ਜਾਗੋ ਵਾਲੀ ਰਾਤ

ਪਿ੍ਰੰਸੀਪਲ: ਗੁਰਦਿਆਲ ਸਿੰਘ ਫੁੱਲ

(ਸਮਾਜ ਵੀਕਲੀ)

ਬਣ ਠਣ ਕੇ ਜਦੋਂ ਵੀ ਲੰਘੇ ਕੋਲੋਂ
ਕਾਕਾ ਬਹੁਤ ਹੀ ਸੋਹਣਾ ਲੱਗਦਾ ਹੈ
ਕੱਦ ਲੰਬਾ ਤੇ ਲੱਕ ਹੈ ਪੱਤਲਾ
ਤਾਹੀਉਂ ਵਿਚ ਭੰਗੜੇ ਦੇ ਜੱਚਦਾ ਹੈ
ਹੁਲਾਰਾ ਲੱਕ ਨੂੰ ਦੇਵੇ ਜਦੋਂ ਨੱਚਦਾ
ਪੂਰਾ ਬੱਬੂ ਮਾਨ ਹੀ ਲੱਗਦਾ ਹੈ
ਜਵਾਨੀ ਵਿੱਚ ਵੀ ਕਿਸੇ ਨਾ ਪਾਇਆਂ ਭੰਗੜਾ
ਉਹ ਜਵਾਨ ਵੀ ਕਿਸੇ ਨਹੀਂ ਚੱਜਦਾ ਹੈ
ਜਦੋਂ ਡੀ.ਜੇ ਤੇ ਲੱਗਣ ਗੀਤ ਪੰਜਾਬੀ
ਦਿਲ ਹਰ ਇਨਸਾਨ ਦਾ ਨੱਚਣ ਨੂੰ ਕਰਦਾ ਹੈ
ਕਾਕਾ ਇੱਕ ਨਹੀਂ ਕਾਕੇ ਨੇ ਕਿਨੇ ਸਾਰੇ
ਸਾਰੇ ਆਪੋ ਆਪਣੇ ਅੰਦਾਜ ਵਿੱਚ ਨੱਚਦੇ ਨੇ
ਭਾਗਾਂ ਨਾਲ ਇਹ ਦਿਨ ਨਸੀਬ ਹੁੰਦੇ
ਤਾਹੀਉਂ ਯਾਰ ਬੇਲੀ ਸਾਰੇ ਨੱਚਦੇ ਨੇ
ਪੂਰੇ ਜੋਬਨ ਤੇ ਜਦੋਂ ਪਵੇ ਭੰਗੜਾ
ਯਾਰ ਨੋਟਾਂ ਦੀ ਬਰਸਾਤ ਫਿਰ ਕਰਦੇ ਨੇ
ਵਧਾਈ ਦਿੰਦਾ ਮੈਂ ਸਾਰੇ ਕਤਨੌਰੀਆਂ ਨੂੰ
ਜੋ ਵਿੱਚ ਭੰਗੜੇ ਦੇ ਜੱਚਦੇ ਨੇ
ਖੁਸ਼ਨਸੀਬ ਨੇ ਮਾਤਾ ਪਿਤਾ ਤੇ ਭੈਣ ਭਾਈ
ਜੋ ਰੱਬ ਅੱਗੇ ਅਰਦਾਸਾਂ ਨਿੱਤ ਕਰਦੇ ਨੇ
ਖੁਸ਼ੀ ਖੇੜਿਆਂ ਦੇ ਦਿਨ ਵਖਾਈਂ ਸਾਰਿਆਂ ਨੂੰ
ਤਾਹੀਉਂ ਗਿੱਧੇ ਭੰਗੜੇ ਚੰਗੇ ਲੱਗਦੇ ਨੇ.

ਪਿ੍ਰੰਸੀਪਲ: ਗੁਰਦਿਆਲ ਸਿੰਘ ਫੁੱਲ
ਪਿੰਡ ਗਗਨੌਲੀ ਜਿਲ੍ਹਾ ਹੁਸ਼ਿਆਰਪੁਰ.
ਫੋਨ ਨੰ. 94177-80858

Previous articleਭਲਕੇ ਕੀਤਾ ਜਾਵੇਗਾ ਮੁੱਖ ਮੰਤਰੀ ਦੇ ਮੋਤੀ ਮਹਿਲ ਦਾ ਘਿਰਾਉ ਭੁੱਖ ਹੜਤਾਲ ਬਾਹਰਵੇ ਵੇ ਦਿਨ ਵਿੱਚ ਸ਼ਾਮਿਲ
Next articleरेल कोच फैक्ट्री कम वजन वाले एल एच बी डिब्बों के निर्माण की तैयारी में