ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਖੋਖਰ (ਸੰਗਰੂਰ) ਦੇ IT ਅਤੇ ਸਿਕਿਉਰਟੀ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਟੂਰ

(ਸਮਾਜ ਵੀਕਲੀ)

ਸੰਗਰੂਰ 24 ਫਰਵਰੀ (ਰਮੇਸ਼ਵਰ ਸਿੰਘ)- ਪਿਛਲੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਖੋਖਰ (ਸੰਗਰੂਰ) ਦੇ IT ਅਤੇ ਸਿਕਿਉਰਟੀ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਟੂਰ ਆਯੋਜਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ੍ਰੀ ਰਾਤੇਜ ਭਾਰਤੀ ਦੀ ਅਗਵਾਈ ਵਿਚ ਇਸ ਟੂਰ ਦੀ ਰੂਪ-ਰੇਖਾ ਤੈਅ ਕਰਕੇ ਆਈ ਟੀ ਅਧਿਆਪਕਾ ਮੈਡਮ ਪੂਜਾ ਸਿਕਿਊਰਟੀ ਅਧਿਆਪਕ ਦੀਪਕ ਕੁਮਾਰ ਪੰਜਾਬੀ ਮਾਸਟਰ ਪ੍ਰੇਮ ਸਰੂਪ ਦੀ ਦੇਖ-ਰੇਖ ਵਿਚ ਆਸਰਾ ਕਾਲਜ (ਪਟਿਆਲਾ) ਵਿਖੇ IT ਅਤੇ ਸਿਕਿਊਰਟੀ ਟਰੇਡਾਂ ਸਬੰਧੀ ਬੱਚਿਆਂ ਨੇ ਜਾਣਕਾਰੀ ਹਾਸਲ ਕੀਤੀ। ਕਾਲਜ ਦੀਆਂ ਵੱਖ-ਵੱਖ ਲੈਬਾਂ ਵਿੱਚ ਬੱਚਿਆਂ ਨੂੰ ਬੜੇ ਹੀ ਦਿਲਚਸਪ ਅਤੇ ਰੌਚਕ ਢੰਗ ਨਾਲ ਜਾਣਕਾਰੀ ਦਿੱਤੀ ਗਈ ।ਇਸ ਉਪਰੰਤ ਬੱਚਿਆਂ ਨੂੰ ਮਹਿੰਦਰਾ ਕਾਲਜ, ਐੱਨ ਆਈ ਐਸ ਪਟਿਆਲਾ, ਸ਼ੀਸ਼ ਮਹਿਲ, ਡੀਅਰ ਪਾਰਕ ਅਤੇ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਬੱਚਿਆਂ ਨੂੰ ਲਿਜਾ ਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ ਗਿਆ।ਸੋ ਇਸ ਵਿਦਿਅਕ ਅਤੇ ਵੋਕੇਸ਼ਨਲ ਟੂਰ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ ਅਤੇ ਆਪਣੇ ਆਪ ਨੂੰ ਨਵੀਨਤਮ ਜਾਣਕਾਰੀ ਨਾਲ ਲੈਸ ਕੀਤਾ। ਇਸ ਟੂਰ ਸਮੇਂ ਮੈਡਮ ਗੁਰਮੀਤ ਕੌਰ ਅਤੇ ਸ਼ਿੰਦਰਪਾਲ ਸਿੰਘ ਨੇ ਵੀ ਪੂਰਨ ਸਹਿਯੋਗ ਦਿੱਤਾ

Previous article***ਕੌਣ ਕਹਿੰਦਾ***
Next articleਮਾਂ ਬੋਲੀ ਸਾਡੀ ਜੜ੍ਹ ਹੈ ਤੇ ਇਨਸਾਨ ਨੂੰ ਜਿੰਦਾ ਰਹਿਣ ਲਈ ਜੜ੍ਹਾਂ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ – ਪਿ੍ੰਸੀਪਲ ਸੁਖਵਿੰਦਰ ਸਿੰਘ ਰੰਧਾਵਾ