ਸਾਦਿਕ/ ਫ਼ਰੀਦਕੋਟ (ਬੇਅੰਤ ਗਿੱਲ ਭਲੂਰ )-ਸਰਕਾਰੀ ਸੀਨੀਅਰ ਸੈਕੰਡਰੀ ਘੁਗਿਆਣਾ ਜ਼ਿਲਾ ਫਰੀਦਕੋਟ ਵੱਲੋਂ ਐਨ.ਐਸ.ਕਿਊ.ਐੱਫ ਦੇ ਆਈ.ਟੀ. ਵਿਸ਼ੇ ਦੇ 9ਵੀ,10ਵੀ,11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇੱਕ ਰੋਜ਼ਾ ਵਿੱਦਿਅਕ ਟੂਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੇਵਾ ਸਿੰਘ ਸਿੱਧੂ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ ਦੀ ਯੋਗ ਸਰਪ੍ਰਸਤੀ ਅਤੇ ਪਿ੍ਰੰਸੀਪਲ ਸੁਧਾ ਗਰਗ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਉਨ੍ਹਾਂ ਟੂਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਟੂਰ ਦੀ ਸਫ਼ਲਤਾ ਵਾਸਤੇ ਅਹਿਮ ਸੁਝਾਅ ਦਿੱਤੇ। ਸਕੂਲ ਦੇ ਐਨ.ਐਸ.ਕਿਊ.ਐੱਫ ਦੇ ਆਈ ਟੀ ਵਿਸ਼ੇ ਦੇ 9ਵੀ,10ਵੀ,11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇੱਕ ਰੋਜ਼ਾ ਵਿੱਦਿਅਕ ਟੂਰ ਸ਼ਹੀਦ ਭਗਤ ਸਿੰਘ ਸਟੇਟ ਯੂਨਿਵਰਸਿਟੀ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ। ਇਸ ਵਿੱਦਿਅਕ ਦੌਰੇ ਤਹਿਤ ਬੱਚਿਆਂ ਨੂੰ ਨੈਟਵਰਕਿੰਗ ਲੈਬ, ਡਾਟਾ ਸਟਰਕਚਰ ਲੈਬ, ਲੈਗੂਇਜ਼ ਲੈਬਜ਼, ਲਾਇਬਰੇਰੀ, ਕੈਰੀਅਰ ਕੌਸਲਿੰਗ ਬਲਾਕ ਅਤੇ ਇਨਫਾਰਮੇਸ਼ਨ ਟੈਕਨਾਲੋਜੀ ਨਾਲ ਸਬੰਧਤ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸਕੂਲ ਦੇ ਸਟਾਫ ’ਚੋ ਗੁਰਜੰਟ ਸਿੰਘ ਆਈ.ਟੀ.ਟੀਚਰ, ਦਵਿੰਦਰ ਸਿੰਘ ਕੈਂਪਸ ਮੈਨੇਜਰ ਅਤੇ ਨਵਲੀਨ ਕੌਰ ਕੰਪਿਊਟਰ ਫੈਕਲਟੀ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly