HOME ਦੁਸਾਂਝ ਕਲਾਂ ‘ਚ ਅੱਜ ਮਨਾਇਆ ਜਾਵੇਗਾ ਬਾਬਾ ਸਾਹਿਬ ਡਾ . ਭੀਮ ਰਾਓ...

ਦੁਸਾਂਝ ਕਲਾਂ ‘ਚ ਅੱਜ ਮਨਾਇਆ ਜਾਵੇਗਾ ਬਾਬਾ ਸਾਹਿਬ ਡਾ . ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ

2

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਨਾਰੀ ਜਾਤੀ ਦੇ ਮੁਕਤੀਦਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ 135ਵਾਂ ਜਨਮ ਦਿਨ ਡਾ. ਬੀ. ਆਰ. ਅੰਬੇਡਕਰ ਸ਼ੋਸ਼ਲ ਵੈਲਫ਼ੇਅਰ ਸੁਸਾਇਟੀ (ਰਜਿ) ਪਿੰਡ ਦੁਸਾਂਝ ਕਲਾਂ ਵਲੋਂ ਸਥਾਨ ਦੁਸਾਂਝ ਇੰਟਰਲਾਕ ਫੈਕਟਰੀ ਬਾਹਰਲੀ ਆਬਾਦੀ ਪਿੰਡ ਦੁਸਾਂਝ ਕਲਾਂ ਵਿਖੇ 25 ਅਪ੍ਰੈਲ ਦਿਨ ‌ਸਨੀਵਾਰ ਸ਼ਾਮ ਨੂੰ ‌7 ਤੋਂ ਦੇਰ ਰਾਤ ਤੱਕ ਮਨਾਇਆ ਜਾਵੇਗਾ। ਇਸ ਮੌਕੇ ਮਿਸ਼ਨਰੀ ਗਾਇਕ ਗੋਲਡੀ ਮਲਿਕ ਆਏ ਹੋਏ ਸਰੋਤਿਆਂ ਨੂੰ ਆਪਣੇ ਮਿਸ਼ਨਰੀ ਗੀਤਾਂ ਰਾਹੀ ਬਾਬਾ ਜੀ ਦੇ ਜੀਵਨ‌ ਦੇ ‌ਇਤਿਹਾਸ ਬਾਰੇ ਜਾਣੂੰ ਕਰਵਾਉਣਗੇ। ਇਸ ਸਮੇਂ ਪਿੰਡ ਦੇ ਬੱਚਿਆਂ ਵਲੋਂ ਵੀ ਕੋਰੀਉਗ੍ਰਾਫੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਸੁਸਾਇਟੀ ਵਲੋਂ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਮਿਸ਼ਨਰੀ ਬੁਲਾਰੇ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣਕਾਰੀ ਦੇਣਗੇ। ਇਸ ਮੌਕੇ ਚੇਅਰਮੈਨ ਡਾ. ਰਣਜੀਤ ਸਿੰਘ ਰਾਣਾ, ਪ੍ਰਧਾਨ ਹਰਮੇਸ਼ ਵਿਰਦੀ,‌ ਖਜਾਨਚੀ ਸਰਪੰਚ ਨਿਰਮਲ ਕੁਮਾਰ ਨਵੀਂ ਅਤੇ ਗਗਨਦੀਪ ਭੁੱਟਾ, ਸੀਨੀਅਰ ਮੈਂਬਰ ਧਰਮਪਾਲ ਇਟਲੀ, ਸੀਨੀਅਰ ਮੈਂਬਰ ਬਲਵੀਰ ਚੰਦੜ੍ਹ, ਰਾਮ ਨਾਥ ਸਾਬਕਾ ਪੰਚ, ਸਕੱਤਰ ਸੁਰਿੰਦਰ ਪਾਲ ਕੁੱਕੂ, ਮੈਂਬਰ ਮਨੋਹਰ ਲਾਲ,‌ ਡਾ. ਓਮ ਪ੍ਰਕਾਸ਼ ,‌ ਪਰਵੀਨ ਭੁੱਟਾ, ਰਿੰਪੀ‌‌ ਦੁਸਾਂਝ, ਕੁਲਵਿੰਦਰ ਕਿੰਦਾ, ਸੰਦੀਪ ਕੁਮਾਰ,‌ ਬਲਵੀਰ ਰਾਮ,‌ ਮਲਕੀਤ ਚੰਦ, ਰੇਸ਼ਮ ਲਾਲ, ਵਿਨੋਦ ਵਿਰਦੀ, ਸ਼ਾਦੀ ਰਾਮ, ਜਸਵੰਤ ਰਾਏ ਤੋਂ ਇਲਾਵਾਂ ਭਾਰੀ ਗਿਣਤੀ ਵਿੱਚ ਜੁਝਾਰੂ ਸਾਥੀ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article“ਬਕਵਾਸ ਗੱਲਾਂ ਛੱਡੋ ਅਤੇ ਭਾਰਤ ਆ ਕੇ ਦੇਖੋ”… ਈਰਾਨ ਨੇ ਟਰੰਪ ਦੀ “ਨਰਕ” ਵਾਲੀ ਟਿੱਪਣੀ ਦਾ ਜਵਾਬ ਦਿੱਤਾ
Next articleਗ੍ਰਾਮ ਪੰਚਾਇਤ ਛੋਕਰਾਂ ਨੇ ਡੀ. ਐੱਸ. ਪੀ ਫਿਲੌਰ ਤੇ ਬੀ. ਡੀ ਪੀ. ਓ ਫਿਲੌਰ ਨਾਲ ਕਈ ਮੁੱਦਿਆਂ ਅਤੇ ਮੰਗਾਂ ‘ਤੇ ਕੀਤੀ ਵਿਚਾਰ ਚਰਚਾ