ਭੀਖੀ, (ਸਮਾਜ ਵੀਕਲੀ) (ਕਮਲ ਜਿੰਦਲ) ਰਾਜਧਾਨੀ ਦਿੱਲੀ ਵਿੱਚ 27 ਸਾਲਾਂ ਬਾਅਦ ਬਹੁਮਤ ਨਾਲ ਬੀਜੇਪੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਹੈ ਇਸ ਦੇ ਚਲਦਿਆਂ ਭਾਜਪਾ ਆਗੂਆਂ ਵੱਲੋਂ ਪਟਾਕੇ ਅਤੇ ਲੰਡੂ ਵੰਡ ਕੇ ਆਪਣੀ ਖੁਸ਼ੀ ਮਨਾਈ ਗਈ ਇਸ ਮੌਕੇ ਬੋਲਦਿਆਂ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜੈਨ ਅਤੇ ਮੰਡਲ ਪ੍ਰਧਾਨ ਰੋਬਿਨ ਜਿੰਦਲ ਨੇ ਕਿਹਾ ਕਿ ਦਿੱਲੀ ਅੰਦਰ ਝੂਠ ਅਤੇ ਬੇਈਮਾਨੀ ਦੀ ਸਰਕਾਰ ਚੱਲ ਰਹੀ ਸੀ ਜਿਸ ਨੂੰ ਦਿੱਲੀ ਦੇ ਲੋਕਾਂ ਨੇ ਨਕਾਰਦਿਆਂ ਭਾਜਪਾ ਨੂੰ ਬਹੁਮਤ ਨਾਲ ਜਿਤਾਇਆ ਹੈ ਅਤੇ ਦਿੱਲੀ ਅੰਦਰ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਨੇਤਾਵਾਂ ਖੁਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਹਰਾ ਕੇ ਦਿੱਲੀ ਵਿਚ ਬੀਜੇਪੀ ਨੇ ਜਿੱਤ ਦਰਜ ਕੀਤੀ ਹੈ। ਪੰਜਾਬ ਸਰਕਾਰ ਦੇ ਤੰਜ ਕਰਦਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਜਾ ਰਿਹੇ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਉਹਨਾਂ ਨੂੰ ਇੱਕ ਇੱਕ ਹਜ਼ਾਰ ਰੁਪਆ ਦਿੱਤਾ ਜਾਵੇਗਾ ਪ੍ਰੰਤੂ ਅੱਜ ਤਿੰਨ ਸਾਲ ਹੋ ਜਾਣ ਦੇ ਬਾਵਜੂਦ ਵੀ ਪੰਜਾਬ ਵਿੱਚ ਮਹਿਲਾਵਾਂ ਨੂੰ ਹਜੇ ਤੱਕ ਹਜ਼ਾਰ ਰੁਪਏ ਨਹੀਂ ਦਿੱਤਾ ਗਿਆ। ਉਹਨਾਂ ਦਿੱਲੀ ਵਿੱਚ ਜਿੱਤ ਨੂੰ ਮੋਦੀ ਦੀ ਗਰੰਟੀ ਦੀ ਜਿੱਤ ਕਿਹਾ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਹਨ ਉਹ ਵਾਅਦਿਆਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਪਿਉਸ ਜੈਨ, ਬੱਬੂ ਜੈਨ, ਰਾਮ ਕੁਮਾਰ ਜਿੰਦਲ, ਨਵਦੀਪ ਰਿਸ਼ੀ,ਅਨੀਲ ਕੁਮਾਰ, ਵਰਿੰਦਰ ਕੁਮਾਰ, ਲਾਭਕਲੇਰ , ਦਰਸ਼ੀ ਬੁਢਲਾਡਾ, ਧਰਮਪਾਲ ਸਿੰਘ,ਬਾਲ ਕ੍ਰਿਸ਼ਨ,ਕੁਲਦੀਪ ਸਿੰਘ ਵਰਿੰਦਰ ਕੁਮਾਰ ਜਨਕ ਰਾਜ,ਕਾਲਾ ਮਹੰਤ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj