HOME ਨਿੱਕੇ ਬਾਲ/ ਬਾਲ ਕਵਿਤਾ

ਨਿੱਕੇ ਬਾਲ/ ਬਾਲ ਕਵਿਤਾ

2
ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ) 

ਅਸੀਂ ਹਾਂ ਹਾਲੇ ਨਿੱਕੇ ਬਾਲ,
ਕਰੋ ਨਾ ਸਾਨੂੰ ਬਹੁਤੇ ਸਵਾਲ।
ਬੈਗ ਨੇ ਸਾਡੇ ਬਹੁਤ ਹੀ ਭਾਰੇ,
ਇਨ੍ਹਾਂ ਨੂੰ ਹਾਂ ਚੁੱਕ, ਚੁੱਕ ਹਾਰੇ।
ਹੋਮ ਵਰਕ ਸਾਨੂੰ ਮਿਲਦਾ ਡਾਢਾ,
ਪਰ ਖੇਡਣ ਨੂੰ ਦਿਲ ਕਰਦਾ ਸਾਡਾ।
ਐਵੇਂ ਨਾ ਸਾਨੂੰ ਝਿੜਕੀ ਜਾਓ,
ਪਿਆਰ ਦਾ ਕੁਝ ਮੀਂਹ ਵਰਸਾਓ।
ਚੰਗਾ ਨਹੀਂ ਹੁੰਦਾ ਗੁੱਸੇ ਹੋਣਾ,
ਸਾਨੂੰ ਚੰਗਾ ਲੱਗੇ ਨਾ ਰੋਣਾ।
ਅਸੀਂ ਕਿਹੜਾ ਰੁੱਸਣਾ ਚਾਹੁੰਦੇ,
ਅੱਖਾਂ ਹੰਝੂਆਂ ਨਾਲ ਭਰਨਾ ਚਾਹੁੰਦੇ।
ਜਦ ਤੁਸੀਂ ਹੁੰਦੇ ਸੀ ਨਿੱਕੇ ਬਾਲ,
ਤੁਹਾਡਾ ਵੀ ਹੋਣਾ ਸਾਡੇ ਵਾਲਾ ਹਾਲ।
ਸਾਨੂੰ ਜੇ ਕਰ ਤੁਸੀਂ ਕਰੋਗੇ ਪਿਆਰ,
ਅਸੀਂ ਵੀ ਤੁਹਾਡਾ ਕਰਾਂਗੇ ਸਤਿਕਾਰ।
ਕੱਲ੍ਹ ਨੂੰ ਅਸੀਂ ਸੰਭਾਲਣਾ ਦੇਸ਼,
ਸਾਨੂੰ ਹੌਸਲਾ ਦਿੰਦੇ ਰਹੋ ਹਮੇਸ਼।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ  – 9915803554
Previous articleਸਰਕਾਰੀ ਸਕੂਲ ਕਰਮਗੜ੍ਹ ਵਿਚ ਸਮਰ ਕੈਂਪ ਦੌਰਾਨ ਸਾਹਿਤਕ ਵਰਕਸ਼ਾਪ ਲਗਾਈ
Next articleਬਾਬਾ ਪ੍ਰੇਮ ਸ਼ਾਹ ਵਲੋਂ ਕੀਤਾ ਮੇਲੇ ਦੌਰਾਨ ਗਾਇਕ ਭੈਣਾਂ ਕੌਰ ਸਿਸਟਰਜ਼ ਦਾ ਵਿਸ਼ੇਸ਼ ਸਨਮਾਨ