ਇੰਗਲੈਂਡ ਦੀ ਧਰਤੀ ਤੇ ਉੱਘੇ ਅੰਬੇਡਕਰੀ ਸ੍ਰੀ ਲਾਹੌਰੀ ਰਾਮ ਬਾਲੀ ਸਾਹਿਬ ਦੀ ਯਾਦ ਵਿੱਚ ਰੱਖਿਆ ਗਿਆ ਸ਼ਰਧਾਂਜਲੀ ਸਮਾਗਮ 

ਬਰਮਿੰਘਮ (ਸਮਾਜ ਵੀਕਲੀ)- 27 ਆਗਸਤ 2023 ਦਿਨ ਐਤਵਾਰ ਨੂੰ ਪੰਜਾਬ ਦੇ ਸਪੂਤ ਬਾਬਾ ਸਾਹਿਬ ਜੀ ਦੇ ਮਿਸ਼ਨ ਦੀ ਰੌਸ਼ਨੀ ਪੂਰੀ ਦੁਨੀਆਂ ਵਿੱਚ ਪਹੁਚਾਉਣ ਲਈ ਆਪਣਾਂ ਪੂਰਾ ਜੀਵਨ ਲਗਾਉਣ ਵਾਲੇ ਮਹਾਨ ਅੰਬੇਡਕਰੀ ਸ੍ਰੀ ਐੱਲ ਆਰ ਬਾਲੀ ਸਾਹਿਬ ਨੂੰ ਮੰਨਣ, ਚਾਹੁਣ, ਜਾਨਣ ਵਾਲਿਆਂ ਵਲੋਂ ਉਨ੍ਹਾਂ ਨੂੰ ਸ਼ਰਧਾ ਸੁੰਮਨ ਅਰਪਿਤ ਕਰਨ ਲਈ ਇੰਗਲੈਂਡ ਦੀ ਧਰਤੀ ਤੇ ਇੱਕ ਸਾਂਝਾ ਸਮਾਗਮ ਡਾਕਟਰ ਅੰਬੇਡਕਰ ਬੁੱਧਿਸਟ ਆਰਗੇਨਾਈਜੇਸਨ ਬਰਮਿੰਘਮ ਦੇ ਪ੍ਰਧਾਨ ਗੁਰਦਵਿੰਦਰ ਕੁਮਾਰ ਜੀ ਦੀ ਪ੍ਰਧਾਨਗੀ ਚ ਜੇਤਵਣਾ ਬੁੱਧਾ ਵਿਹਾਰ, ਬੂਥ ਸਟਰੀਟ, ਬਰਮਿੰਘਮ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਆਦਰਣੀਯ ਭਿਖਸ਼ੂਆਂ ਤੋਂ ਪੰਜਸੀਲ ਲੈਣ ਉਪਰੰਤ ਕੀਤੀ ਗਈ, ਕੈਂਡਲ ਲਾਈਟ ਸੀਨੀਅਰ ਸਾਥੀ ਸ੍ਰੀ ਦੇਬੂ ਰਾਮ ਮਹੇ ਜੀ ਨੇ ਰੌਸ਼ਨ ਕੀਤੀ।

ਯੂ ਕੇ ਭਰ ਤੋਂ ਸਾਥੀਆਂ ਨੇ ਸਮਾਗਮ ਚ ਸ਼ਿਰਕਤ ਕੀਤੀ, ਜਿਨ੍ਹਾਂ ਚ ਵਿਸ਼ੇਸ਼ ਤੌਰ ਤੇ ਰਾਮ ਪਾਲ ਰਾਹੀ ਜੀ ਪ੍ਰੈਜ਼ੀਡੈਂਟ ਪੰਜਾਬ ਬੁਧਿੱਸਟ ਸੋਸਾਇਟੀ, ਬੈੱਡਫੋਰਡ, ਹਰਬੰਸ ਵਿਰਦੀ ਲੰਡਨ ਧੰਮਾ ਵੇਵਜ, ਬਿਸ਼ਨ ਦਾਸ ਬੈਂਸ ਐਕਸ ਮੇਅਰ ਵੁਲਵਰਹੈਂਪਟਨ, ਉੱਘੇ ਅੰਬੇਡਕਰੀ ਤਰਸੇਮ ਚਾਹਲ ਵੁਲਵਰਹੈਂਪਟਨ, ਦੀਵਾਨ ਮਹਿੰਦਰਾ ਵੁਲਵਰਹੈਂਪਟਨ, ਊਸ਼ਾ ਗੰਗੜ ਸਾਊਥਹਾਲ, ਮਾਤਾ ਸਵਿੱਤਰੀ ਦੇਵੀ ਵੁਲਵਰਹੈਂਪਟਨ, ਧਰਮ ਚੰਦ ਮਹੇ, ਭਗਵੰਤ ਸਿੰਘ ਇੰਡੀਅਨ ਵਰਕਰ ਐਸੋਸੀਏਸ਼ਨ, ਪ੍ਰੋਫੈਸਰ ਅਰਵਿੰਦ ਕੁਮਾਰ, ਰਵੀ ਗੌਤਮ ਬੈਂਗਲੋਰ, ਦਵਿੰਦਰ ਲਾਖਾ, ਜਗਦੀਸ਼ ਜੱਗਾ, ਹੀਰਾ ਬਰਮਿੰਘਮ, ਜਗਨੰਦਨ ਘੇੜਾ, ਸੁਰਿੰਦਰ ਚੌਕੜੀਆਂ, ਵਿੱਦਿਆ ਵਿਰਦੀ, ਬਾਲਾ ਘੇੜਾ, ਪਿਆਰੀ ਮੱਲ, ਸਰਿਤਾ ਚੰਦੇਲ ਤੋਂ ਇਲਾਵਾ ਬਹੁਤ ਸਾਰੇ ਸਾਥੀਆਂ ਨੇ ਸ੍ਰੀ ਐੱਲ ਆਰ ਬਾਲੀ ਸਾਹਿਬ ਜੀ ਦੇ ਜੀਵਨ ਮਿਸ਼ਨ ਤੇ ਵਿਚਾਰ ਪੇਸ਼ ਕੀਤੇ।।
ਸਟੇਜ ਸਕੱਤਰ ਦੀ ਭੂਮਿਕਾ ਖੁਸ਼ਵਿੰਦਰ ਬਿੱਲਾ ਜੀ ਨੇ ਨਿਭਾਈ।
ਪ੍ਰੋਗਰਾਮ ਉਲੀਕਣ ਵਿੱਚ ਦਵਿੰਦਰ ਚੰਦੜ, ਖੁਸ਼ਵਿੰਦਰ ਬਿੱਲਾ, ਦੌਲਤਾਂ ਬਾਲੀ ਜੀ ਨੇ ਮਹੱਤਵਪੂਰਨ ਯੋਗਦਾਨ ਪਾਇਆ।।

ਧੰਨਵਾਦ
ਖੁਸ਼ਵਿੰਦਰ ਕੁਮਾਰ ਬਿੱਲਾ

Previous articleਗੀਤਕਾਰ ਬਾਲੀ ਬੁਹਾਦਰ ਪੁਰੀਆ ਦੀ ਮਾਤਾ ਜੀ ਦੀ ਮੌਤ ਤੇ ਸੰਗੀਤਕ ਹਸਤੀਆਂ ਵਲੋ ਗਹਿਰੇ ਦੁੱਖ ਦਾ ਪ੍ਰਗਟਾਵਾ : ਗੀਤਕਾਰ ਗੋਰਾ ਢੇਸੀ
Next articleਗੁਆਚੀਆਂ ਜ਼ਮੀਰਾਂ 03 ਸਤੰਬਰ ਨੂੰ ਲੱਭਾਂਗੇ