(ਸਮਾਜ ਵੀਕਲੀ)
ਤੁਸੀਂ ਹੋ ਮੇਰੀ ਦਾਦੀ ਮਾਂ
ਕਿਸ਼ਨ ਕੌਰ ਹੈ ਤੁਹਾਡਾ ਨਾਂ।
ਸਾਰੀ ਦੁਨੀਆਂ ‘ਚੋਂ ਪਿਆਰੀ ਮਾਂ
ਕਿਸ਼ਨ ਕੌਰ ਹੈ ਤੁਹਾਡਾ ਨਾਂ।
ਝਲਮਣ, ਮਿੰਦੋ, ਮਹਿੰਦਰ
ਸਤਨਾਮ ਦੀ ਹੋ ਤੁਸੀਂ ਮਾਂ,
ਕੋਈ ਆਖੇ ਭਾਬੀ, ਤਾਈ
ਬੀਬੀ ਜਾਂ ਮਾਈ,
ਪਰ ਮੇਰੀ ਹੋ ਤੁਸੀਂ ਦਾਦੀ ਮਾਂ,
ਸਾਰੀ ਦੁਨੀਆਂ ‘ਚੋਂ ਪਿਆਰੀ ਮਾਂ।
ਤੁਸੀ ਨਾਂ ਮੈਨੂੰ ਕਦੇ ਮਿਲਣ ਆਵੋਂ
ਨਾਂ ਤੁਸੀਂ ਸਾਨੂੰ ਚਿੱਠੀ ਪਾਵੋਂ,
ਫਿਰ ਵੀ ਮੈਨੂੰ ਬਹੁੱਤ ਯਾਦ ਤੁਸੀਂ ਆਵੋਂ,
ਕਿੳਂਕਿ ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆਂ ‘ਚੋਂ ਪਿਆਰੀ ਮਾਂ।
ਤੁਹਾਨੂੰ ਮੈਂ ਚਿੱਠੀਆਂ ਪਾਵਾਂ,
ਵਿਰਕਾਂ ਨੂੰ ਸਿੱਧਾ ਟੈਲੀਫੂਨ ਲਗਾਵਾਂ।
ਮੁੜ ਮੁੜ ਤੁਹਾਨੂੰ ਮਿਲਣ ਮੈਂ ਆਵਾਂ,
ਰੇਡੀਓ ਲੈਸਟਰ ਦੇ ਪੰਜਾਬੀ ਪ੍ਰੋਗਰਾਮਾਂ ‘ਤੇ
ਤੁਹਾਡੀਆਂ ਮੈਂ ਫਰਮੈਸ਼ਾਂ ਲਗਾਵਾਂ।
ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆਂ ‘ਚੋਂ ਪਿਆਰੀ ਮਾਂ।
ਸੁੱਖ ਬਹੁੱਤ ਤੁਸੀਂ ਵੇਖੇ।
ਦੁਖਾਂ ਨੂੰ ਤਾਂ ਰਹਿੱਣ ਹੀ ਦਈਏ,
ਗਿਣੇ ਇਹ ਜਾਣੇ ਨੀ,
ਕਿਹੜੇ ਦੁੱਖ ਤੁਸੀਂ ਨਹੀਂ ਦੇਖੇ।
ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆਂ ‘ਚੋਂ ਪਿਆਰੀ ਮਾਂ।
ਬੇਸ਼ੱਕ ਗੋਡੇ ਦੁੱਖਦੇ ਹੋਣ ਤੁਹਾਡੇ,
ਫਿਰ ਵੀ ਮੁਆਈ ਨੂੰ
ਤੁਸੀਂ ਦੌੜੇ ਜਾਵੋਂ,
ਪੈਰ ਦੇ ਗੂਠੈ ‘ਤੇ ਪੱਟੀ ਬਨਾ੍ਹ ਕੇ
ਫੋਟੋ ਤੁਸੀਂ ਖਿਚਵਾਵੋਂ।
ਕਈਆਂ ਦੀਆਂ ਤਾਂ ਸਾਂਗਾ
ਵੀ ਤੁਸੀਂ ਲਾਵੋਂ।
ਵਾਰ ਵਾਰ ਤੁਸੀਂ ਮੈਨੂੰ ਬਹੁੱਤ ਹਸਾਵੋਂ।
ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆਂ ‘ਚੋਂ ਪਿਆਰੀ ਮਾਂ।
ਪੰਜਾਂ ਤਖਤਾਂ ਦੀ ਯਾਤਰਾ ਤੁਸੀਂ ਕਰ ਆਏ ਹੋ,
ਹਰਿਮੰਦਰ, ਗੋਇੰਦਵਾਲ, ਤਰਨ ਤਾਰਨ
ਹੇਮਕੁੰਡ ਸਾਹਿਬ ਵੀ ਤੁਸੀਂ ਜਾ ਆਏ ਹੋ।
ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆਂ ‘ਚੋਂ ਪਿਆਰੀ ਮਾਂ।
ਇੰਗਲੈਂਡ ‘ਚ ਬਹੁੱਤ ਮੰਗਵਾਉਣਾਂ ਚਾਹਿਆ,
ਸੰਨ 1993 ਦੇ ਜੁਲਾਈ ਮਹੀਨੇ,
ਤੁਹਾਡੇ ਲਈ ਪਾਸਪੋਰਟ, ਟਿਕਟਾਂ
ਤੇ ਖਰਚਣ ਲਈ ਪੈਸੇ ਵੀ ਸੀ
‘ਤਰਲੋਚਨ’ ਨਾਲ ਲਿਆਇਆ।
ਐਵੇਂ ਦੁਨੀਆਂ ਨਹੀਂ ਕਹਿੰਦੀ
ਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉੱਚਾ
ਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉੱਚਾ
ਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉੱਚਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly