ਕਿਰਤੀਆਂ ਦੇ ਜਖ਼ਮਾਂ ਦਾ ਗੀਤ

ਜਗਤਾਰ ਸਿੰਘ ਹਿੱਸੋਵਾਲ

(ਸਮਾਜ ਵੀਕਲੀ)

 

ਅਸੀਂ ਪੁੱਤ ਕਿਰਤੀਆਂ ਦੇ, ਨ੍ਹੇਰਿਆਂ ਦੇ ਨਾਲ ਲੜ੍ਹਦੇ ਹਾਂ
ਵਾਂਗ ਗੁਲਾਮਾਂ ਜਿਉਂਦੇ ਹਾਂ,ਬੇਨਾਮੀ ਵਿਚ ਮਰਦੇ ਹਾਂ
ਚਿੜੀਆਂ ਦੀ ਮੌਤ ਤੇ ਕੌਣ, ਖ਼ਬਰ ਦੀ ਸੁਰਖ਼ੀ ਲਾਉਂਦਾ ਹੈ।
ਸਾਡੇ ਜਖ਼ਮਾਂ ਦਾ ਯਾਰੋ,ਨਾ ਕੋਈ ਗੀਤ ਬਣਾਉਂਦਾ ਹੈ।

ਧਰਤੀ ਦੀ ਹਿੱਕ ਉੱਤੇ ,ਜੀਵਨ ਦੀ ਕਵਿਤਾ ਲਿਖਦੇ ਹਾਂ
ਰੋਜ਼ ਸ਼ਹਿਰ ਦੇ ਚੌਕਾਂ ਵਿਚ, ਕੌਡੀਆਂ ਦੇ ਭਾਅ ਵਿਕਦੇ ਹਾਂ
ਮੁੱਲ ਸਾਡੇ ਮੁੜ੍ਹਕੇ ਦਾ, ਕੋਈ ਨਾ ਯਾਰੋ ਪਾਂਉਦਾ ਹੈ।
ਸਾਡੇ ਜਖ਼ਮਾਂ ਦਾ ਯਾਰੋ,ਨਾ ਕੋਈ ਗੀਤ ਬਣਾਉਂਦਾ ਹੈ।

ਹੰਝੂਆਂ ਦੇ ਸਾਗਰ ਸਾਡੇ, ਤੋੜ ਜਾਂਦੇ ਨੇ ਸਬਰਾਂ ਨੂੰ
ਅੰਦਰੋਂ ਜਦ ਫਰੋਲ਼ੀਏ ਅਸੀਂ, ਖ਼ਾਬਾਂ ਦੀਆਂ ਕਬਰਾਂ ਨੂੰ
ਫ਼ਿਕਰਾਂ ਸਾਡਿਆਂ ਦੇ ਨਾਲ, ਸਾਂਝ ਕੋਈ ਨਾ ਪਾਉਂਦਾ ਹੈ।
ਸਾਡੇ ਜਖ਼ਮਾਂ ਦਾ ਯਾਰੋ, ਨਾ ਕੋਈ ਗੀਤ ਬਣਾਉਂਦਾ ਹੈ।

ਕੁੱਲੀਆਂ ਚੌਂ ਉਗਣਾ ਸੂਰਜ਼ ਨੇ, ਤੋੜ ਦੇਣਾ ਏ ਭਰਮਾਂ ਨੂੰ
ਨਾਲ ਮਿਹਨਤਾਂ ਬਦਲ ਦੇਣਾ, ਅਸੀਂ ਮੱਥੇ ਦੇ ਕਰਮਾਂ ਨੂੰ।
ਹਿੱਸੋਵਾਲੀਆ ਰਾਹਾਂ ਦੇ ਵਿਚ, ਦੀਵਾ ਤਾਂਹੀ ਜਗਾਉਂਦਾ ਹੈ।
ਸਾਡੇ ਜਖ਼ਮਾਂ ਦਾ ਯਾਰੋ ਨਾ ਕੋਈ ਗੀਤ ਬਣਾਉਂਦਾ ਹੈ।

ਜਗਤਾਰ ਸਿੰਘ ਹਿੱਸੋਵਾਲ

9878330324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੰਨਿਆ ਸਕੂਲ ਮਹਿਤਪੁਰ ਵਿਖੇ ਲੜਕੀਆਂ ਦਾ ਕਰਾਟੇ ਕੰਪੀਟੀਸ਼ਨ ਕਰਵਾਇਆ
Next articleਈਦ ਮੁਬਾਰਕ ਬੋਲਾਂਗੇ