਾਰਤ ਸਰਕਾਰ’ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਵਲੋਂ ਚਲਾਏ ਜਾ ਰਹੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਗਰੀਨ ਸਕੂਲ ਪ੍ਰੋਗਰਾਮ ਆਡਿਟ ਸੰਬੰਧੀ  ਇਕ ਰੋਜ਼ਾ ਜਿਲ੍ਹਾ ਪੱਧਰੀ ਟ੍ਰੇਨਿੰਗ ਵਰਕਸ਼ਾਪ ਦੇ ਫੇਜ਼- 3 ਦਾ ਆਯੋਜਨ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ. ਸਿ.) ਕਪੂਰਥਲਾ ਸ੍ਰੀਮਤੀ ਮਮਤਾ ਬਜਾਜ ਅਗਵਾਈ  ਹੇਠ ਡਾਈਟ ਸ਼ੇਖੂਪੁਰ ਕਪੂਰਥਲਾ ਵਿਖੇ ਪ੍ਰਿੰਸੀਪਲ ਇੰਚਾਰਜ ਸ੍ਰੀਮਤੀ ਸੁਰਜੀਤ ਕੌਰ ਦੇ ਸਹਿਯੋਗ ਨਾਲ ਕੀਤਾ ਗਿਆ | ਇਸ ਜਿਲ੍ਹਾ ਪੱਧਰੀ ਟ੍ਰੇਨਿੰਗ ਵਿਚ ਜ਼ਿਲ੍ਹੇ ਦੇ ਸਮੂਹ ਬੀ ਆਰ ਸੀਜ਼, ਬੀ ਪੀ ਈ ਓਜ਼ ਅਤੇ ਸੀ ਐਚ ਟੀ  ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਸ ਹਰਮਿੰਦਰ ਸਿੰਘ ਜੋਸਨ  ਮਿਸ਼ਨ ਸਮਰੱਥ 3.0 ਦਾ ਰੀਵਿਊ ਕੀਤਾ ਗਿਆ। ਮਿਸ਼ਨ ਸਮਰੱਥ ਤਹਿਤ ਮਿਤੀ 28-08-25 ਤੋਂ ਸ਼ੁਰੂ ਹੋਣ ਜਾ ਰਹੀ ਅੰਤਿਮ ਜਾਂਚ ਸੰਬੰਧੀ, ਪ੍ਰੀ ਪ੍ਰਾਇਮਰੀ ਮੁਲਾਂਕਣ, ਵਿੱਦਿਆ ਪ੍ਰਵੇਸ਼, ਨਿਪੁੰਨ ਭਾਰਤ ਤਹਿਤ ਕਾਰਵਾਈਆਂ ਜਾ ਰਹੀਆਂ ਗਤੀਵਿਧੀਆਂ ਸੰਬੰਧੀ ਵਿਚਾਰ ਪੇਸ਼ ਕੀਤੇ ਗਏ।  ਵਰਕਸ਼ਾਪ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਸ੍ਰੀਮਤੀ ਮਮਤਾ ਬਜਾਜ ਨੇ ਸਮੂਹ ਸਕੂਲਾਂ ਨੂੰ ਵੱਧ ਚੜ੍ਹ ਕੇ ਈ.ਈ.ਪੀ. ਗਤੀਵਿਧੀਆਂ,  ਗਰੀਨ ਸਕੂਲ ਪ੍ਰੋਗਰਾਮ ਆਡਿਟ ਜਿਸ ਤਹਿਤ ਹਵਾ, ਊਰਜਾ, ਖੁਰਾਕ, ਭੋਂ , ਪਾਣੀ ਅਤੇ ਰਹਿੰਦ ਖੂੰਹਦ ਦੀ ਵਿਵਸਥਾ ਦਾ ਆਡਿਟ ਕੀਤਾ ਜਾਣਾ ਹੈ ‘ਚ ਭਾਗ ਲੈਣ ਅਤੇ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ ।  ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਜਿਲ੍ਹਾ  ਕੋਆਰਡੀਨੇਟਰ ਜੀ.ਡੀ. ਸਿੰਘ ਨੇ ਦੱਸਿਆ ਕਿ ਮਾਣਯੋਗ  ਡਿਪਟੀ ਕਮਿਸ਼ਨਰ, ਕਪੂਰਥਲਾ ਸ਼੍ਰੀ ਅਮਿਤ ਕੁਮਾਰ ਪੰਚਾਲ, ਆਈ.ਏ.ਐਸ ਜੀ ਦੀ ਯੋਗ ਅਗਵਾਈ ਹੇਠ ਏਕ ਪੇੜ ਮਾਂ ਕੇ ਨਾਮ 2.0 ਮੁਹਿੰਮ ਅਧੀਨ ਕਪੂਰਥਲਾ ਜ਼ਿਲੇ ਵਿਚ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਿਛਲੇ ਸੈਸ਼ਨ ਦੌਰਾਨ ਗਰੀਨ ਸਕੂਲ ਰਾਸ਼ਟਰੀ ਐਵਾਰਡ ਪ੍ਰਾਪਤ ਕਰਨ ਵਾਲੇ ਜ਼ਿਲ੍ਹੇ ਦੇ ਚਾਰ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟ, ਸਰਕਾਰੀ ਹਾਈ ਸਕੂਲ ਠੱਟਾ ਨਵਾਂ ਤੇ ਸਰਕਾਰੀ ਹਾਈ ਸਕੂਲ ਪੰਡੋਰੀ ਦੇ ਈ. ਈ.ਪੀ ਆਰਡੀਨੇਟਰਾਂ ਨੂੰ  ਵਧਾਈ ਦਿੰਦਿਆ ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ  ਚੰਡੀਗੜ੍ਹ ਦੇ ਡਾਇਰੈਕਟਰ ਡਾ. ਕੇ. ਐੱਸ. ਬਾਠ ਅਤੇ ਪ੍ਰਾਜੈਕਟ ਡਾਇਰੈਕਟਰ ਡਾ. ਮੰਦਾਕਿਨੀ ਵੱਲੋਂ 10,000 ਰੁਪਏ ਪ੍ਰਤੀ ਗਰੀਨ ਸਕੂਲ ਇਨਾਮੀ ਰਾਸ਼ੀ ਵੀ ਭੇਜੀ ਗਈ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਹਿਰ ਵਿੱਚ ਇਸ ਸਮੇਂ ਕੂੜੇ ਦੇ ਡੰਪ ਨੱਕੋ ਨੱਕ ਭਰੇ ਹੋਏ ਹਨ ਅਤੇ ਕੂੜਾ ਬਾਹਰ ਸੜਕਾਂ ਤੇ ਖਿੱਲਰਿਆ ਹੋਇਆ
Next articleਬਲਾਕ ਔੜ ਸੰਬੰਧੀ ਪੰਜਾਬ ਸਰਕਾਰ ਵਲੋਂ ਸਪਸ਼ਟ ਕਰਨਾ ਚਾਹੀਦਾ ਹੈ।