HOME ਸਰਕਾਰੀ ਸਕੂਲ ਕਰਮਗੜ੍ਹ ਵਿਚ ਸਮਰ ਕੈਂਪ ਦੌਰਾਨ ਸਾਹਿਤਕ ਵਰਕਸ਼ਾਪ ਲਗਾਈ

ਸਰਕਾਰੀ ਸਕੂਲ ਕਰਮਗੜ੍ਹ ਵਿਚ ਸਮਰ ਕੈਂਪ ਦੌਰਾਨ ਸਾਹਿਤਕ ਵਰਕਸ਼ਾਪ ਲਗਾਈ

4
ਪੰਜਾਬੀ ਸਾਹਿਤਕਾਰ ਡਾ ਤੇਜਾ ਸਿੰਘ ਤਿਲਕ ਬਣੇ ਮੁੱਖ ਮਹਿਮਾਨ 
ਬਰਨਾਲਾ   (ਸਮਾਜ ਵੀਕਲੀ)   (ਚੰਡਿਹੋਕ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ ਵਿਚ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਇੰਚਾਰਜ ਪ੍ਰਿੰਸੀਪਲ ਸ੍ਰੀ ਮਨਦੀਪ ਸਿੰਘ ਜੀ ਦੀ ਰਹਿਨੁਮਾਈ ਹੇਠ 7 ਰੋਜ਼ਾ ਸਮਰ ਕੈਂਪ ਲਗਾਇਆ ਗਿਆ। ਇਸ ਵਿੱਚ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸੇ ਸਮੇਂ ਦੌਰਾਨ ਸਕੂਲ ਵਿੱਚ ਗਰੁੱਪ -1 ਇੰਚਾਰਜ ਮੈਡਮ ਅੰਜਨਾ ਮੈਨਨ  ਅਤੇ ਗਰੁੱਪ -2 ਦੇ ਇੰਚਾਰਜ ਮੈਡਮ ਵਤਨਦੀਪ ਕੌਰ ਜੀ ਵੱਲੋਂ ਸਾਹਿਤਿਕ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਬੱਚਿਆਂ ਨੂੰ ਸੁੰਦਰ ਲਿਖਾਈ, ਪੇਂਟਿੰਗ ,ਵੇਸਟ ਮਟੀਰੀਅਲ ਦੀ ਦੁਬਾਰਾ ਵਰਤੋਂ, ਕਵਿਤਾ /ਕਹਾਣੀ  ਸਿਰਜਣਾ ਬਾਰੇ ਜਾਣਕਾਰੀ ਦਿੱਤੀ ਗਈ ਇਸ ਛੋਟੇ ਜਿਹੇ ਸਮਾਗਮ ਵਿੱਚ ਮੁੱਖ ਮਹਿਮਾਨ ਵਾਜੋ ਪੰਜਾਬੀ ਸਾਹਿਤਕਾਰ ਸਤਿਕਾਰਯੋਗ ਡਾ. ਤੇਜਾ ਸਿੰਘ ਤਿਲਕ ਜੀ ਨੇ ਸ਼ਿਰਕਤ ਕੀਤੀ ਉਹਨਾਂ ਨੇ ਬੱਚਿਆਂ ਨੂੰ ਵੱਖ-ਵੱਖ ਕਹਾਣੀਕਾਰਾਂ  ਦੀ ਲਿਖਣ ਸ਼ੈਲੀ, ਉਨ੍ਹਾਂ ਦੀਆਂ ਪ੍ਰਸਿੱਧ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰਸਿੱਧ ਕਵੀਆਂ ਦੀ ਕਲਪਨਾ ਸ਼ਕਤੀ ਅਤੇ ਬੌਧਿਕ ਪੱਧਰ ਅਤੇ ਸਿਰਜਣ ਢੰਗਾਂ ਬਾਰੇ ਦੱਸਿਆ ।ਇਸ ਦੇ ਨਾਲ ਹੀ ਉਹਨਾਂ ਨੇ ਕਵਿਤਾ ਅਤੇ ਕਹਾਣੀ ਨੂੰ ਲਿਖਣ ਦੇ ਗੁਰ ਵੀ ਸਮਝਾਏ। ਉਹਨਾਂ ਨੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਨਾ ਦਿੱਤੀ।ਅਖੀਰ ਵਿੱਚ ਉਹਨਾਂ ਨੇ ਸਕੂਲ ਦੀ ਲਾਇਬ੍ਰੇਰੀ ਅਤੇ ਅਧਿਆਪਕਾਂ ਲਈ ਸਾਹਿਤਕ ਕਿਤਾਬਾਂ ਵੀ ਭੇਟ ਕੀਤੀਆਂ । ਪੰਜਾਬੀ ਕਵਿਤਰੀ ਅੰਜਨਾ ਮੈਨਨ ਨੇ ਉਨ੍ਹਾਂ ਨੂੰ ਆਪਣੀ ਨਵੀਂ ਸੰਪਾਦਿਤ ਪੁਸਤਕ ‘ਸੰਦਲੀ ਸਿਰਜਣਾ’ ਭੇਂਟ ਕੀਤੀ ਅਤੇ ਸਨਮਾਨ ਵਜੋਂ ਉਹਨਾਂ ਦੀ ਲਾਇਬ੍ਰੇਰੀ ਲਈ ਕੁਝ ਕਿਤਾਬਾਂ ਵੀ ਭੇਟ ਕੀਤੀਆਂ। ਅੰਜਨ ਮੈਨਨ ਮੈਡਮ ਜੀ ਨੇ ਆਪਣੇ ਵੱਲੋਂ ਆਪਣੀ ਨੌਵੀਂ ਬੀ  ਕਲਾਸ ਦੇ ਹੋਣਹਾਰ 6 ਵਿਦਿਆਰਥੀਆਂ  ਜਿੰਨਾਂ ਨੇ ਬੋਰਡ ਦੀ ਅੱਠਵੀਂ ਜਮਾਤ ਵਿਚੋਂ 80/ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਸਨ ਨੂੰ ਡਾ. ਤੇਜਾ ਸਿੰਘ ਤਿਲਕ ਜੀ ਹੱਥੋਂ ਸਨਮਾਨਿਤ ਕਰਵਾਇਆ ਗਿਆ।ਜਿੰਨਾਂ ਵਿਚੋਂ ਪਹਿਲਾ ਸਥਾਨ ਪੁਨੀਤ ਕੌਰ 91/ ਨੂੰ 10 ਕਾਪੀਆਂ ਅਤੇ ਜੁਮੈਟਰੀ ਬਾਕਸ, ਦੂਸਰਾ ਸਥਾਨ ਖੁਸ਼ਦੀਪ ਕੌਰ  88/  ਨੂੰ 8 ਕਾਪੀਆਂ, ਤੀਸਰਾ ਸਥਾਨ ਲੱਛਮੀ 86/ ਨੂੰ 6 ਕਾਪੀਆਂ, ਚੌਥਾ ਸਥਾਨ ਸ਼ਗਨਦੀਪ ਕੌਰ 84/  ਨੂੰ 4 ਕਾਪੀਆਂ, ਪੰਜਵਾਂ ਸਥਾਨ ਸੁਖਪ੍ਰੀਤ ਕੌਰ 83/ ਨੂੰ 4 ਕਾਪੀਆਂ, ਛੇਵਾਂ ਸਥਾਨ ਪ੍ਰੇਮ 82/  ਨੂੰ 4 ਕਾਪੀਆਂ  ਇਨਾਮ ਬਾਜੋਂ ਵੰਡੀਆਂ ਗਈਆਂ। ਇਸ ਦੇ ਨਾਲ ਹੀ ਅੱਠਵੀਂ ਵਿਚੋਂ ਪਾਸ ਹੋਏ ਸਾਰੇ ਬੱਚਿਆਂ ਨੂੰ 2-2 ਕਾਪੀਆਂ ਭੇਂਟ ਕੀਤੀਆਂ ਗਈਆਂ। ਵਰਕਸ਼ਾਪ ਦੌਰਾਨ ਕਵਿਤਾਵਾਂ, ਪੇਂਟਿੰਗ ਅਤੇ ਸੁੰਦਰ ਲਿਖਾਈ ਵਾਲੇ ਬੱਚਿਆਂ ਨੂੰ ਵੀ ਇਨਾਮ ਭੇਂਟ ਕੀਤੇ ਗਏ ਇਸ ਮੌਕੇ ਅੰਜਨਾ ਮੈਨਨ ਮੈਡਮ ਨੇ ਪੰਜਾਬੀ ,ਮੈਡਮ ਪੂਜਾ ਗਰੋਵਰ ਅਤੇ ਸਰ  ਗੁਰਮੀਤ ਸਿੰਘ ਨੇ ਕੰਪਿਊਟਰ  ਅਤੇ ਹਿੰਦੀ, ਮੈਡਮ ਸਿਮਰਜੀਤ ਕੌਰ ਅਤੇ ਹਰਕਮਲ ਕੌਰ ਨੇ ਸਾਇੰਸ ਅਤੇ ਕੰਚਨ ਮੈਡਮ ਨੇ ਗਣਿਤ ਵਿਸ਼ੇ ਦੇ ਚਾਰਟ ਮਾਡਲ ਅਤੇ  ਵੇਸਟ ਮਟੀਰੀਅਲ ਤੋਂ ਬਣਾਏ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ। ਮੈਡਮ ਹਰਕਮਲ ਕੌਰ ਨੇ ਬੱਚਿਆਂ ਨੂੰ ਡਰਾਇੰਗ ਦੇ ਗੁਰ ਦੱਸੇ। ਅਖੀਰ ਉਨ੍ਹਾਂ ਨੇ ਮੁੱਖ ਮਹਿਮਾਨ, ਇੰਚਾਰਜ ਪ੍ਰਿੰਸੀਪਲ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਇੰਚਾਰਜ ਪਿ੍ੰਸੀਪਲ ਸਾਹਿਬ ਜੀ ਨੇ ਵਰਕਸ਼ਾਪ ਅਤੇ ਸਾਰੇ ਵਿਸ਼ਿਆਂ ਦੀ ਪ੍ਰਦਰਸ਼ਨੀ ਲਾਉਣ ਵਾਲੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਬੱਚਿਆਂ ਲਈ ਛਬੀਲ ਦਾ ਪ੍ਰਬੰਧ ਵੀ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਭਾ ਦੀ ਵਿਸ਼ੇਸ਼ ਇਕੱਤਰਤਾ 8 ਜੂਨ ਨੂੰ
Next articleਨਿੱਕੇ ਬਾਲ/ ਬਾਲ ਕਵਿਤਾ