(ਸਮਾਜ ਵੀਕਲੀ)
ਹਰ ਕੰਮ ਦਾ ਲਾਲਚ ਹੈ ਬਹੁਤ ਮਾੜਾ,
ਕਦੇ ਲਾਵੇ ਨਾ ਜਿਹੜਾ ਪਾਰ ਬੇਲੀ।
ਗੱਲ ਕਰੀ ਜੁਬਾਨੋ ਨਾ ਕਦੇ ਮੁੱਕਰੇ,
ਲੋਕੀਂ ਆਖਦੇ ਫਿਰ ਗ਼ਦਾਰ ਬੇਲੀ।
ਮੈਲ ਨਫਰਤਾਂ ਅੰਦਰੋਂ ਦੂਰ ਕਰਕੇ,
ਸਦਾ ਸੱਚ ਦਾ ਕਰ ਵਪਾਰ ਬੇਲੀ।
ਮਾੜੇ ਬੋਲ ਕਹੇ ਨਾ ਕਦੇ ਮੁੜਦੇ,
ਯਤਨ ਕਰੀਏ ਲੱਖ ਹਜ਼ਾਰ ਬੇਲੀ।
ਮਿੱਤਰ ਕਾਹਦਾ ਜੋ ਕਰੇ ਦਗ਼ਾਬਾਜ਼ੀ,
ਕਾਹਦਾ ਉਸਤੇ ਫਿਰ ਇਤਬਾਰ ਬੇਲੀ।
ਭਾਵੇਂ ਵੱਡਾ ਅਤੇ ਭਾਵੇਂ ਹੋਵੇ ਛੋਟਾ ਹੈ,
ਹਰ ਇੱਕ ਦਾ ਕਰ ਸਤਿਕਾਰ ਬੇਲੀ।
ਆਪ ਜੀ ਦਾ ਸ਼ੁਭਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
6284145349