ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸੋਮ ਦੱਤ ਸੋਮੀ ਕੋ-ਚੇਅਰਮੈਨ ਐੱਸ. ਸੀ ਡਿਪਾਰਟਮੈਂਟ ਜਿਲਾ ਜਲੰਧਰ ਦਿਹਾਤੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਦੀ ਮੌਤ ਦੇਸ਼ ਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ | ਉਨਾਂ ਅੱਗੇ ਕਿਹਾ ਕਿ ਉਨਾਂ ਦਾ ਜਨਮ ਪਾਕਿਸਤਾਨ ‘ਚ ਸਥਿਤ ਇੱਕ ਛੋਟੇ ਜਿਹੇ ਪਿੰਡ ਗਾਹ ‘ਚ ਇੱਕ ਗਰੀਬ ਪਰਿਵਾਰ ‘ਚ ਹੋਇਆ ਸੀ | ਦੇਸ਼ ਦੇ ਵੰਡ ਉਪਰੰਤ ਉਕਤ ਪਰਿਵਾਰ ਭਾਰਤ ਦੇ ਪੰਜਾਬ ‘ਚ ਸਥਿਤ ਸ਼ਹਿਰ ਅੰਮਿ੍ਤਸਰ ‘ਚ ਆ ਕੇ ਰਹਿਣ ਲੱਗ ਪਏ | ਸ. ਮਨਮੋਹਨ ਸਿੰਘ ਤੇ ਪੂਰੀ ਲਗਨ ਤੇ ਸ਼ਿੱਦਤ ਦੇ ਨਾਲ ਪੜਾਈ ਕੀਤੀ ਤੇ ਫਿਰ ਉਚੇਰੀ ਪੜਾਈ ਲਈ ਵਿਦੇਸ਼ ‘ਚ ਗਏ | ਉਨਾਂ ਨੂੰ ਭਾਰਤ ਦੇ ਅਰਥਚਾਰੇ ਨੂੰ ਨਵੀਂ ਲੀਹ ‘ਤੇ ਲਿਆਉਣ ਦਾ ਸਿਹਰਾ ਜਾਂਦਾ ਹੈ | ਜਦੋਂ ਪੂਰਾ ਵਿਸ਼ਵ ਮੰਦੀ ਦੀ ਮਾਰ ਝੱਲ ਰਿਹਾ ਸੀ ਤਾਂ ਸ. ਮਨਮੋਹਨ ਸਿੰਘ ਦੇਸ਼ ਦੀ ਜੀ. ਡੀ. ਪੀ ਨੂੰ 10 ਪ੍ਰਤੀਸ਼ਤ ਤੱਕ ਲੈ ਗਏ ਸਨ ਤੇ ਪੂਰੇ ਵਿਸ਼ਵ ‘ਚ ਉਨਾਂ ਦੀਆਂ ਨੀਤੀਆਂ ਦਾ ਡੰਕਾ ਵੱਜਿਆ ਸੀ | ਸ. ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਹੋਏ ਵੀ ਪੂਰੀ ਤਰਾਂ ਸਾਦੀ ਜਿੰਦਗੀ ਜੀਉਂਦੇ ਸਨ ਤੇ ਆਪਣੇ ਘਰੇਲੂ ਪੁਰਾਣੀ ਕਾਰ ਮਾਰੂਤੀ 800 ‘ਚ ਹੀ ਸਫ਼ਰ ਕਰਦੇ ਸਨ | ਉਨਾਂ ਦੇ ਆਪਣਾ ਸਾਰੀ ਜੀਵਨ ਹੀ ਦੇਸ਼ ਦੇ ਹਿੱਤ ਤੇ ਵਿਕਾਸ ਲਈ ਲਗਾ ਦਿੱਤਾ | ਜਿਸ ਕਾਰਣ ਉਨਾਂ ਦੀ ਮੌਤ ਦੇਸ਼ ਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ | ਦੇਸ਼ ਦੇ ਪ੍ਰਦਾਨ ਮੰਤਰੀ ਬਨਣ ਤੱਕ ਜਦੋਂ ਕਿਸੇ ਨੇ ਉਨਾਂ ਨੂੰ ਸਵਾਲ ਪੁੱਛਿਆ ਕਿ ਤੁਸੀਂ ਸਵੇਰੇ ਸੁੰਹ ਚੁੱਕਣੀ ਹੈ, ਤੁਸੀਂ ਕੋਈ ਸੂਟ ਸਵਾਇਆ ਤਾਂ ਉਨਾਂ ਨੇ ਅੱਗੋਂ ਜਬਾਵ ਦਿੱਤਾ ਕਿ ਮੇਰੇ ਕੋਲ ਪਹਿਲਾਂ ਦੇ ਸੀਤੇ ਹੋਏ ਕੁੜਤੇ ਪਜਾਮੇ ਹੀ ਹਨ, ਜਿਨਾਂ ਨੂੰ ਪਹਿਨ ਕੇ ਹੀ ਉਨਾਂ ਦੇ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਦੀ ਸੁੰਹ ਚੁੱਕੀ ਸੀ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly