ਗ੍ਰੇਟ ਖਲੀ ਨੇ ਧੁੰਦ ਦੇ ਹਾਦਸਿਆਂ ਤੋਂ ਬਚਾਉਣ ਲਈ ਰਿਫਲੈਕਟਰ ਸਟਿੱਕਰ ਲਾਉਣ ਦੀ ਕੀਤੀ ਆਰੰਭਤਾ

ਤਸਵੀਰ ਵਿੱਚ ਰਿਫਲੈਕਟਰ ਸਟਿੱਕਰ ਲਗਾਉਂਦੇ ਹੋਏ ਗ੍ਰੇਟ ਖਲੀ ਸ੍ਰ ਇਕਬਾਲ ਸਿੰਘ ਗਿਲ ਆਈ.ਪੀ.ਐਸ, ਜਸਵੰਤ ਸਿੰਘ ਛਾਪਾ, ਜੱਥੇਦਾਰ ਤਰਨਜੀਤ ਸਿੰਘ ਨਿਮਾਣਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਰਬੰਸਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕੀਮਤੀ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਸਰਬੱਤ ਦਾ ਭਲਾ (ਚੈ) ਟ੍ਰਸਟ ਵੱਲੋਂ ਬਾਬਾ ਮੇਜਰ ਸਿੰਘ ਜੀ ਕਾਰ-ਸੇਵਾ ਵਾਲਿਆਂ ਦੀ ਅਗਵਾਈ ਹੇਠ  ਲੁਧਿਆਣਾ ਜ਼ਿਲ੍ਹੇ ਵਿੱਚ ਹਜ਼ਾਰਾਂ ਗੱਡੀਆਂ ਤੇ ਰਿਫਲੈਕਟਰ ਸਟਿੱਕਰ ਲਗਾਉਣ ਦੀ ਆਰੰਭਤਾ ਗੁ: ਰੇਰੂ ਸਾਹਿਬ,ਪਾ: ਦਸਵੀਂ, ਸਾਹਨੇਵਾਲ ਵਿਖੇ ਵਰਲਡ ਫੇਮਸ ਗ੍ਰੇਟ ਖਲੀ, ਸ੍ਰ: ਇਕਬਾਲ ਸਿੰਘ ਗਿੱਲ ਆਈ.ਪੀ.ਐਸ, ਗੁਰਪ੍ਰੀਤ ਸਿੰਘ ਸਿੱਧੂ ਏ.ਸੀ.ਪੀ. ਟ੍ਰੈਫਿਕ ਟੂ, ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਅਤੇ ਬਲਜੀਤ ਸਿੰਘ ਹਰਾ ਪ੍ਰਧਾਨ ਗੁ: ਰੇਰੂ ਸਾਹਿਬ ਨੇ ਕੀਤੀ। ਇਸ ਮੌਕੇ ਤੇ ਸਰਬੱਤ ਦਾ ਭਲਾ (ਚੈ) ਟ੍ਰਸਟ ਦੇ ਮੁੱਖੀ ਡਾ: ਐਸ.ਪੀ.ਸਿੰਘ ਓਬਰਾਏ ਦੀ ਟੀਮ ਲੁਧਿਆਣਾ ਦੇ ਪ੍ਰਧਾਨ ਸ੍ਰ: ਜਸਵੰਤ ਸਿੰਘ ਛਾਪਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮਨੁੱਖਤਾ ਦੇ ਭਲੇ ਲਈ ਜ਼ਿਲ੍ਹਾ ਲੁਧਿਆਣਾ ਵਿਖੇ ਕਈ ਉਪਰਾਲੇ ਕੀਤੇ ਜਾ ਰਹੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਾ ਵਰਲਡ ਫੇਮਸ ਗ੍ਰੇਟ ਖਲੀ ਨੇ ਕੀਤਾ। ਇਸ ਸਮੇਂ ਗ੍ਰੇਟ ਖਲੀ ਨੇ ਧੁੰਧ ਦੇ ਮੌਸਮ ਵਿੱਚ ਹਾਦਸਿਆਂ ਤੋਂ ਕੀਮਤੀ ਜਾਨਾਂ ਬਚਾਉਣ ਲਈ ਸਰਬੱਤ ਦਾ ਭਲਾ (ਚੈ) ਟ੍ਰਸਟ ਹਰ ਸਾਲ ਦੀ ਤਰ੍ਹਾਂ ਗੱਡੀਆਂ ਤੇ ਰਿਫਲੈਕਟਰ ਸਟਿੱਕਰ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਜਗਦੇਵ ਸਿੰਘ ਐਸ.ਐਚ.ਓ. ਦਿਨੇਸ਼ ਰਾਠੌਰ ਸਬ ਇੰਸਪੈਕਟਰ, ਏ.ਐਸ.ਆਈ. ਵਿਸ਼ਵਵਿੰਦਰ ਸ਼ਰਮਾ ਟ੍ਰੈਫਿਕ ਇੰਚਾਰਜ, ਗੁਰਮੀਤ ਸਿੰਘ ਪੱਪੂ ਤਲਵਾੜਾ ਕੌਸਲਰ, ਪਰਵਿੰਦਰ ਸਿੰਘ ਸੰਧੂ ਕੌਸਲਰ, ਮਲਕੀਤ ਸਿੰਘ, ਪਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ ਦੀਪਾ, ਕੁਲਜੀਤ ਸਿੰਘ ਹਰਾ, ਸਰਬਜੀਤ ਸਿੰਘ ਝਬਾਲ, ਅਮਰਜੀਤ ਸਿੰਘ ਮੁਹਾਰ, ਪ੍ਰੇਮ ਸਿੰਘ ਝਬਾਲ, ਕਾਲਾ ਸਿੰਘ ਖੁਰਲ, ਅਮਰਿੰਦਰ ਸਿੰਘ ਗੁਰਮ, ਰਵਿੰਦਰ ਸਿੰਘ ਗੁਰਮ, ਸੁਰਜੀਤ ਸਿੰਘ, ਬਲਦੇਵ ਸਿੰਘ ਯੂ.ਐਸ.ਏ., ਅਮਰਜੀਤ ਸਿੰਘ ਭੱਟੀ, ਬਲਦੇਵ ਸਿੰਘ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਪਣਾ ਆਪਣਾ ਪੱਖ
Next article**ਬੱਚਿਆਂ ਨੂੰ ਸਖਤੀ ਨਾਲ ਨਹੀਂ, ਸਗੋਂ ਦਿਲਚਸਪ ਅਤੇ ਮਨਮੋਹਕ ਢੰਗ ਨਾਲ ਕਰਾਓ ਪੜ੍ਹਾਈ**