ਸ਼ੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਆਪਣੀਆਂ ਗਤੀਵਿਧੀਆਂ , ਖੇਡਾਂ , ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ਅਤੇ ਹੋਰ ਐਕਟੀਵਿਟੀਜ਼ ਦੇ ਲਈ ਇਲਾਕੇ ਵਿੱਚ ਸ਼ੁਰੂ ਤੋਂ ਹੀ ਜਾਣਿਆ ਜਾਂਦਾ ਰਿਹਾ ਹੈ। ਇਸ ਦੇ ਨਾਲ ਹੀ ਇੱਥੋਂ ਦੇ ਵਿਦਿਆਰਥੀ ਸਟੇਟ ਐਵਾਰਡੀ ਪ੍ਰਸਿੱਧ ਲੇਖਕ ਮਾਸਟਰ ਸੰਜੀਵ ਧਰਮਾਣੀ ਦੀ ਯੋਗ ਅਗਵਾਈ ਦੇ ਤਹਿਤ ਸਾਹਿਤ ਪੜ੍ਹਨ ਤੇ ਲਿਖਣ ਨਾਲ ਜੁੜ ਕੇ ਬਾਲ – ਕਵਿਤਾਵਾਂ ਤੇ ਬਾਲ – ਕਹਾਣੀਆਂ ਵੀ ਪਿਛਲੇ ਕਈ ਸਾਲਾਂ ਤੋਂ ਲਿਖਦੇ ਆ ਰਹੇ ਹਨ ਤੇ ਇਨ੍ਹਾਂ ਬੱਚਿਆਂ ਦੀਆਂ ਦੋ ਪੁਸਤਕਾਂ ਵੀ ਮਾਸਟਰ ਸੰਜੀਵ ਧਰਮਾਣੀ ਆਪਣੇ ਪੱਧਰ ‘ਤੇ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਪ੍ਰੋਜੈਕਟ ” ਨਵੀਆਂ ਕਲਮਾਂ ਨਵੀਂ ਉਡਾਨ ” ਦੇ ਤਹਿਤ ਇਸ ਸਕੂਲ ਦੇ ਬੱਚਿਆਂ ਦੀਆਂ ਬਾਲ – ਰਚਨਾਵਾਂ ਦੋ ਵਾਰ ਪੁਸਤਕਾਂ ਦੇ ਰੂਪ ਵਿੱਚ ਛਪ ਚੁੱਕੀਆਂ ਹਨ। ਇਨ੍ਹਾਂ ਬੱਚਿਆਂ ਦੀਆਂ ਸਾਹਿਤਕ ਗਤੀਵਿਧੀਆਂ ਸਦਕਾ ਤੇ ਮਾਸਟਰ ਸੰਜੀਵ ਧਰਮਾਣੀ ਦੀ ਯੋਗ ਅਗਵਾਈ ਹੇਠ ਇਸ ਸਕੂਲ ਦਾ ਨਾਂ ” ਇੰਡੀਆ ਬੁੱਕ ਆਫ ਰਿਕਾਰਡਜ਼ ” ਵਿੱਚ ਵੀ ਦਰਜ ਹੋ ਚੁੱਕਾ ਹੈ ; ਜੋ ਕਿ ਭਾਰਤ ਦਾ ਪਹਿਲਾ ਅਜਿਹਾ ਮਾਣਮੱਤਾ ਸਕੂਲ ਬਣਿਆ ਹੈ। ਹੁਣ ਇੱਥੋਂ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਸਪੁੱਤਰੀ ਸ਼੍ਰੀ ਰਾਮਪਾਲ ਮਾਤਾ ਸ਼੍ਰੀਮਤੀ ਕਰਮਜੀਤ ਕੌਰ ਨੂੰ ਉਸਦੀਆਂ ਬਾਲ – ਲਿਖਤਾਂ ਦੇ ਇਵਜ਼ ਵਜੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਤੋਂ ਸਰਕਾਰੀ ਤੌਰ ‘ਤੇ ਦੋ ਸੌ ਰੁਪਏ ਦਾ ਚੈੱਕ ਪ੍ਰਾਪਤ ਹੋਇਆ ; ਜੋ ਕਿ ਪ੍ਰਾਇਮਰੀ ਪੱਧਰ ਦੇ ਛੋਟੇ ਬੱਚਿਆਂ ਦੇ ਲਈ ਬਹੁਤ ਵੱਡੀ ਪ੍ਰਾਪਤੀ ਹੈ। ਪਹਿਲਾਂ ਵੀ ਇਸ ਸਕੂਲ ਦੇ ਬੱਚਿਆਂ ਨੂੰ ਇਸੇ ਤਰ੍ਹਾਂ ਸਰਕਾਰੀ ਤੌਰ ‘ਤੇ ਕਈ ਵਾਰ ਚੈੱਕ ਪ੍ਰਾਪਤ ਹੋ ਚੁੱਕੇ ਹਨ। ਪ੍ਰਾਇਮਰੀ ਪੱਧਰ ‘ਤੇ ਸਾਹਿਤ ਨਾਲ਼ ਜੁੜਨਾ , ਬਾਲ – ਰਚਨਾਵਾਂ ਲਿਖਣਾ , ਰਚਨਾ ਕਰਨੀ , ਰਚਨਾਵਾਂ ਦਾ ਛਪਣਾ ਤੇ ਰਚਨਾਵਾਂ ਛਪਣ ਦੇ ਇਵਜ ਵਜੋਂ ਪੈਸਿਆਂ ਦਾ ਪ੍ਰਾਪਤ ਹੋਣਾ ਚੈੱਕ ਪ੍ਰਾਪਤ ਹੋਣਾ ਆਪਣੇ ਆਪ ਵਿੱਚ ਸੱਚਮੁੱਚ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ , ਪ੍ਰਾਇਮਰੀ ਸਕੂਲ ‘ਤੇ ਸਟੇਟ ਐਵਾਰਡੀ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ ਮਾਸਟਰ ਸੰਜੀਵ ਧਰਮਾਣੀ ਜਿਹੇ ਮਿਹਨਤੀ ਅਧਿਆਪਕਾਂ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਸਦੇ ਪਿੱਛੇ ਮਿਹਨਤੀ ਤੇ ਪ੍ਰਤਿਭਾਸ਼ਾਲੀ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਕਿ ਇਹਨਾਂ ਬੱਚਿਆਂ ਨੂੰ ਸਾਹਿਤ ਦੇ ਨਾਲ ਤੇ ਹੋਰ ਗਤੀਵਿਧੀਆਂ ਨਾਲ ਸ਼ੁਰੂ ਤੋਂ ਹੀ ਜੋੜਦੇ ਆ ਰਹੇ ਹਨ ਤੇ ਗਤੀਵਿਧੀਆਂ ਰਾਹੀਂ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਇਸ ਮੌਕੇ ਮੈਡਮ ਅਮਨਪ੍ਰੀਤ ਕੌਰ , ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ , ਸ਼ਾਮ ਲਾਲ , ਅਮਨਦੀਪ ਸਿੰਘ , ਰਾਮਪਾਲ , ਕਰਮਜੀਤ ਕੌਰ , ਸੁਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਨੂੰ ਪ੍ਰਾਪਤ ਹੋਇਆ ਪੈਸਿਆਂ ਦਾ ਚੈੱਕ * ਬੱਚੇ ਸਾਹਿਤ ਨਾਲ਼ ਜੁੜ ਰਹੇ ਹਨ – ਮਾਸਟਰ ਸੰਜੀਵ ਧਰਮਾਣੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



