ਮੌਨੀ ਬਾਬਾ

ਮਧੁਕਾਂਤ

(ਸਮਾਜ ਵੀਕਲੀ)

ਸੁਸ਼ਾਂਤ ਆਪਣੇ ਬੈਡ ਤੇ ਚੁਪਚਾਪ ਬੈਠਿਆ ਕੁਝ ਸੋਚ ਰਿਹਾ ਹੈ।। ਅੱਜ ਉਸ ਦੇ ਮੌਨ ਵਰਤ ਦਾ ਪੰਜਵਾਂ ਦਿਨ ਹੈ। ਉਸ ਨੇ ਹਰ ਮੰਗਲਵਾਰ ਨਾ ਬੋਲਣ ਅਤੇ ਨਾ ਹੀ ਮੋਬਾਈਲ ਇਸਤਿਮਾਲ ਕਰਨ ਦਾ ਫੈਸਲਾ ਕਰ ਰਖਿਆ ਹੈ। ਮੌਨ ਵਰਤ ਰੱਖਿਆ ਹੈ ਇਸ ਕਰਕੇ ਉਹ ਘਰ ਤੋਂ ਬਾਹਰ ਵੀ ਨਹੀਂ ਜਾ ਸਕਦਾ, ਸਮਾਂ ਬਿਤਾਉਣ ਵਾਸਤੇ ਹਲਕਾ ਫੁਲਕਾ ਕਸਰਤ ਕਰ ਲੈਂਦਾ ਹੈ, ਨਹਾਉਣ ਤੋ ਬਾਅਦ ਇਕ ਘੰਟਾ ਗੀਤਾ ਦਾ ਪਾਠ ਕਰਦੈ, ਨਾਸ਼ਤਾ ਕਰਨ ਤੋਂ ਬਾਅਦ ਕੁਝ ਸਮਾਂ ਟੀਵੀ ਤੇ ਸਮਾਚਾਰ ਦੇਖਦਾ ਹੈ ਅਤੇ ਫੇਰ ਕਿਸੇ ਧਾਰਮਿਕ ਚੈਨਲ ਤੇ ਭਾਗਵਤ ਦੀ ਕਥਾ ਸੁਣਦਾ ਹੈ। ਦੁਪਹਿਰ ਨੂੰ ਭੋਜਨ ਛਕਣ ਤੋਂ ਬਾਅਦ ਕੁਝ ਦੇਰ ਆਰਾਮ ਕਰਦਾ ਹੈ। ਉਸ ਦਿਨ ਤੋਂ ਬਾਅਦ ਉਸ ਨੂੰ ਇੰਜ ਲਗਦੈ ਜਿਵੇਂ ਬਹੁਤ ਕੁਝ ਹੋ ਗਿਆ ਹੋਵੇ। ਬਹੁਤ ਕੁਝ ਖਾਲੀ ਖਾਲੀ ਜਿਹਾ ਲਗਦਾ ਹੈ।

ਮੌਨ ਵਰਤ ਰੱਖਣ ਤੋਂ ਪਹਿਲਾਂ ਉਸ ਨੇ ਆਪਣੇ ਵੱਡੇ ਭਰਾ ਸਮਾਨ, ਪ੍ਰੋਫੈਸਰ ਕੌਸ਼ਲ ਨੂੰ ਕਿਹਾ… ਕੌਸ਼ਲ ਜੀ! ਰੋਜ਼ ਰੋਜ਼ ਦੀ ਭੱਜ ਨੱਠ ਦੀ ਜ਼ਿੰਦਗੀ ਅਤੇ ਮੋਬਾਈਲ ਦੇ ਨਸੇ਼ ਨੇ ਇਨਸਾਨੀ ਸੰਵੇਦਨਾਵਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਮਨ ਕਰਦਾ ਹੈ ਕਿ ਹਫਤੇ ਵਿਚ ਘੱਟੋ ਘੱਟ ਇਕ ਦਿਨ ਕਿਸੇ ਨਾਲ ਵੀ ਕੋਈ ਗੱਲਬਾਤ ਨਾ ਕੀਤੀ ਜਾਏ ਅਤੇ ਨਾ ਹੀ ਮੋਬਾਈਲ ਨੂੰ ਇਸਤੇਮਾਲ ਕੀਤਾ ਜਾਏ।

