HOME ਆਪ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਮਾਜਰਾ ਬੇਟ ਦੀ ਪੰਚਾਇਤ ਨੂੰ ਪੰਜ...

ਆਪ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਮਾਜਰਾ ਬੇਟ ਦੀ ਪੰਚਾਇਤ ਨੂੰ ਪੰਜ ਲੱਖ ਰੁਪਏ ਦਾ ਚੈੱਕ ਭੇਟ ਕੀਤਾ

2
ਨਵਾਂਸ਼ਹਿਰ /ਕਾਠਗੜ੍ਹ    (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੁਆਰਾ ਸਰਵਸੰਮਤੀ ਨਾਲ ਚੁਣੀਆਂ ਹੋਈਆਂ ਪੰਚਾਇਤਾਂ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਪਿੰਡ ਮਾਜਰਾ ਬੇਟ ਦੀ ਪੰਚਾਇਤ ਨੂੰ  ਆਮ ਆਦਮੀ ਪਾਰਟੀ ਆਗੂ  ਅਸ਼ੋਕ ਕਟਾਰੀਆ ਵਲੋਂ ਪੰਜ ਲੱਖ ਰੁਪਏ ਦਾ ਚੈੱਕ ਸਰਪੰਚ ਸੁਰਿੰਦਰ ਸ਼ਰਮਾਂ ਨੂੰ ਮੋਹਤਵਾਰ ਵਿਅਕਤੀਆਂ ਦੀ ਮੌਜੂਦਗੀ ਵਿੱਚ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦਾ ਵਿਕਾਸ ਕਰਨ ਲਈ ਵਚਨਬੱਧ ਹੈ। ਪਿੰਡਾਂ ਵਿੱਚ ਹੋਣ ਵਾਲੇ ਕੰਮਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਇੱਕ ਵਿਅਕਤੀ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ। ਇਸ ਮੌਕੇ ਸਰਪੰਚ ਮਾਜਰਾ ਸਿਕੰਦਰ ਸਿੰਘ ਲਾਂਦੀ , ਬਲਾਕ ਪ੍ਰਧਾਨ ਲਾਲ ਚੰਦ ਲਾਲੀ, ਰਿਸ਼ੀ ਭਨੋਟ, ਸਾਬਕਾ ਸਰਪੰਚ ਗੁਰਦਿਆਲ ਸਿੰਘ, ਸੁਭਾਸ਼ ਭਾਟੀਆ,ਰਾਮ ਪਾਲ, ਕਰਨੈਲ ਸਿੰਘ ਭੂੰਬਲਾ, ਸਲਵਿੰਦਰ ਸਿੰਘ ਘੁੰਮਣ ਅਤੇ ਰਕੇਸ਼ ਸ਼ਰਮਾ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਵਲੋਂ ਡਾਕਟਰ ਬੀ ਆਰ ਅੰਬੇਡਕਰ ਦੇ 135ਵੀ ਯਾਅੰਤੀ ਮੌਕੇ ਸ਼ਰਧਾ ਸੁਮਨ ਅਰਪਣ
Next articleਰਾਣੀ ਐਲਿਜ਼ਾਬੇਥ ਦੇ 100ਵੇਂ ਜਨਮਦਿਨ ‘ਤੇ ਰਾਜਾ ਚਾਰਲਜ ਤੀਜੇ ਵੱਲੋ ਭਾਵੁਕ ਸੰਦੇਸ਼, ਸਮਾਰਕ ਯੋਜਨਾ ਦਾ ਅੰਤਿਮ ਰੂਪ ਤਿਆਰ