HOME ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਵਲੋਂ ਡਾਕਟਰ ਬੀ ਆਰ ਅੰਬੇਡਕਰ ਦੇ 135ਵੀ...

ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਵਲੋਂ ਡਾਕਟਰ ਬੀ ਆਰ ਅੰਬੇਡਕਰ ਦੇ 135ਵੀ ਯਾਅੰਤੀ ਮੌਕੇ ਸ਼ਰਧਾ ਸੁਮਨ ਅਰਪਣ

*ਭਾਰਤੀ ਸੰਵਿਧਾਨ ਨੂੰ ਬਚਾਉਂਣ ਲਈ ਪ੍ਰਣ ਕਰਨ ਦੀ ਲੋੜ:- ਕਰਨੈਲ ਫਿਲੌਰ*

ਫਿਲੌਰ/ਅੱਪਰਾ,   (ਸਮਾਜ ਵੀਕਲੀ)   (ਦੀਪਾ)-ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਫਿਲੌਰ ਵਿੱਚ ਬੜੀ ਸ਼ਿੱਦਤ ਨਾਲ ਮਨਾਇਆ ਗਿਆ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਆਗੂਆਂ ਵਲੋਂ ਫਿਲੌਰ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਮਾ ਤੇ ਸ਼ਰਧਾ ਸੁਮਨ ਅਰਪਣ ਕੀਤੇ ਗਏ। ਇਸ ਸਮੇਂ ਆਪਣੇ ਸੰਬੋਧਨ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਕਿਹਾ ਕਿ ਸਾਨੂੰ ਅੱਜ ਭਾਰਤੀ ਸੰਵਿਧਾਨ ਨੂੰ ਬਚਾਉਂਣ ਲਈ ਪ੍ਰਣ ਕਰਨਾ ਚਾਹੀਦਾ ਹੈ ਕਿਉਕਿ ਭਾਰਤ ਤੇ ਪੰਜਾਬ ਦੀਆਂ ਸਰਕਾਰਾਂ ਵਲੋਂ ਲਗਾਤਾਰ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਸੰਵਿਧਾਨ ਨੂੰ ਖ਼ਤਮ ਕਰਨ ਦੀਆਂ ਸਾਜ਼ਸਾਂ ਕੀਤੀਆਂ ਜਾ ਰਹੀਆਂ ਹਨ। ਸਾਰੇ ਦੇਸ਼ ਵਿੱਚ ਪੁਲਿਸ ਨੂੰ ਖੁੱਲ੍ਹੀ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਸੰਘਰਸ਼ ਕਰਦੇ ਲੋਕਾਂ, ਲੇਖਕਾਂ ਅਤੇ ਬੁੱਧੀ ਜੀਵੀਆਂ ਨੂੰ ਓਹਨਾਂ ਦੀ ਅਵਾਜ਼ ਬੰਦ ਕਰਨ ਲਈ ਝੂਠੇ ਕੇਸਾਂ ਵਿੱਚ ਫਸਾ ਕੇ ਅੰਦਰ ਧੱਕਿਆ ਜਾ ਰਿਹਾ ਹੈ ਤੇ ਸ਼ਰੇਆਮ ਲੋਕਤੰਤਰੀ ਕਾਨੂੰਨਾਂ ਦੀ ਅਵੱਗਿਆ ਕਰਕੇ ਵਿਚਾਰਾਂ ਦੀ ਆਜ਼ਾਦੀ ਨੂੰ ਦਾ ਗਲ਼ ਘੁੱਟਿਆ ਜਾ ਰਿਹਾ ਹੈ। ਇਸ ਸਮੇਂ ਅਗੂਆਂ ਨੇ ਭਾਰਤੀ ਸੰਵਿਧਾਨ ਨੂੰ ਬਚਾਉਂਣ ਦਾ ਪ੍ਰਣ ਕੀਤਾ। ਇਸ ਮੌਕੇ ਲੇਖ ਰਾਜ ਪੰਜਾਬੀ, ਕੁਲਵੰਤ ਰੁੜਕਾ, ਬੂਟਾ ਰਾਮ, ਰੂਪੇਸ਼ਮਰ, ਰਜਿੰਦਰ ਕੰਗ, ਰਣਜੀਤ ਸਿੰਘ, ਬਖਸ਼ੀ ਰਾਮ, ਸਰਬਜੀਤ ਢੇਸੀ, ਗੁਰਚਰਨ ਸਿੰਘ, ਕਰਨੈਲ ਮਾਹਲ, ਜਗਸੀਰ ਫ਼ਿਲੌਰ, ਭੋਲਾ ਨਾਥ, ਪ੍ਰੇਮ ਪਾਲ, ਸੰਦੀਪ ਕੁਮਾਰ, ਸੰਦੀਪ ਕੌਰ, ਮਨਜੀਤ ਕੌਰ, ਆਰਤੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਟੋਡਰਵਾਲ ਵਿਖੇ ਡਾ.ਭੀਮ ਰਾਓ ਅੰਬੇਡਕਰ, ਮਹਾਤਮਾ ਜੋਤੀ ਰਾਓ ਫੂਲੇ ਤੇ ਗਿਆਨੀ ਦਿੱਤ ਸਿੰਘ ਦਾ ਜਨਮ ਦਿਵਸ ਮਨਾਇਆ
Next articleਆਪ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਮਾਜਰਾ ਬੇਟ ਦੀ ਪੰਚਾਇਤ ਨੂੰ ਪੰਜ ਲੱਖ ਰੁਪਏ ਦਾ ਚੈੱਕ ਭੇਟ ਕੀਤਾ