ਰਾਏਕੋਟ (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਸਵੱਛ ਭਾਰਤ ਸਰਵੇਖਣਾਂ ਵਿੱਚ ਸਫਾਈ ਪੱਖੋਂ ਮੂਹਰਲੀਆਂ ਕੌਂਸਲਾਂ ਦੀ ਸੂਚੀ ਵਿੱਚ ਸ਼ਾਮਿਲ ਹੋਣ ਦੇ ਦਾਅਵੇ ਕਰਨ ਵਾਲੀ ਨਗਰ ਕੌਂਸਲ ਰਾਏਕੋਟ ਦੀ ਜਮੀਨੀ ਪੱਧਰ ਤੇ ਹਕੀਕਤ ਦਾਅਵਿਆਂ ਦੇ ਬਿਲਕੁਲ ਉਲਟ ਹੈ। ਸ਼ਹਿਰ ਵਿੱਚ ਇਸ ਸਮੇਂ ਕੂੜੇ ਦੇ ਡੰਪ ਨੱਕੋ ਨੱਕ ਭਰੇ ਹੋਏ ਹਨ ਅਤੇ ਕੂੜਾ ਬਾਹਰ ਸੜਕਾਂ ਤੇ ਖਿੱਲਰਿਆ ਹੋਇਆ ਨਜ਼ਰ ਆ ਰਿਹਾ ਹੈ। ਜਿਸ ਵਿੱਚ ਅਵਾਰਾ ਪਸ਼ੂ ਮੂੰਹ ਮਾਰਦੇ ਫਿਰਦੇ ਹਨ। ਇਸ ਕਾਰਨ ਫੈਲੀ ਗੰਦਗੀ ਅਤੇ ਬੁਦਬੂ ਕਾਰਨ ਜਿੱਥੇ ਲੋਕਾਂ ਦਾ ਉਸ ਰਸਤੇ ਤੋਂ ਲੰਘਣਾ ਵੀ ਔਖਾ ਹੈ, ਉਥੇ ਸੜਕਾਂ ਤੇ ਫੈਲੀ ਗੰਦਗੀ ਬਿਮਾਰੀਆਂ ਨੂੰ ਸੱਦੇ ਦੇ ਰਹੀ ਹੈ। ਉਧਰ ਦੂਜੇ ਪਾਸੇ ਸ਼ਹਿਰ ਵਿੱਚ ਗੰਦੇ ਪਾਣੀ ਦੇ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਵਿਚਲੀਆਂ ਨਾਲੀਆਂ ਅਤੇ ਨਾਲੇ ਗੰਦੇ ਪਾਣੀ ਨਾਲ ਨੱਕੋ ਨੱਕ ਭਰੇ ਰਹਿੰਦੇ ਹਨ ਜਿਨਾਂ ਵਿੱਚੋਂ ਗੰਦਾ ਪਾਣੀ ਆਮ ਹੀ ਸੜਕਾਂ ਤੇ ਫੈਲਿਆ ਦਿਖਾਈ ਦਿੰਦਾ ਹੈ। ਇਸ ਸਮੱਸਿਆ ਦੇ ਨਾਂ ਤੇ ਨਗਰ ਕੌਂਸਲ ਵੱਲੋਂ ਹਰ ਸਾਲ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ, ਲੇਕਿਨ ਉਸ ਦਾ ਨਤੀਜਾ ਹੁਣ ਤੱਕ ਜੀਰੋ ਹੀ ਰਿਹਾ ਹੈ। ਨਗਰ ਕੌਂਸਲ ਅਧਿਕਾਰੀਆਂ ਦੀ ਲਚਰ ਕਾਰਗੁਜ਼ਾਰੀ ਦੇ ਚਲਦਿਆਂ ਲੋਕਾਂ ਨੂੰ ਖੁਦ ਸਫਾਈ ਦੇ ਪ੍ਰਬੰਧ ਕਰਨੇ ਪੈ ਰਹੇ ਹਨ। ਸ਼ਹਿਰ ਵਿੱਚ ਫੈਲੀ ਗੰਦਗੀ ਦੇ ਸੰਬੰਧ ਵਿੱਚ ਜਦ ਸੈਨਟਰੀ ਸੁਪਰਡੈਂਟ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਨ ਡੰਪ ਨੂੰ ਜਾਂਦੇ ਰਸਤਾ ਖਰਾਬ ਹੋਣ ਕਾਰਨ ਉੱਥੋਂ ਮੁਕੰਮਲ ਸਫਾਈ ਨਹੀ ਕਰਵਾਈ ਜਾ ਸਕੀ। ਜਿਸ ਕਾਰਨ ਮੇਨ ਡੰਪ ਪੂਰੀ ਤਰਾਂ ਭਰ ਗਿਆ ਹੈ, ਉਨ੍ਹਾਂ ਭਰੋਸਾ ਦਵਾਇਆ ਕਿ ਇਕ ਦੋ ਦਿਨਾਂ ਦੇ ਅੰਦਰ ਡੰਪ ਪੂਰੀ ਤਰਾਂ ਸਾਫ ਕਰਵਾ ਦਿੱਤੇ ਜਾਣਗੇ। ਜਦਕਿ ਦੂਜੇ ਪਾਸੇ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਦੱਬੀ ਜਬਾਨ ਵਿੱਚ ਇਸ ਦਾ ਕਾਰਨ ਫੰਡਾਂ ਦੀ ਘਾਟ ਦੱਸ ਰਹੇ ਹਨ, ਜਿਸ ਕਾਰਨ ਕੌਂਸਲ ਵਲੋਂ ਟ੍ਰੈਕਟਰਾਂ ਵਿੱਚ ਤੇਲ ਨਾਂ ਪਵਾਏ ਜਾਣ ਕਾਰਨ ਸ਼ਹਿਰ ਵਿੱਚ ਸਫਾਈ ਦੇ ਇਹ ਹਾਲਾਤ ਬਣੇ ਹਨ।
ਸ਼ਹਿਰ ਵਿੱਚ ਇਸ ਸਮੇਂ ਕੂੜੇ ਦੇ ਡੰਪ ਨੱਕੋ ਨੱਕ ਭਰੇ ਹੋਏ ਹਨ ਅਤੇ ਕੂੜਾ ਬਾਹਰ ਸੜਕਾਂ ਤੇ ਖਿੱਲਰਿਆ ਹੋਇਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



