ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਮਾਸਟਰ ਰਕੇਸ਼ ਕੁਮਾਰ ਦੀ ਬੇਵਕਤੀ ਮੌਤ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ

ਫਿਲੌਰ, ਅੱਪਰਾ (ਜੱਸੀ)-ਪਿਛਲੇ ਦਿਨੀ ਇੱਕ ਭਿਆਨਕ ਸੜਕ ਐਕਸੀਡੈਂਟ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ) ਬੜਾ ਪਿੰਡ ਦੇ ਹੈੱਡ ਟੀਚਰ ਤੇ ਕਾਰਜਕਾਰੀ ਸੈਂਟਰ ਹੈੱਡ ਟੀਚਰ ਰਾਕੇਸ਼ ਕੁਮਾਰ ਦੀ  ਅਤਿ ਦਰਦਨਾਕ ਤੇ ਬੇਵਕਤੀ ਮੌਤ ਹੋ ਗਈ ਸੀ। ਪਰਿਵਾਰ ਨੂੰ ਪਏ ਅਸਹਿ ਅਤੇ ਨਾ ਪੂਰਾ ਹੋਣ ਯੋਗ ਪਏ ਘਾਟੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ  ਜਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ, ਐਕਟਿੰਗ ਸਕੱਤਰ ਸੁਖਵਿੰਦਰ ਸਿੰਘ ਮੱਕੜ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਪ੍ਰੈੱਸ ਸਕੱਤਰ ਰਗਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਤੀਰਥ ਸਿੰਘ ਬਾਸੀ, ਗੁਰਿੰਦਰ ਸਿੰਘ ਆਦਮਪੁਰ, ਸੁਖਵਿੰਦਰ ਰਾਮ, ਧਰਮਿੰਦਰਜੀਤ, ਰਣਜੀਤ ਕੁਮਾਰ,ਪਰੇਮ ਕੁਮਾਰ,ਬੂਟਾ ਰਾਮ ਅਕਲਪੁਰ ਆਦਿ ਨੇ ਕਿਹਾ ਕਿ  ਰਾਕੇਸ਼ ਕੁਮਾਰ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਸਿੱਖਿਆ ਵਿਭਾਗ ਤੇ ਗੌਰਮਿੰਟ ਟੀਚਰਜ਼ ਯੂਨੀਅਨ ਨੂੰ ਤੇ ਅਧਿਆਪਕ ਵਰਗ ਨੂੰ ਵੀ ਉਨ੍ਹਾਂ ਦੀ ਘਾਟ ਮਹਿਸੂਸ ਹੁੰਦੀਂ ਰਹੇਗੀ। ਇਸ ਸਮੇਂ  ਨਿਰਮੋਲਕ ਸਿੰਘ ਹੀਰਾ, ਕੁਲਦੀਪ ਵਾਲੀਆ,ਮੰਗਤ ਰਾਮ ਸਮਰਾ, ਸੁਖਵਿੰਦਰ ਰਾਮ, ਸਰਬਜੀਤ ਸਿੰਘ ਢੇਸੀ, ਬੂਟਾ ਰਾਮ ਅਕਲਪੁਰ,ਬਲਵੀਰ ਭਗਤ,ਰਾਜੀਵ ਭਗਤ,ਅਰੁਨ ਕੁਮਾਰ, ਰਣਜੀਤ ਠਾਕਰ, ਜਤਿੰਦਰ ਸਿੰਘ, ਵਿਨੋਦ ਭੱਟੀ, ਰਾਜਿੰਦਰ ਸਿੰਘ ਭੋਗਪੁਰ, ਰਾਜਿੰਦਰ ਸਿੰਘ ਸ਼ਾਹਕੋਟ,ਕਮਲਦੇਵ ਸਿੰਘ,ਸੰਦੀਪ ਰਾਜੋਵਾਲ, ਕੁਲਵੰਤ ਰਾਮ ਰੁੜਕਾ, ਪਰਨਾਮ ਸਿੰਘ ਸੈਣੀ,ਪਿਆਰਾ ਸਿੰਘ ਨਕੋਦਰ, ਮੁਲਖ਼ ਰਾਜ, ਪਰੇਮ ਖਲਵਾੜਾ, ਅਮਰਜੀਤ ਭਗਤ, ਗੁਰਿੰਦਰ ਸਿੰਘ, ਸ਼ਿਵ ਰਾਜ ਕੁਮਾਰ, ਮਨੋਜ ਕੁਮਾਰ ਸਰੋਏ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਖ਼ਰ ਪ੍ਰੇਰਕ ਯੂਨੀਅਨ ਪੰਜਾਬ ਨੇ ਸ਼ਹੀਦ ਊਧਮ ਸਿੰਘ ਸੁਨਾਮ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਪੰਜਾਬ ਸਰਕਾਰ ਵਿਰੁੱਧ ਵਜਾਇਆ ਸੰਘਰਸ਼ ਦਾ ਬਿੱਗਲ।
Next articleਸਿਹਤ ਬਲਾਕ ਖਿਆਲਾ ਦੇ ਉੱਦਮ ਸਦਕਾ ਬੱਚੇ ਨੂੰ ਨਵੀਂ ਜ਼ਿੰਦਗੀ ਮਿਲੀ