

ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਨੇੜੇ ਪੈਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੈਲ ਮਾਜਰਾ ਦੀ ਬੀਤੀ ਬਰਸਾਤ ਦੌਰਾਨ ਭਾਰੀ ਪਾਣੀ ਆਉਣ ਕਾਰਨ ਡਿੱਗੀ ਚਾਰਦਿਵਾਰੀ ਦੇ ਨਾ ਬਣਨ ਕਰਕੇ ਜਿੱਥੇ ਸਕੂਲ ਵਿੱਚ ਬੇਸਹਾਰਾ ਪਸ਼ੂਆਂ ਦਾ ਆਉਣ ਨਾਲ ਸਕੂਲ ਵਿੱਚ ਨੁਕਸਾਨ ਕਰਦੇ ਹਨ। ਉੱਥੇ ਹੀ ਸਕੂਲ ਵਿੱਚ ਚੋਰੀ ਆਦਿ ਹੋਣ ਦਾ ਵੀ ਖਦਸ਼ਾ ਬਣਿਆਂ ਰਹਿੰਦਾ ਹੈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਿਛਲੀਆਂ ਬਰਸਾਤਾਂ ਦੌਰਾਨ ਹਲਕੇ ਵਿੱਚ ਪਏ ਭਾਰੀ ਮੀਂਹ ਕਾਰਨ ਪਿੰਡ ਰੈਲ ਮਾਜਰਾ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਚਾਰਦਿਵਾਰੀ ਡਿੱਗ ਗਈ ਸੀ ।ਜਿਸ ਨੂੰ ਅਜੇ ਤੱਕ ਨਾ ਬਣਾਏ ਜਾਣ ਕਾਰਨ ਸਕੂਲ ਵਿੱਚ ਬੇਸਹਾਰਾ ਪਸ਼ੂ ਘੁੰਮਦੇ ਰਹਿੰਦੇ ਹਨ। ਇਸ ਤੋਂ ਇਲਾਵਾ ਚਾਰ ਦਿਵਾਰੀ ਨਾ ਹੋਣ ਕਰਕੇ ਸਕੂਲ ਵਿੱਚ ਮਿਡ ਡੇ ਮੀਲ ਵੀ ਖੁੱਲ੍ਹੇਆਮ ਹੀ ਬਣਾਉਣਾ ਪੈ ਰਿਹਾ ਹੈ ਭਾਵੇਂ ਬਾਹਰੋਂ ਕੋਈ ਜਾਨਵਰ ਹੀ ਆ ਕੇ ਖਾਣੇ ਨੂੰ ਮੂੰਹ ਲਗਾ ਜਾਵੇ। ਇਸ ਤੋਂ ਇਲਾਵਾ ਚਾਰਦਿਵਾਰੀ ਨਾ ਬਣਨ ਕਰਕੇ ਸਕੂਲ ਵਿੱਚ ਚੋਰੀ ਆਦਿ ਦਾ ਡਰ ਵੀ ਰਹਿੰਦਾ। ਭਾਵੇਂ ਸਕੂਲ ਦੀ ਚਾਰਦਿਵਾਰੀ ਨੂੰ ਡਿੱਗੇ 7-8 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਪ੍ਰੰਤੂ ਇਸ ਨੂੰ ਦੁਬਾਰਾ ਬਣਾਉਣ ਲਈ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਉਕਤ ਸਕੂਲ ਦੀ ਡਿੱਗੀ ਚਾਰਦਿਆਰੀ ਨੂੰ ਪਹਿਲ ਦੇ ਅਧਾਰ ‘ਤੇ ਬਣਾਇਆ ਜਾਵੇ ਤਾਂ ਜੋ ਸਕੂਲ ਸੁਰੱਖਿਅਤ ਹੋ ਸਕੇ। ਸਕੂਲ ਅੱਗੇ ਪੁੱਟੇ ਖੱਡੇ ਬਣ ਸਕਦੇ ਹਾਦਸੇ ਦਾ ਕਾਰਨ ਦੂਜੇ ਪਾਸੇ ਉਕਤ ਸਕੂਲ ਦੇ ਮੇਨ ਗੇਟ ਦੇ ਬਿਲਕੁਲ ਅੱਗੇ ਬੀਤੇ ਡੇਢ ਦੋ ਮਹੀਨੇ ਤੋਂ ਦੋ ਖੱਡੇ ਪੁੱਟੇ ਗਏ ਹਨ ਜਿਨਾਂ ਵਿੱਚ ਅਚਾਨਕ ਬੱਚੇ ਡਿੱਗ ਕੇ ਸੱਟਾਂ ਵੀ ਲਵਾ ਸਕਦੇ ਹਨ। ਲੋਕਾਂ ਦੀ ਮੰਗ ਹੈ ਕਿ ਇਹ ਖੱਡੇ ਜਿਸ ਕੰਮ ਲਈ ਵੀ ਪੁੱਟੇ ਗਏ ਹਨ ਉਸ ਨੂੰ ਜਲਦੀ ਤੋਂ ਜਲਦੀ ਕਰਵਾ ਕੇ ਖੱਡਿਆਂ ਨੂੰ ਭਰਿਆ ਜਾਵੇ ਤਾਂ ਜੋ ਕਿਸੇ ਬੱਚੇ ਨਾਲ ਕੋਈ ਹਾਦਸਾ ਨਾ ਵਾਪਰ ਸਕੇ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