ਬਹੁਤ ਮੁਸ਼ਕਿਲ ਕੰਮ ਹੈ….. ਪਰ ਜੇਕਰ ਹੋ ਜਾਵੇ ਤਾਂ ਬਹੁਤ ਹੀ ਚੰਗੀ ਗੱਲ ਹੈ। ਘਰ-ਪਰਿਵਾਰ ਵਿੱਚ ਰਹਿੰਦੇ ਹੋਏ ਇਕ ਦਿਨ ਮੌਨ ਵਰਤ ਹੈ ਤਾਂ ਬਹੁਤ ਮੁਸ਼ਕਲ ਕੰਮ। ਮੌਨ ਵਰਤ ਰੱਖਣ ਨਾਲ ਬਹੁਤ ਲਾਭ ਹੋਵੇਗਾ। ਸਾਰਾ ਦਿਨ ਜ਼ਬਾਨ

ਟੈਂ ਟੈਂ ਕਰਦੀ ਰਹਿੰਦੀ ਹੈ, ਅਸੀ ਕਦੇ ਆਪਣੇ ਸ਼ਬਦਾਂ ਨੂੰ ਪਛਾਣਿਆ ਨਹੀਂ। ਸਾਡੇ ਸ਼ਬਦ ਬਹੁਤ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਹਨ, ਇਹਨਾਂ ਦਾ ਸੋਚ-ਸਮਝ ਕੇ ਅਤੇ ਸਮਝਦਾਰੀ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਮੌਨ ਰੱਖਣ ਨਾਲ ਸਾਡੀ ਅੰਦਰੂਨੀ ਊਰਜਾ ਵਿਚ ਬੱਚਤ ਹੋ ਜਾਂਦੀ ਹੈ ਜਿਸ ਨਾਲ ਸਾਡੀਆਂ ਸ਼ਕਤੀਆਂ ਵਿਚ ਵਾਧਾ ਹੁੰਦਾ ਹੈ। ਮੌਨ ਵਰਤ ਰੱਖਣ ਤੇ ਗੁੱਸੇ ਤੇ ਕਾਬੂ ਪਾਇਆ ਜਾ ਸਕਦਾ ਹੈ, ਏਸ ਨਾ ਏਕਾਗ੍ਰਤਾ ਵੱਧਦੀ ਹੈ ਅਤੇ ਸਾਡਾ ਆਪਣੇ ਨਾਲ ਸੰਪਰਕ ਵਧਦਾ ਹੈ ਅਤੇ ਨਤੀਜੇ ਦੇ ਤੌਰ ਤੇ ਅਸੀਂ ਆਪਣੇ ਮਨ ਤੇ ਕੰਟਰੋਲ ਕਰਨਾ ਜਰੂਰ ਸਿੱਖ ਜਾਂਦੇ ਹਾਂ।

ਸੱਚਮੁੱਚ ਕੌਸ਼ਲ ਜੀ!ਮੌਨ ਵਰਤ ਦੇ ਲਾਭ ਤਾਂ ਬਹੁਤ ਹਨ , ਹੁਣ ਤਾਂ ਹਫ਼ਤੇ ਵਿੱਚ ਇੱਕ ਵਾਰ ਮੌਨ ਵਰਤ ਰੱਖਣ ਦਾ ਪ੍ਰੋਗ੍ਰਾਮ ਬਣਾਉਣਾ ਹੀ .. ਪਵੇਗਾ।

………… ਤੁਸੀਂ ਮੌਨ ਵਰਤ ਜ਼ਰੂਰ ਰੱਖੋ , ਮੇਰੀਆਂ ਸ਼ੁੱਭ-ਕਾਮਨਾਵਾਂ ਤੁਹਾਡੇ ਨਾਲ ਹਨ… ਪ੍ਰੋਫੈਸਰ ਕੌਸ਼ਲ ਨੇ ਸੁਸ਼ਾਂਤ ਜੀ ਨਾਲ ਸਹਿਮਤ ਹੁੰਦੇ ਹੋਏ ਕਿਹਾ।

ਮੋਬਾਈਲ ਨੂੰ ਇਕ ਪਾਸੇ ਕਰਦੇ ਹੋਏ ਸੁਸ਼ਾਂਤ ਜੀ ਦੀ ਧਰਮ ਪਤਨੀ ਨੇ ਬੈਡ ਦੇ ਦੂਜੇ ਪਾਸੇ ਬੈਠਦੇ ਹੋਏ ਕਿਹਾ… ਜਦੋਂ ਕਿਸੇ ਨਾਲ ਗੱਲ ਹੀ ਕਰਨੀ,ਫੇਰ ਇਸਨੂੰ ‌ਇਥੇ ਰਖਣ ਦਾ ਕੀ ਫਾਇਦਾ? ਉਸਦੇ ਸ਼ਬਦਾਂ ਵਿਚ ਕੁਝ ਰੋਸ ਲਗ ਰਿਹਾ ਸੀ। ਜਦੋਂ ਇਕ ਬੰਦਾ ਮੌਨ ਰੱਖੇ ਤਾਂ ਕੋਈ ਬੰਦਾ ਉਸ ਨਾਲ ਕੀ ਗੱਲ ਕਰੇ ਅਤੇ ਕਦੋਂ ਤੱਕ ਗੱਲ ਕਰੇ?

ਪਿਛਲੇ ਮੰਗਲਵਾਰ ਸੁਸ਼ਾਂਤ ਦੀ ਪਤਨੀ ਨੇ ਟੋਕਿਆ ਸੀ.. ਜਦੋਂ ਕਿਸੇ ਨਾਲ ਗੱਲ ਨਹੀਂ ਕਰਨੀ ਤਾਂ ਫੇਰ ਮੋਬਾਈਲ ਨੂੰ ਆਪਣੇ ਕੋਲ ਰੱਖਣ ਦੀ ਕੀ ਲੋੜ ਹੈ ਤਾਂ ਸੁਸ਼ਾਂਤ ਨੇ ਆਪਣੀ ਧਰਮ ਪਤਨੀ ਨੂੰ ਕਿਹਾ ਕਿ ਜਦੋਂ ਉਹ ਟੀਵੀ ਤੇ ਪਰੋਗਰਾਮ ਦੇਖਦੇ ਦੇਖਦੇ ਅੱਕ ਜਾਂਦਾ ਹੈ ਤਾਂ ਉਹ ਮੋਬਾਈਲ ਤੇ ਭਜਨ ਸੁਣਦਾ ਹੈ

ਅਚਾਨਕ ਉਹਨਾਂ ਦੋਹਾਂ ਵਿਚਕਾਰ ਪਿਆ ਮੋਬਾਈਲ ਵੱਜ ਉਠਿਆ। ਮੋਬਾਈਲ ਦੀ ਸਕਰੀਨ ਤੇ ਦੇਖ ਕੇ ਸੁਸ਼ਾਂਤ ਦੀ ਪਤਨੀ ਨੇ ਕਿਹਾ… ਕਿਸੇ ਨਵੀਨ ਦਾ ਹੈ। ਹੱਥ ਨਾਲ ਇਸ਼ਾਰਾ ਕਰਦੇ ਹੋਏ ਸੁਸ਼ਾਂਤ ਨੇ ਆਪਣੀ ਪਤਨੀ ਨੂੰ ਕਿਹਾ ਕਿ ਇਹ ਨੰਬਰ ਕੱਟ ਦਿਓ। ਉਹਨਾਂ ਦੀ ਪਤਨੀ ਨੇ ਉਹ ਨੰਬਰ ਕੱਟ ਦਿੱਤਾ। ਇਕ ਵਾਰ ਫੇਰ ਮੋਬਾਈਲ ਦੀ ਘੰਟੀ ਵੱਜੀ ਅਤੇ ਉਹਨਾਂ ਦੀ ਵਹੁਟੀ ਨੇ ਇਸ ਨੂੰ ਫੇਰ ਕਟ ਦਿਤਾ। ਜਦੋਂ ਤੀਜੀ ਵਾਰ ਫੇਰ ਘੰਟੀ ਵਜਦੀ ਤਾਂ ਸੁਸ਼ਾਂਤ ਨੇ ਆਪਣੀ ਪਤਨੀ ਨੂੰ ਸਪੀਚ

ਮੋਡ ਤੇ ਗੱਲ ਕਰਨ ਵਾਸਤੇ ਕਿਹਾ। ਆਵਾਜ਼ ਆਈ… ਕਿਰਪਾ ਕਰਕੇ ਸੁਸ਼ਾਂਤ ਜੀ ਨਾਲ ਗਲ ਕਰਾਓ।

ਸੁਸ਼ਾਂਤ ਜੀ ਦੀ ਪਤਨੀ ਨੇ ਕਿਹਾ… ਅੱਜ ਉਹਨਾਂ ਦਾ ਮੌਨ ਵਰਤ ਹੈ, ਉਹਨਾਂ ਨੇ ਬੋਲਣਾ ਨਹੀਂ ਹੈ, ਇਸ ਕਰਕੇ ਉਹਨਾਂ ਨਾਲ ਅਜ ਗੱਲ ਨਹੀਂ ਹੋ ਸਕਦੀ।

… ਬਹੁਤ ਜਰੂਰੀ ਕਮ ਹੈ ਮੈਡਮ, ਇਕ ਮਰੀਜ਼ ਨੂੰ ਐਮਰਜੈਂਸੀ ਵਿੱਚ ਖੂਨ ਦੀ ਸਖ਼ਤ ਜ਼ਰੂਰਤ ਹੈ।

ਖੂਨ ਦੀ ਸਖ਼ਤ ਜ਼ਰੂਰਤ ਦੀ ਗੱਲ ਸੁਣ ਕੇ ਸੁਸ਼ਾਂਤ ਨੇ ਆਪਣੀ ਪਤਨੀ ਦੇ ਹਥੋਂ ਮੋਬਾਈਲ ਲੈ ਲਿਆ

ਹੈਲੋ…..!

ਸੁਸ਼ਾਂਤ ਜੀ! ਤੁਸੀਂ ਤਾਂ ਮੋਨੀ ਬਾਬਾ ਬਣ ਕੇ ਬੈਠ ਗਏ ਇਥੇ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣਿਆ ਹੋਇਆ ਹੈ.. ਔਖੇ ਹੁੰਦੇ ਹੋਏ ਨਵੀਨ ਨੇ ਕਿਹਾ।

…. ਠੀਕ ਹੈ, ਨਵੀਨ ਜੀ ਤੁਸੀਂ ਮੈਨੂੰ ਸਾਰੀ ਗੱਲ ਦੱਸੋ……..!

….. ਅੱਜ ਸਵੇਰੇ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਹੈ। ਉਹ ਮੈਡੀਕਲ ਕਾਲਜ , ਰੋਹਤਕ ਵਿਚ ਦਾਖਲ ਹੈ। ਖੂਨ ਬਹੁਤ ਵਹਿ ਗਿਆ ਹੈ। ਡਾਕਟਰ ਨੇ ਕਿਹਾ ਹੈ ਕਿ ਬੀ ਨੈਗੇਟਿਵ ਬਲੱਡ ਦੇ ਦੇ ਯੂਨਿਟ ਤੁਰੰਤ ਦੇਣ ਦੀ ਜ਼ਰੂਰਤ ਹੈ। ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਬੰਧ ਕਰਾਓ…., ਨਵੀਂਨ ਨੇ ਮਿੰਨਤਾਂ ਕਰਦੇ ਹੋਏ ਕਿਹਾ।

…. ਠੀਕ ਹੈ, ਨਵੀਨ ਜੀ, ਮੈਂ ਹੁਣੀ ਬਲੱਡ ਬੈਂਕ ਨਾਲ ਗਲ ਕਰਦਾਂ.. ਸੁਸ਼ਾਂਤ ਨੇ ਕਿਹਾ।

ਖੂਨ ਦਾ ਪ੍ਰਬੰਧ ਤਾਂ ਹੋ ਗਿਆ ਪਰ ਸੁਸ਼ਾਂਤ ਦਾ ਮੌਨ ਵਰਤ ਟੁਟ ਗਿਆ । ਇਕ ਪਾਸੇ ਕਿਸੇ ਰੋਗੀ ਲਈ ਖੂਨ ਦਾ ਪ੍ਰਬੰਧ ਕਰਕੇ ਉਸ ਦੀ ਜ਼ਿੰਦਗੀ ਬਚਾਉਣ ਦੀ ਖੁਸ਼ੀ ਅਤੇ ਦੂਜੇ ਪਾਸੇ ਵਰਤ ਦੇ ਟੁੱਟਣ ਦੀ ਉਦਾਸੀ। ਉਸ ਨੇ ਆਪਣੀ ਪਤਨੀ ਨੂੰ ਕਿਹਾ… ਸਾਡੇ ਵਰਗੇ ਬੰਦਿਆਂ ਨੂੰ ਕਦੇ ਵੀ ਮੌਨ ਵਰਤ ਨਹੀਂ ਰਖਣਾ ਚਾਹੀਦਾ! ਇਹ ਸੰਭਵ ਹੀ ਨਹੀਂ। ਕੀ ਪਤਾ ਕਦੋਂ ਕਿਸੇ ਨੂੰ ਖੂਨ ਦੀ ਲੋੜ ਪੈ ਜਾਵੇ। ਜਦੋਂ ਸਾਡੇ ਇੱਕ ਇਸ਼ਾਰੇ ਤੇ 50- 100 ਬੰਦੇ ਖੂਨ ਦੇਣ ਨੂੰ ਤਿਆਰ ਹੋ ਜਾਂਦੇ ਹਨ ਤਾਂ ਜ਼ਰੂਰਤ ਵੇਲੇ ਉਨ੍ਹਾਂ ਨੂੰ ਖੂਨ ਜ਼ਰੂਰ ਮਿਲਣਾ ਚਾਹੀਦਾ ਹੈ।

