HOME ਨੋਵਾ ਹਸਪਤਾਲ ਵੱਲੋਂ ਮਾਹਾਰਾਣਾ ਪ੍ਰਤਾਪ ਜੰਤੀ ਤੇ ਲਗਾਇਆ ਫਰੀ ਮੈਡੀਕਲ ਕੈਂਪ।

ਨੋਵਾ ਹਸਪਤਾਲ ਵੱਲੋਂ ਮਾਹਾਰਾਣਾ ਪ੍ਰਤਾਪ ਜੰਤੀ ਤੇ ਲਗਾਇਆ ਫਰੀ ਮੈਡੀਕਲ ਕੈਂਪ।

ਬਲਾਚੌਰ (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਦੇ ਨਗਰ ਕੌਂਸਲ ਦਫਤਰ ਨਜ਼ਦੀਕ ਨੋਵਾ ਹਸਪਤਾਲ ਵਲੋਂ ਮਾਹਾਰਾਣਾ ਪ੍ਰਤਾਪ ਜੰਤੀ ਤੇ ਬਜਾਜ ਪੇਲੈਸ  ਵਿਖੇ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਡਾ ਪੀਯੂਸ਼ ਚੋਪੜਾ ,ਡਾ ਮਨਮੀਤ ਨਾਗਰਾਂ ਨੇ ਦੱਸਿਆਂ ਕਿ ਲੱਗਭਗ 103 ਦੇ ਕਰੀਬ ਮਰੀਜਾਂ ਨੇ ਆਪਣੀ ਮੈਡੀਕਲ ਕੈਂਪ ਚ ਜਾਂਚ ਕਰਵਾ ਕੇ ਫ੍ਰੀ ਦਵਾਈਆਂ ਵੀ ਪ੍ਰਾਪਤ ਕੀਤੀਆਂ।ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨੋਵਾ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ  ਹਰਪ੍ਰੀਤ ਸਿੰਘ ਧਾਮੀ ਨੇ  ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਉਹਨਾਂ ਦੀ ਹਸਪਤਾਲ ਦੇ  ਵੱਲੋਂ ਵੱਖ-ਵੱਖ ਕੈਂਪ ਲਗਾਏ ਜਾਣਗੇ। ਜਿਸ ਦਾ ਲਾਭ ਲੋਕਾਂ ਵੱਲੋਂ ਵੱਧ ਤੋਂ ਵੱਧ ਉਠਾਇਆ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹੇ ਵਿੱਚ ਜਨਗਣਨਾ 15 ਮਈ ਤੋਂ 13 ਜੂਨ ਤੱਕ ਹੋਵੇਗੀ : ਡਿਪਟੀ ਕਮਿਸ਼ਨਰ
Next articleਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਹੌਲੀ ਵਿਖੇ ਰਾਸ਼ਟਰੀ ਟੈਕਨੋਲੋਜੀ ਦਿਵਸ ਮਨਾਇਆ