ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਜਿੰਮੀਦਾਰਾਂ ਦੀ ਝੋਨੇ ਦੀ ਫ਼ਸਲ ਖਰੀਦਣ ਅਤੇ ਚੁੱਕਣ ਦੀ ਜਿੰਮੇਵਾਰੀ ਨਾ ਪੂਰੀ ਕਰਨਾ ਮੱਧਭਾਗਾ :- ਸਿੰਗੜੀਵਾਲਾ

ਗੁਰਨਾਮ ਸਿੰਘ ਸਿੰਗੜੀਵਾਲਾ

 ਹੁਸ਼ਿਆਰਪੁਰ,  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) “ਇਕ ਪਾਸੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਕਿਸਾਨਾਂ ਨੂੰ ਆਪਣੀ ਪਾਲਸੀ ਮੁਤਾਬਿਕ ਫਸਲਾਂ ਬੀਜਣ, ਉਨ੍ਹਾਂ ਦਾ ਸਹੀ ਮੁੱਲ ਦੇਣ, ਉਨ੍ਹਾਂ ਦੀ ਖਰੀਦੋ ਫਰੋਖਤ ਲਈ ਸਹੀ ਪ੍ਰਬੰਧ ਕਰਨ ਦੇ ਦਾਅਵੇ ਕਰਦੀਆ ਹਨ  ਦੂਸਰੇ ਪਾਸੇ ਹੁਣ ਜਦੋ ਜਿੰਮੀਦਾਰਾਂ ਦੀ ਝੋਨੇ ਦੀ ਫਸਲ ਪੱਕ ਕੇ ਮੰਡੀਆ ਵਿਚ ਆ ਰਹੀ ਹੈ, ਤਾਂ ਦੋਵੇ ਸਰਕਾਰਾਂ ਵੱਲੋ ਇਸ ਫਸਲ ਦੀ ਸਹੀ ਸਮੇ ਤੇ ਸਹੀ ਕੀਮਤ ਤੇ ਖਰੀਦ ਨਾ ਕਰਕੇ ਅਤੇ ਉਨ੍ਹਾਂ ਨੂੰ ਚੁੱਕ ਕੇ ਆਪਣੇ ਸਟੋਰਾਂ ਵਿਚ ਨਾ ਪਹੁੰਚਾਉਣ ਦੀ ਜਿੰਮੇਵਾਰੀ ਨਾ ਨਿਭਾਕੇ ਜਿੰਮੀਦਾਰ, ਖੇਤ-ਮਜਦੂਰ ਨਾਲ ਵੱਡੀ ਬੇਇਨਸਾਫ਼ੀ ਕਰ ਰਹੀ ਹੈ । ਜਿਸ ਨਾਲ ਕਿਸਾਨ ਵਰਗ ਵਿਚ ਉੱਠਦਾ ਜਾ ਰਿਹਾ ਰੋਹ ਕਿਸੇ ਸਮੇ ਵੀ ਵਿਸਫੋਟਕ ਸਥਿਤੀ ਧਾਰਨ ਕਰ ਸਕਦਾ ਹੈ । ਜਿਸ ਲਈ ਉਪਰੋਕਤ ਦੋਵੇ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦੀਆਂ ਕਿਸਾਨੀ ਵਰਗ ਦੀਆਂ ਫਸਲਾਂ ਪ੍ਰਤੀ ਅਪਣਾਈ ਗਈ ਦਿਸ਼ਾਹੀਣ ਨੀਤੀ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੋਟ ਰਾਹੀਂ ਝੋਨੇ ਦੀ ਆਈ ਫਸਲ ਦੀ ਸਹੀ ਸਮੇ ਤੇ ਖਰੀਦ ਨਾ ਹੋਣ ਅਤੇ ਉਨ੍ਹਾਂ ਦੀ ਚੁੱਕਵਾਈ ਨਾ ਹੋਣ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਕਿਸਾਨਾਂ ਪ੍ਰਤੀ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਅਪਣਾਈ ਗਈ ਬੇਰੁੱਖੀ ਤੇ ਬੇਇਨਸਾਫ਼ੀ ਵਾਲੀ ਨੀਤੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਸਿੰਗੜੀਵਾਲਾ ਨੇ ਕਿਹਾ ਕਿ ਜੋ ਅਮਲ ਸਰਕਾਰਾਂ ਵੱਲੋ ਅਪਣਾਇਆ ਜਾ ਰਿਹਾ ਹੈ, ਉਸਦੇ ਵਿਰੋਧ ਵਿਚ ਕਿਸਾਨਾਂ ਨੂੰ ਮਜਬੂਰ ਹੋ ਕੇ ਕੋਈ ਅਜਿਹਾ ਕਦਮ ਨਾ ਉਠਾਉਣਾ ਪਵੇ ਜਿਸ ਨਾਲ ਬਾਅਦ ਵਿਚ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਸ਼ਰਮਸਾਰ ਹੋਣਾ ਪਵੇ । ਇਸ ਲਈ ਬਿਹਤਰ ਹੋਵੇਗਾ ਕਿ ਕਿਸਾਨਾਂ ਦੀ ਲੰਮੀ ਮਿਹਨਤ ਉਪਰੰਤ ਮੰਡੀਆ ਵਿਚ ਆਈ ਝੌਨੇ ਦੀ ਫਸਲ ਨੂੰ ਸਹੀ ਸਮੇ ਤੇ ਖਰੀਦ ਕਰਕੇ ਅਤੇ ਉਸਦੀ ਚੁੱਕਵਾਈ ਕਰਵਾ ਕੇ ਸਰਕਾਰੀ ਗੋਦਾਮਾਂ ਵਿਚ ਪਹੁੰਚਾਉਦੇ ਹੋਏ ਸੁਰੱਖਿਅਤ ਕੀਤੀ ਜਾਵੇ ਅਤੇ ਇਸ ਨਾਲ ਸੰਬੰਧਤ ਸਰਕਾਰੀ ਪਾਲਸੀ ਅਨੁਸਾਰ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਸਹੀ ਕੀਮਤ ਸਹੀ ਸਮੇ ਤੇ ਅਦਾ ਕਰਨ ਦਾ ਪ੍ਰਬੰਧ ਕਰੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  

Previous articleਬੁੱਧ ਚਿੰਤਨ
Next articleਪੰਜ ਪਿਆਰਿਆਂ ਦੀ ਅਗਵਾਈ ‘ਚ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਦੀ ਕਾਰ ਸੇਵਾ ਆਰੰਭ