HOME ਮਹਾਨ ਸੰਤਾਂ – ਮਹਾਂਪੁਰਸ਼ਾਂ ਵਲੋਂ ਕੁਦਰਤ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਦਾ...

ਮਹਾਨ ਸੰਤਾਂ – ਮਹਾਂਪੁਰਸ਼ਾਂ ਵਲੋਂ ਕੁਦਰਤ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ * ਸੰਤਾਂ ਦੀ ਸੰਗਤ ਤੇ ਆਸ਼ੀਰਵਾਦ ਵੱਡੇ ਭਾਗਾਂ ਨਾਲ਼ ਮਿਲ਼ਦਾ ਹੈ – ਮਾਸਟਰ ਸੰਜੀਵ ਧਰਮਾਣੀ

27

     (ਸਮਾਜ ਵੀਕਲੀ)   ਬੀਤੇ ਐਤਵਾਰ ਨੂੰ ਸ਼੍ਰੀ ਪੌਣਾਹਾਰੀ ਆਸ਼ਰਮ ਰਾਏਪੁਰ ਸਹੋੜਾ , ਜਿਲ੍ਹਾ – ਊਨਾ ( ਹਿਮਾਚਲ ਪ੍ਰਦੇਸ਼ ) ਵਿਖੇ ਅਮਰ ਜੋਤੀ 108 ਸੰਤ ਬਾਬਾ ਸ਼੍ਰੀ ਰਾਮਆਸਰਾ ਜੀ ਦੇ ਜਨਮਦਿਨ ਮੌਕੇ ਸਤਿਗੁਰੂ ਸ਼੍ਰੀ ਗੁਰਦਿਆਲ ਦਾਸ ਜੀ ਦੀ ਅਗਵਾਈ ਹੇਠ ਛਿਮਾਹੀ ਧਾਰਮਿਕ ਪ੍ਰੋਗਰਾਮ ਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਦੂਰੋਂ – ਦੂਰੋਂ ਸੰਗਤਾਂ ਪਹੁੰਚੀਆਂ , ਉੱਥੇ ਹੀ ਬਹੁਤ ਸਾਰੇ ਸੰਤ – ਮਹਾਤਮਾ ਵੀ ਇੱਥੇ ਪਹੁੰਚੇ ; ਜਿਨ੍ਹਾਂ ਨੇ ਆਪਣੇ ਅਧਿਆਤਮਕ ਗਿਆਨ ਤੇ ਭਜਨ – ਵੰਦਗੀ ਨਾਲ਼ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮਹਾਨ ਧਾਰਮਿਕ ਪ੍ਰੋਗਰਾਮ ਦੇ ਦੌਰਾਨ ਕੁਦਰਤ – ਪ੍ਰੇਮੀ ਤੇ ਵਾਤਾਵਰਨ – ਸੇਵਕ ਮਾਸਟਰ ਸੰਜੀਵ ਧਰਮਾਣੀ ਦੀਆਂ ਉਨ੍ਹਾਂ ਦੇ ਵਲੋਂ ਕੁਦਰਤ , ਵਾਤਾਵਰਨ , ਜੀਵ – ਜੰਤੂਆਂ , ਪੰਛੀ – ਪਰਿੰਦਿਆਂ , ਕੀੜੇ – ਮਕੌੜਿਆਂ ਤੇ ਲੋਕ – ਭਲਾਈ ਲਈ ਪਿਛਲੇ ਲਗਭਗ 30 ਸਾਲ ਤੋਂ ਕੀਤੀਆਂ ਜਾ ਰਹੀਆਂ ਪਰਉਪਕਾਰੀ ਨਿਸ਼ਕਾਮ ਸੇਵਾਵਾਂ ਲਈ ਤੇ ਧਾਰਮਿਕ ਕਾਰਜਾਂ ਪ੍ਰਤੀ ਸੁਹਿਰਦ ਯੋਗਦਾਨ ਪਾਉਣ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਆਸ਼ਰਮ ਦੇ ਗੱਦੀਨਸ਼ੀਨ ਸੰਤ ਬਾਬਾ ਗੁਰਦਿਆਲ ਦਾਸ ਜੀ ਤੋਂ ਇਲਾਵਾ ਸੰਤ ਬਾਬਾ ਰਵਿੰਦਰ ਦਾਸ ਜੀ ਖਾਨਪੁਰ ਵਾਲੇ , ਸੰਤ ਬਾਬਾ ਗੁਰਮੀਤ ਸਿੰਘ ਜੀ ਲਮਲੇਹੜਾ ਵਾਲ਼ੇ , ਸੰਤ ਬਾਬਾ ਕਮਲ ਦਾਸ ਜੀ ਸੁਨੇਹਰਾ ਊਨਾ ਵਾਲ਼ੇ ,  ਬੀਬੀ ਯਮੁਨਾ ਜੀ ਘਾਲੂਵਾਲਾ ਪੰਡੋਗਾ ਵਾਲ਼ੇ ,  ਸੰਤ ਬਾਬਾ ਸ਼ੀਤਲ ਦਾਸ ਜੀ ਰਾਹੋਂ ਨਵਾਂ ਸ਼ਹਿਰ ਵਾਲ਼ੇ , ਸੰਤ ਬਾਬਾ ਵਡਭਾਗੀ ਜੀ ਊਨਾ ਵਾਲ਼ੇ ,  ਸੰਤ ਬਾਬਾ ਪ੍ਰਿਥੀ ਸਿੰਘ ਜੀ ਚੜ੍ਹਤਗੜ ਵਾਲ਼ੇ , ਸੰਤ ਬਾਬਾ ਜਗਨਨਾਥ ਜੀ ਭੜੋਲੀਆਂ ਵਾਲ਼ੇ ਆਦਿ ਮਹਾਨ ਸੰਤ ਮਹਾਂਪੁਰਖਾਂ ਨੇ ਕੁਦਰਤ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਮਾਸਟਰ ਸੰਜੀਵ ਧਰਮਾਣੀ ਨੇ ਕਿਹਾ ਕਿ ਸੰਤਾਂ ਦੀ ਚਰਨ – ਛੋਹ ਨਾਲ਼ ਮੇਰਾ ਜੀਵਨ ਸਾਰਥਕ ਹੋ ਗਿਆ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਤਿੰਨ ਦੇਸ਼ਾਂ ਵਿੱਚ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਕਿਤਾਬ “ਸਿੱਦਕੀ ਤੇ ਸੰਘਰਸ਼ੀ” ਰਿਲੀਜ਼
Next articleਸਤਪਾਲ ਸਿਘ ਜੌਹਲ: ਚਰਿੱਤਰ, ਸੇਵਾ ਅਤੇ ਦਲੇਰੀ ਦਾ ਸੁਮੇਲ