…. ਠੀਕ ਹੈ, ਮੌਨ ਵਰਤ ਛਡ ਦਿਓ,, ਚੰਗਾ ਹੋ ਗਿਆ… ਸੁਸ਼ਾਂਤ ਦੀ ਪਤਨੀ ਤਾਂ ਸ਼ਾਇਦ ਪਹਿਲਾਂ ਹੀ ਇਹ ਸਭ ਕੁਝ ਚਾਹੁੰਦੀ ਸੀ।

ਅੱਜ ਦੀ ਘਟਨਾ ਦੱਸਣ ਵਾਸਤੇ ਸੁਸ਼ਾਂਤ ਨੇ ਆਪਣੇ ਪਿਆਰੇ ਮਿੱਤਰ, ਪ੍ਰੋਫੈਸਰ ਕੌਸ਼ਲ ਨੂੰ ਫੋਨ ਮਿਲਾਇਆ । ਉਸ ਨੇ ਫੋਨ ਚੱਕਿਆ ਅਤੇ ਹੈਰਾਨੀ ਨਾਲ ਕਿਹਾ….. ਅੱਜ ਤਾਂ ਤੁਹਾਡਾ ਮੌਨ ਵਰਤ ਸੀ। ਇਹ ਦੱਸੋ ਕਿ ਸਭ ਠੀਕ ਠਾਕ ਤਾਂ ਹੈ?

…. ਹਾਂ ਸਭ ਠੀਕ ਹੈ… ਇਹ ਕਹਿ ਕੇ ਸੁਸ਼ਾਂਤ ਨੇ ਆਪਣੇ ਮੌਨ ਵਰਤ ਟੁਟਣ ਦੀ ਸਾਰੀ ਗਲ ਦਸੀ ਅਤੇ ਕਿਹਾ… ਅੱਜ ਤੋਂ ਮੈਂ ਮੌਨ ਵਰਤ ਰਖਣਾ ਬੰਦ ਕਰ ਦੇਵਾਂਗਾ ਕਿਉਂਕਿ ਸਮਾਜ ਸੇਵੀ ਲੋਕਾਂ ਨੂੰ ਅਜਿਹਾ ਕਰਨ ਵਿਚ ਦਿੱਕਤ ਆਉਂਦੀ ਹੈ।

ਕੌਸ਼ਲ ਜੀ ਨੇ ਤੁਰੰਤ ਮਨਾਂ ਕਰਦੇ ਹੋਏ ਸਮਝਾਇਆ.. ਭਾਈ ਸਾਹਿਬ! ਤੁਸੀਂ ਇੱਕ ਨੇਕ ਕੰਮ ਕਰਨ ਵਾਸਤੇ ਮੌਨ ਵਰਤ ਤੋੜਿਆ ਹੈ। ਖੂਨਦਾਨ ਕਰਨਾ ਅਤੇ ਕਰਾਣਾ ਮੌਨ ਵਰਤ ਤੋਂ ਵੀ ਜ਼ਿਆਦਾ ਪੁੰਨ ਦਾ ਕੰਮ ਹੈ। ਮੌਨ ਵਰਤ ਨਾਲ ਤਾਂ ਸਿਰਫ ਤੁਹਾਨੂੰ ਹੀ ਲਾਭ ਹੋਵੇਗਾ , ਲੇਕਿਨ ਖੂਨਦਾਨ ਨਾਲ ਇਕ ਅਨਜਾਣ ਬੰਦੇ ਦੀ ਜਿੰਦਗੀ ਬਚ ਜਾਵੇਗੀ।

…. ਕੌਸ਼ਲ ਜੀ, ਇਹ ਗੱਲ ਤਾਂ ਠੀਕ ਹੈ ਲੇਕਿਨ ਜੇਕਰ ਹਫ਼ਤੇ ਵਿੱਚ ਇੱਕ ਵਾਰ ਮੈਂ ਮੌਨੀ ਬਾਬਾ ਬਣ ਕੇ ਬਹਿ ਜਾਂਵਾਂ ਤਾਂ ਸਮਾਜ ਸੇਵਾ ਦਾ ਕੰਮ ਕਿਵੇਂ ਹੋਵੇਗਾ?

