HOME ਗ੍ਰਾਮ ਪੰਚਾਇਤ ਛੋਕਰਾਂ ਨੇ ਡੀ. ਐੱਸ. ਪੀ ਫਿਲੌਰ ਤੇ ਬੀ. ਡੀ ਪੀ....

ਗ੍ਰਾਮ ਪੰਚਾਇਤ ਛੋਕਰਾਂ ਨੇ ਡੀ. ਐੱਸ. ਪੀ ਫਿਲੌਰ ਤੇ ਬੀ. ਡੀ ਪੀ. ਓ ਫਿਲੌਰ ਨਾਲ ਕਈ ਮੁੱਦਿਆਂ ਅਤੇ ਮੰਗਾਂ ‘ਤੇ ਕੀਤੀ ਵਿਚਾਰ ਚਰਚਾ

1

ਫਿਲੌਰ/ਅੱਪਰਾ,   (ਸਮਾਜ ਵੀਕਲੀ)   (ਦੀਪਾ)-ਗ੍ਰਾਮ ਪੰਚਾਇਤ ਛੋਕਰਾਂ ਨੇ ਸਰੰਪਚ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ ਦੀ ਅਗਵਾਈ ਹੇਠ ਡੀ. ਐੱਸ. ਪੀ ਫਿਲੌਰ ਸ੍ਰੀ ਭਰਤ ਮਸੀਹ ਤੇ ਬੀ. ਡੀ. ਪੀ. ਓ ਫਿਲੌਰ ਮੈਡਮ ਜਸਜੀਤ ਕੌਰ ਦੇ ਨਾਲ ਪਿੰਡ ਦੇ ਕਈ ਮੁੱਦਿਆਂ ਅਤੇ ਮੰਗਾਂ ‘ਤੇ ਵਿਚਾਰ ਚਰਚਾ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ ਨੇ ਦੱਸਿਆ ਕਿ ਪੰਚਾਇਤ ਦੀ ਸ਼ਾਖ ਨੂੰ  ਹਰ ਹਾਲ ‘ਚ ਬਰਕਰਾਰ ਰੱਖਿਆ ਜਾਵੇ ਤੇ ਸ਼ਰਾਰਤੀ ਅਨਸਰਾਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ | ਉਨਾਂ ਬੀ. ਡੀ. ਪੀ. ਓ ਫਿਲੌਰ ਤੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ, ਨੜਾਇਜ ਕਬਜ਼ੇ ਹਟਾਉਣ , ਪਿੰਡ ‘ਚ ਸਟਰੀਟ ਲਾਈਟਾਂ ਲਗਾਉਣ ਤੇ ਛੱਪੜਾਂ ਲਈ ਵਾਟਰ ਟ੍ਰੀਟਮੈਂਟ ਪਲਾਂਟ ਲਗਾਉਣ ਲਈ ਵੱਧ ਤੋਂ ਵੱਧ ਗ੍ਰਾਂਟਾਂ ਦੀ ਮੰਗ ਕੀਤੀ ਹੈ | ਇਸ ਮੌਕੇ ਮੁਹੰਮਦ ਜੈਦਜੇ. ਏ. ਈ, ਧਰਮਪਾਲ ਪੰਚਾਇਤ ਅਫਸਰ ਤੇ ਪੰਚਾਇਤ ਸੈਕਟਰੀ, ਮਨਦੀਪ ਕੌਰ ਪੰਚ, ਸ੍ਰੀਮਤੀ ਛਿੰਦੋ ਪੰਚ, ਜਤਿੰਦਰਜੀਤ ਕੌਰ ਪੰਚ, ਸੁਰਜੀਤ ਕੌਰ (ਕਿਰਨ) ਪੰਚ, ਮੁਖਤਿਆਰ ਰਾਮ ਪੰਚ, ਤਿਲਕ ਰਾਜ ਪੰਚ, ਸੁਰਿੰਦਰ ਕੁਮਾਰ ਪੰਚ, ਮਨਜੀਤ ਸਿੰਘ ਪੰਚ, ਰਣਜੀਤ ਸਿੰਘ ਪੰਚ ਵੀ ਹਾਜ਼ਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਦੁਸਾਂਝ ਕਲਾਂ ‘ਚ ਅੱਜ ਮਨਾਇਆ ਜਾਵੇਗਾ ਬਾਬਾ ਸਾਹਿਬ ਡਾ . ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ
Next articleਏਆਈ ਯੁੱਗ ਵਿੱਚ ਆਈਟੀ ਨੌਕਰੀਆਂ ਤੇਜ਼ੀ ਨਾਲ ਅਲੋਪ ਹੋ ਰਹੀਆਂ ਹਨ, ਮਾਈਕ੍ਰੋਸਾਫਟ ਅਤੇ ਮਾਈਕ੍ਰੋਸਾਫਟ ਨਵੀਂ ਛਾਂਟੀ ਦੀ ਯੋਜਨਾ ਬਣਾ ਰਹੇ ਹਨ।