ਕਿਸਾਨਾਂ ਤੋਂ ਖੇਤੀ ਕਾਨੂੰਨਾਂ ਦਾ ਬਦਲਾ ਲੈ ਰਹੀ ਹੈ ਸਰਕਾਰ: ਯੋਗੇਂਦਰ ਯਾਦਵ

Yogendra Yadav

ਨਵੀਂ ਦਿੱਲੀ (ਸਮਾਜ ਵੀਕਲੀ):  ‘ਸਵਰਾਜ ਇੰਡੀਆ’ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਦੋਸ਼ ਲਾਇਆ ਕਿ ਖੇਤੀ ਕਾਨੂੰਨਾਂ ਵਿਰੁੱਧ ਚਲਾਏ ਸਫ਼ਲ ਅੰਦੋਲਨ ਤੋਂ ਨਾਰਾਜ਼ ਸਰਕਾਰ ਹੁਣ ਕਿਸਾਨਾਂ ਤੋਂ ਬਦਲਾ ਲੈ ਰਹੀ ਹੈ ਤੇ ਖੇਤੀ ਲਈ ਰੱਖੇ ਗਏ ਬਜਟ ਵਿਚ ‘ਖੋ਼ਖ਼ਲੇ ਦਾਅਵੇ’ ਕੀਤੇ ਗਏ ਹਨ। ਯਾਦਵ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਅਸੀਂ ਇਕ ਲੱਖ ਕਰੋੜ ਦੇ ਖੇਤੀ ਨਿਵੇਸ਼ ਫੰਡ ਬਾਰੇ ਸੁਣ ਰਹੇ ਹਾਂ ਜਦਕਿ ਸੱਚ ਇਹ ਹੈ ਕਿ ਸਿਰਫ਼ 2600 ਕਰੋੜ ਰੁਪਏ ਹੀ ਖ਼ਰਚੇ ਗਏ ਹਨ। ਕਿਸਾਨ ਡਰੋਨਾਂ ਦੇ ਐਲਾਨ ਉਤੇ ਸਰਕਾਰ ’ਤੇ ਵਿਅੰਗ ਕਸਦਿਆਂ ਯਾਦਵ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਰੇਲਾਂ ਦੇਣ ਦਾ ਵਾਅਦਾ ਕੀਤਾ ਸੀ, ਫਿਰ ਸੈਟੇਲਾਈਟ ਦੇ ਵਾਅਦਿਆਂ ਤੋਂ ਹੁਣ ਡਰੋਨਾਂ ਉਤੇ ਆ ਗਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਸੰਗਠਨਾਂ ਵੱਲੋਂ ਬਜਟ ਨਿਰਾਸ਼ਾਜਨਕ ਕਰਾਰ, ਵਿੱਤੀ ਵੰਡ ਘਟਾਉਣ ਦਾ ਦੋਸ਼
Next articleਸੁਰੱਖਿਆ ਕੌਂਸਲ ਦੀ ਮੀਟਿੰਗ ਵਿੱਚ ਰੂਸ ਤੇ ਅਮਰੀਕੀ ਨੁਮਾਇੰਦਿਆਂ ’ਚ ਤਕਰਾਰ