.. ਨਹੀਂ, ਸੁਸ਼ਾਂਤ ਜੀ ਦੀ ਦੋਵੇਂ ਹੀ ਕੰਮ ਨੇਕ ਹਨ ਅਤੇ ਤੁਸੀਂ ਦੋਵੇਂ ਹੀ ਕੰਮ ਇਕਠੇ ਕਰ ਸਕਦੇ ਹੋ।

…ਉਹ ਕਿਵੇਂ, ਕੌਸ਼ਲ ਜੀ?

….. ਦੇਖੋ, ਤੁਸੀਂ ਆਪਣੇ ਮੌਨ ਵਰਤ ਨੂੰ ਜਾਰੀ ਰਖੋ। ਭਵਿੱਖ ਵਿੱਚ ਤੁਹਾਨੂੰ ਇਸ ਤੋਂ ਲਾਭ ਹੋਵੇਗਾ। ਤੁਹਾਡੀ ਬੋਲੀ ਵਿੱਚ ਮਿਠਾਸ ਆਊਗਾ, ਆਪਣੇ ਤੇ ਕੰਟਰੋਲ ਵਧੇਗਾ, ਅੰਦਰੂਨੀ ਸ਼ਕਤੀਆਂ ਦਾ ਵਿਕਾਸ ਹੋਵੇਗਾ। ਸਮਾਜਿਕ ਸੇਵਾ ਦੇ ਕਾਰਣ ਆਉਣ ਵਾਲੀ ਰੁਕਾਵਟ ਨੂੰ ਤੁਸੀਂ ਇਸ ਨੂੰ ਆਪਣੇ ਮੌਨ ਵਰਤ ਵਿਚ ਰੁਕਾਵਟ ਨਾ ਸਮਝੋ। ਜੇਕਰ ਭਲੇ ਕੰਮ ਵਾਸਤੇ ਤੁਹਾਨੂੰ ਥੋੜ੍ਹੀ ਦੇਰ ਮੌਨ ਵਰਤ ਛੱਡਣਾ ਵੀ ਪਵੇ ਤਾਂਇਸ ਵਿਚ ਕੋਈ ਬੁਰਾਈ ਨਹੀਂ ਬਲਕਿ ਇਹ ਤਾਂ ਸੋਨੇ ਤੇ ਸੁਹਾਗੇ ਵਰਗਾ ਕੰਮ ਹੈ। ਇਸ ਨਾਲ ਤੁਹਾਡਾ ਆਤਮ ਬਲ ਵਧੇਗਾ।

… ਤਾਂ ਠੀਕ ਹੈ, ਇਸ ਦਾ ਮਤਲਬ ਇਹ ਹੋਇਆ ਕਿ ਸਮਾਜ ਸੇਵਾ ਦੇ ਨਾਲ ਮੌਨ ਵਰਤ ਵੀ ਰੱਖਿਆ ਜਾ ਸਕਦਾ ਹੈ…. ਤੁਸੀਂ ਮੈਨੂੰ ਸੰਤੁਸ਼ਟ ਕਰ ਦਿੱਤਾ ਹੈ ਅਤੇ ਮੈਨੂੰ ਮੌਨ ਵਰਤ ਤੋੜਨ ਦੇ ਕਸੂਰਵਾਰ ਹੋਣ ਤੋਂ ਬਚਾ ਲਿਆ ਹੈ, ਧੰਨਵਾਦ….. ਫੋਨ ਰਖਦਿਆਂ ਹੀ ਸੁਸ਼ਾਂਤ ਵਿਚ ਇਕ ਨਵੀਂ ਤਾਕਤ ਅਤੇ ਜੋਸ਼ ਆ ਗਿਆ।

ਮਧੁਕਾਂਤ

211—L

ਮਾਡਲ ਟਾਊਨ, ਡਬਲ ਪਾਰਕ

ਰੋਹਤਕ —124001(ਹਰਿਆਣਾ)

M 9896667714

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਨੇ ਬੁਢਲਾਡਾ ਵਿਖੇ ਨਵੇ ਬਣੇ ਜੱਚਾ ਬੱਚਾ ਹਸਪਤਾਲ ਦਾ ਕੀਤਾ ਉਦਘਾਟਨ
Next articleਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉਚਾ