HOME ਪਿੰਡਾਂ ‘ਚ ਮੋਟਰਸਾਈਕਲ ‘ਤੇ ਸਬਜ਼ੀ ਵੇਚਣ ਵਾਲੇ ਵਿਅਕਤੀ ਤੋਂ ਅਣਪਛਾਤੇ ਲੁਟੇਰੇ ਦਾਤਰ...

ਪਿੰਡਾਂ ‘ਚ ਮੋਟਰਸਾਈਕਲ ‘ਤੇ ਸਬਜ਼ੀ ਵੇਚਣ ਵਾਲੇ ਵਿਅਕਤੀ ਤੋਂ ਅਣਪਛਾਤੇ ਲੁਟੇਰੇ ਦਾਤਰ ਦੀ ਨੋਕ ਠਤੇ 10 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਲੁੱਟ ਕੇ ਫ਼ਰਾਰ

1

ਫਿਲੌਰ/ਅੱਪਰਾ   (ਸਮਾਜ ਵੀਕਲੀ)    (ਦੀਪਾ)-ਬੀਤੀ ਸ਼ਾਮ ਤਿੰਨ ਅਣਪਛਾਤੇ ਲੁਟੇਰੇ ਦਾਤਰ ਦੀ ਨੋਕ ‘ਤੇ ਪਿੰਡਾਂ ‘ਚ ਮੋਟਰਸਾਈਕਲ ‘ਤੇ ਸਬਜ਼ੀ ਵੇਚਣ ਵਾਲੇ ਇੱਕ ਵਿਅਕਤੀ ਤੋਂ 10 ਹਜ਼ਾਰ ਰੁਪਏ ਦੀ ਨਕਦੀ ਤੇ ਇੱਕ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ | ਘਟਨਾ ਦੇ ਸੰਬੰਧ ‘ਚ ਜਾਣਕਾਰੀ ਦਿੰਦਿਆ ਪੀੜਤ ਸ਼ਿਵ ਨਰੈਣ ਵਾਸੀ ਦਿਆਲ ਪੁਰ ਥਾਣਾ ਫਿਲੌਰ ਨੇ ਦੱਸਿਆ ਕਿ ਮੈ ਆਪਣੇ ਮੋਟਰਸਾਈਕਲ ਤੇ ਸਬਜੀ ਵੇਚ ਕੇ ਅੱਪਰਾ ਤੋਂ ਸੁਲਤਾਨਪੁਰ ਤੋ ਹੁੰਦਾ,ਹੋਇਆ ਆਪਣੇ ਪਿੰਡ ਦਿਆਲ ਪੁਰ ਨੂੰ ਜਾ ਰਿਹਾ,ਸੀ ਤੇ ਜਦੋ ਮੈੰ ਸੁਲਤਾਨਪੁਰ ਕੋਲ ਪੁੱਜਾ ਤਾਂ ਪਿਛਿੳ ਇਕ ਮੋਟਰਸਾਈਕਲ ਤੇ ਤਿੰਨ ਨੌਜਵਾਨ ਆਏ ਉਹਨਾਂ ਨੇ ਮੂੰਹ ਲਪੇਟੇ ਸਨ ਤੇ ਮੈਨੂੰ ਦਾਤਰ ਦਿਖਾਕੇ ਕਹਿੰਦੇ ਦੇ ਦੇ ਜੋ ਤੇਰੇ ਕੋਲ ਹੈ ਤਾਂ ਮੈਂ ਨਾਂ ਕੀਤੀ ਤਾਂ ਉਨਾ ਦਾਤਰ ਹਵਾ ਚ ਲਹਿਰਾਇਆ ਤੇ ਮੇਰੀ ਜੇਬ ਵਿੱਚੋ ਦਸ ਹਜਾਰ ਰੁਪਏ ਨਗਦ ਤੇ ਮਹਿੰਗੇ ਭਾਅ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ ਤੇ ਮੈ ਗਰੀਬ ਬੰਦਾ ਸਬਜੀ ਵੇਚ ਕੇ ਘਰ ਦਾ ਗੁਜਾਰਾ ਕਰ ਰਿਹਾ,ਹਾਂ ਇਸ ਦੀ ਰਿਪੋਰਟ ਅੱਪਰਾ ਪੁਲਸ ਚੌਕੀ ਵਿਚ ਦਰਜ ਕਰਵਾ ਦਿਤੀ ਹੈ ਉਨਾ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਦੀਆ ਲਿੰਕ ਸੜਕਾਂ ਤੇ ਪੁਲਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਹਰ.ਰੋਜ ਹੋ ਰਹੀਆਂ ਲੁੱਟ ਖੋਹ ਦੀਆ ਘਟਨਾਵਾਂ ਤੋਂ ਬਚਿਆ ਜਾ,ਸਕੇ ਤੇ ਜੋ ਲੁੱਟ ਖੋਹ ਕਰਦੇ ਹਨ ਉਨਾਂ ਨੂੰ ਫੜਕੇ ਸਖਤ ਕਾਰਵਾਈ ਕੀਤੀ ਜਾਵੇ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਨੂੰ ਸਮਰਪਿਤ ‘ਪਿਤਾ ਦਿਵਸ’ ਮਨਾਇਆ।
Next article*ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਵੱਲੋਂ ਵਿਸ਼ਵ ਖੂਨਦਾਤਾ ਦਿਵਸ ਮੌਕੇ ਖੂਨਦਾਨੀ ਸਨਮਾਨਿਤ*