HOME ਗੌਰਮਿੰਟ ਟੀਚਰਜ਼ ਯੂਨੀਅਨ ਦੀ ਮੀਟਿੰਗ ਆਯੋਜਿਤ

ਗੌਰਮਿੰਟ ਟੀਚਰਜ਼ ਯੂਨੀਅਨ ਦੀ ਮੀਟਿੰਗ ਆਯੋਜਿਤ

ਫਿਲੌਰ/ਅੱਪਰਾ    (ਸਮਾਜ ਵੀਕਲੀ)   ( ਦੀਪਾ)-4161 ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਕੁਲਰੀਆਂ, ਮੀਤ ਪ੍ਰਧਾਨ ਬੀਰਇੰਦਰ ਸਿੰਘ ਅਤੇ ਜਰਨਲ ਸਕੱਤਰ ਮਨਜੀਤ ਲੁਬਾਣਾ ਨੇ 4161 ਮਾਸਟਰ ਕੇਡਰ ਨੂੰ ਵੀ ਬਦਲੀਆਂ ਦਾ ਮੌਕਾ ਦੇਣ ਦੀ ਕੀਤੀ ਮੰਗ। ਆਗੂਆਂ ਨੇ ਕਿਹਾ ਕਿ 4161 ਭਰਤੀ ਦਾ ਲਗਭਗ 90 ਫੀਸਦੀ  ਕੇਡਰ ਆਪਣੇ ਘਰਾਂ ਤੋ ਬਹੁਤ ਦੂਰ ਬੈਠਾ ਹੈ। ਜਿਸ ਕਰਕੇ ਬਹੁਤ ਸਾਰੇ ਅਧਿਆਪਕ ਸਾਥੀ ਆਪਣੀਆਂ ਘਰੇਲੂ ਜੁੰਮੇਵਾਰੀਆਂ ਨੂੰ ਵੀ ਸਹੀ ਤਰੀਕੇ ਨਾਲ ਨਹੀਂ ਨਿਭਾ ਪਾ ਰਹੇ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਅਧਿਆਪਕ ਬਿਨਾ ਮਾਨਸਿਕ ਤਣਾਅ ਤੋਂ ਆਪਣੀ ਡਿਊਟੀ ਨੂੰ ਹੋਰ ਵੀ ਸੁਚੱਜੇ ਤਰੀਕੇ ਨਾਲ ਨਿਭਾਉਂਦਾ ਹੈ। ਆਗੂਆਂ ਨੇ ਕਈ ਵਾਰ ਮਾਣਯੋਗ ਸਿੱਖਿਆ ਮੰਤਰੀ ਜੀ ਨਾਲ ਰਾਬਤਾ ਬਣਾਇਆ ਸੀ ਜਿਸ ਵਿੱਚ ਹਰ ਵਾਰ ਸਿੱਖਿਆ ਮੰਤਰੀ ਜੀ ਵਲੋਂ ਭਰੋਸਾ ਦਿੱਤਾ ਜਾਂਦਾ ਰਿਹਾ ਹੈ ਕਿ ਤੁਹਾਨੂੰ ਵੀ ਬਦਲੀਆਂ ਦਾ ਮੌਕਾ ਦਿੱਤਾ ਜਾਵੇਗਾ। ਪਰ ਅਫਸੋਸ ਦੀ ਗੱਲ ਬੀਤੇ ਦਿਨੀਂ ਬਦਲੀਆਂ ਦਾ ਪੋਰਟਲ ਖੁੱਲ ਗਿਆ ਹੈ ਪਰ 4161 ਮਾਸਟਰ ਕੇਡਰ ਨੂੰ ਇਸ ਤੋਂ ਵਾਂਝਾ ਰੱਖਿਆ ਗਿਆ ਹੈ। ਯੂਨੀਅਨ ਦੇ ਆਗੂਆਂ ਵਲੋਂ ਜਦੋਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤਾਂ ਪਤਾ ਚਲਾ ਕਿ ਸਿੱਖਿਆ ਮੰਤਰੀ ਜੀ ਨੇ 4161 ਮਾਸਟਰ ਕੇਡਰ ਨੂੰ ਵੀ ਬਦਲੀਆਂ ਦਾ ਮੌਕਾ ਦੇਣ ਦੇ ਸਬੰਧ ਵਿੱਚ ਕੋਈ ਵੀ ਨੋਟਿਸ ਨਹੀਂ ਆਇਆ। ਓਹਨਾ ਦਾ ਅਗਰ ਸਾਡੇ ਕੋਲ ਸਿੱਖਿਆ ਮੰਤਰੀ ਜੀ ਵਲੋਂ ਕੋਈ ਵੀ ਨੋਟਿਸ ਆ ਜਾਂਦਾ ਹੈ ਤਾਂ 4161 ਮਾਸਟਰ ਕੇਡਰ ਨੂੰ ਵੀ ਹੋ ਰਹੀਆਂ ਬਦਲੀਆਂ ਵਿੱਚ ਮੌਕਾ ਦਿੱਤਾ ਜਾਵੇਗਾ । ਯੂਨੀਅਨ ਦੇ ਆਗੂਆਂ ਵਲੋਂ ਸਿੱਖਿਆ ਮੰਤਰੀ ਜੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ 4161 ਮਾਸਟਰ ਕੇਡਰ ਨੂੰ ਵੀ ਬਦਲੀਆਂ ਵਿੱਚ ਮੌਕਾ ਦਿੱਤਾ ਜਾਵੇ ਤਾਂ ਜੋ ਘਰਾਂ ਦੀ ਕਈ ਸੌ ਕਿਲੋਮੀਟਰ ਦੂਰ ਬੈਠੇ ਅਧਿਆਪਕ ਸਾਥੀ ਆਪਣੇ ਘਰਾਂ ਕੋਲ ਜਾਕੇ ਆਪਣੀ ਡਿਊਟੀ  ਨਿਭਾਅ ਪਾਉਣ। ਜੇਕਰ 4161 ਮਾਸਟਰ ਕੇਡਰ ਨੂੰ ਬਦਲੀਆਂ ਵਿੱਚ ਮੌਕਾ ਨਾ ਦਿੱਤਾ ਗਿਆ ਤਾਂ ਆਉਣ ਵਾਲੀ 12 ਜੂਨ ਨੂੰ ਲੁਧਿਆਣਾ ਵਿਖੇ ਜ਼ਮੀਨੀ ਸੰਘਰਸ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਦਾ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਦੇ ਕੋਲ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਬਾਬਾ ਸਾਹਿਬ ਜੀ ਦੇ ਸਟੈਚੂ ਸੁਰਿਖਅਤ ਨਹੀਂ ਹਨ : ਵਿਸ਼ਵਨਾਥ ਬੰਟੀ
Next articleਮਨਜੀਤ ਕੌਰ ਤੇ ਸੁਮਿਤ ਕੁਮਾਰ ਦਰਜਨਾਂ ਸਾਥੀਆਂ ਸਮੇਤ ਚਰਨਜੀਤ ਚੰਨੀ ਜੀ ਦੀ ਅਗਵਾਈ ਚ ਕਾਂਗਰਸ ਚ ਹੋਏ ਸ਼ਾਮਿਲ