HOME ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਸਲਾਨਾ ਸਮਾਰੋਹ ਦਾ ਆਯੋਜਨ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਸਲਾਨਾ ਸਮਾਰੋਹ ਦਾ ਆਯੋਜਨ

1
ਪਹਿਲੀ ਦੂਜੀ ਦੇ ਤੀਜੀ ਪੁਜੀਸ਼ਨਾਂ ਤੇ ਰਹਿਣ ਵਾਲੇ ਵਿਦਿਆਰਥੀ ਸਨਮਾਨਿਤ 

ਕਪੂਰਥਲਾ    (ਸਮਾਜ ਵੀਕਲੀ)   (ਕੌੜਾ)– ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਸਲਾਨਾ ਪ੍ਰੀਖਿਆ ਵਿੱਚੋਂ ਪਹਿਲੀ ਦੂਜੀ ਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਪ੍ਰਿੰਸੀਪਲ ਰਕੇਸ਼ ਕੁਮਾਰ ਦੀ ਦੇਖਰੇਖ ਹੇਠ ਕੀਤਾ ਗਿਆ। ਇਸ ਸਲਾਨਾ ਸਮਾਰੋਹ ਦੀ ਪ੍ਰਧਾਨਗੀ ਰਣਜੀਤ ਸਿੰਘ ਸੇਵਾ ਮੁਕਤ ਪੀ ਟੀ ਆਈ ,ਬਲਬੀਰ ਸਿੰਘ ਸੇਵਾ ਮੁਕਤ ਪ੍ਰਿੰਸੀਪਲ ਨੇ ਸਾਂਝੇ ਤੌਰ ਤੇ ਕੀਤੀ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾਰੰਗ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਗੀਤ , ਕਵਿਤਾ, ਕੋਰੀਓਗ੍ਰਾਫੀ ਤੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ। ਇਸ ਦੌਰਾਨ ਛੇਵੀਂ ਕਲਾਸ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀ ਸੇਜਲ ਪ੍ਰੀਤ ਕੌਰ ਦੂਜੇ ਨੰਬਰ ਤੇ ਵੀਰਾਜਦੀਪ ਕੌਰ ਤੇ ਤੀਸਰੇ ਨੰਬਰ ਤੇ ਆਉਣ ਵਾਲੀ ਸਿਮਰਨ , ਸੱਤਵੀਂ ਕਲਾਸ ਵਿੱਚ ਮੰਨਤ ਪਹਿਲੇ ਮਨਪ੍ਰੀਤ ਕੌਰ ਦੂਸਰੇ ਅਨੁਪ੍ਰੀਤ ਤੀਸਰੇ ਅੱਠਵੀਂ ਕਲਾਸ ਵਿੱਚ  ਹਰਵਿੰਦਰ ਸਿੰਘ ਪਹਿਲੇ, ਸਨਦੀਪ ਸਿੰਘ ਦੂਸਰੇ , ਯਾਦਵਿੰਦਰ ਸਿੰਘ ਤੀਸਰੇ, ਨੌਵੀਂ ਕਲਾਸ ਵਿੱਚ ਮਾਨਸੀ ਪਹਿਲੇ, ਜਸਪ੍ਰੀਤ ਕੌਰ ਦੂਸਰੇ ,ਸਿੰਮੀ ਕੁਮਾਰੀ ਤੀਸਰੇ , ਦਸਵੀਂ ਕਲਾਸ ਵਿੱਚ ਜਸਪ੍ਰੀਤ ਮੱਟੂ ਪਹਿਲੇ, ਵੰਸ਼ਦੀਪ ਸਿੰਘ ,ਦੂਸਰੇ ਹਰਪ੍ਰੀਤ ਕੌਰ ਤੀਸਰੇ, ਗਿਆਰਵੀਂ ਕਲਾਸ ਵਿੱਚ ਮੰਜੂ , ਅਨਮੋਲ ਪ੍ਰੀਤ, ਗਿਆਰਵੀਂ ਕਲਾਸ ਵਿੱਚ ਮੰਜੂ ਅਨਮੋਲ ਪ੍ਰੀਤ ਜਸਮੀਨ ਕੌਰ ਪਹਿਲੇ ਕਿਰਨਪ੍ਰੀਤ ਕੌਰ ਦੂਸਰੇ , ਰੀਆ ਤੀਸਰੇ, ਬਾਰਵੀਂ ਜਮਾਤ ਵਿੱਚ ਹਰਮਨ ਵਰਮਾ ਪਹਿਲੇ, ਰਾਜਵਿੰਦਰ ਕੌਰ ਦੂਸਰੇ, ਜਸਮੀਨ ਕੌਰ ਤੀਸਰੇ ਤੇ ਜਾਨਵੀ  ਤੀਸਰੇ ਸਥਾਨ ਤੇ ਰਹਿਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਨੂੰ ਸਫਲ ਬਣਾਉਣ ਲਈ ਸਕੂਲ ਸਟਾਫ ਰਵਿੰਦਰ ਕੌਰ ,ਗੁਰਵਿੰਦਰ ਕੌਰ, ਰਜਿੰਦਰ ਕੌਰ, ਹਰਪ੍ਰੀਤ ਕੌਰ, ਮਨਿੰਦਰ ਕੌਰ, ਰਾਜਵਿੰਦਰ ਕੌਰ, ਜਸਵਿੰਦਰ ਕੌਰ, ਕਿੰਦਰਜੀਤ ਕੌਰ, ਅਮਨਦੀਪ ਸਿੰਘ, ਕੁਲਬੀਰ ਸਿੰਘ ਪੀ ਟੀ ਆਈ, ਰਾਜਵੀਰ ਕੌਰ, ਹਰਮਿੰਦਰ ਸਿੰਘ, ਹਰਵਿੰਦਰ ਕੌਰ, ਬਲਵੀਰ ਸਿੰਘ, ਕੁਸ਼ਨਪਾਲ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਧਾਨ ਮੰਤਰੀ ਸ਼੍ਰੀ ਕੇਂਦਰੀ ਵਿਦਿਆਲਿਆ ਨੰ. 1 ਹੁਸੈਨਪੁਰ ਵਿਖੇ ਸੱਤ ਰੋਜ਼ਾ ਗਰਮੀਆਂ ਦੇ ਭਾਰਤੀ ਭਾਸ਼ਾ ਕੈਂਪ ਦਾ ਉਦਘਾਟਨ
Next articleਆਪਣੀ ਵਿਰਾਸਤ ਨੂੰ ਬਚਾਈ ਰੱਖਣ ਲਈ ਪਿੰਡਾਂ ਅੰਦਰ ਵਿਰਾਸਤੀ ਪ੍ਰੋਗਰਾਮਾਂ ਦਾ ਹੋਣਾ ਸ਼ਲਾਘਾਯੋਗ_ਸਰਪੰਚ ਵਿਰਕ/ ਪੰਚ ਗਿੰਦਰਪਾਲ