ਸਰਕਾਰ ਨੇ ਪੈਗਾਸਸ ਮੁੱਦੇ ’ਤੇ ਝੂਠ ਬੋਲਿਆ: ਅਧੀਰ ਰੰਜਨ

Congress leader in the Lok Sabha Adhir Ranjan Chowdhury

ਨਵੀਂ ਦਿੱਲੀ (ਸਮਾਜ ਵੀਕਲੀ):  ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਪੈਗਾਸਸ ਮੁੱਦੇ ’ਤੇ ਸੰਸਦ ਦੇ ਹੇਠਲੇ ਸਦਨ ਨੂੰ ਕਥਿਤ ਰੂਪ ਨਾਲ ਗੁਮਰਾਹ ਕਰਨ ’ਤੇ ਸੂਚਨਾ ਤਕਨੀਕ ਮੰਤਰੀ ਅਸ਼ਵਿਨੀ ਵੈਸ਼ਨਵ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਉਣ ਦੀ ਮੰਗ ਕੀਤੀ ਹੈ। ਕਾਂਗਰਸ ਨੇਤਾ ਨੇ ਇਸ ਬਾਰੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ ਹਥਿਆਰਾਂ ਦੀ ਖ਼ਰੀਦ ਲਈ ਦੋ ਅਰਬ ਅਮਰੀਕੀ ਡਾਲਰ ਦੇ ਪੈਕੇਜ ਦੇ ਹਿੱਸੇ ਦੇ ਰੂਪ ’ਚ 2017 ਵਿਚ ਇਜ਼ਰਾਇਲੀ ਸਾਫਟਵੇਅਰ ਖ਼ਰੀਦਿਆ ਸੀ।

ਚੌਧਰੀ ਨੇ ਕਿਹਾ ਕਿ ਸਰਕਾਰ ਨੇ ਸਦਨ ਵਿਚ ਹਮੇਸ਼ਾ ਇਹੀ ਕਿਹਾ ਕਿ ਉਸ ਦਾ ਪੈਗਾਸਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਰਕਾਰ ਨੇ ਐਨਐੱਸਓ ਕੰਪਨੀ ਤੋਂ ਕਦੇ ਵੀ ਇਹ ਸਪਾਈਵੇਅਰ ਨਹੀਂ ਖ਼ਰੀਦਿਆ ਹੈ। ਕਾਂਗਰਸ ਆਗੂ ਨੇ ਆਪਣੇ ਪੱਤਰ ਵਿਚ ਲੋਕ ਸਭਾ ਸਪੀਕਰ ਨੂੰ ਕਿਹਾ, ‘ਨਿਊ ਯਾਰਕ ਟਾਈਮਜ਼ ਦੇ ਹਾਲੀਆ ਖੁਲਾਸੇ ਤੋਂ ਅਜਿਹਾ ਲੱਗਦਾ ਹੈ ਕਿ ਮੋਦੀ ਸਰਕਾਰ ਨੇ ਸੰਸਦ ਤੇ ਸੁਪਰੀਮ ਕੋਰਟ ਨੂੰ ਗੁਮਰਾਹ ਕੀਤਾ ਹੈ ਤੇ ਦੇਸ਼ ਦੀ ਜਨਤਾ ਨੂੰ ਝੂਠ ਬੋਲਿਆ। ਇਸ ਲਈ ਆਈਟੀ ਮੰਤਰੀ ਵਿਰੁੱਧ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਂਦਾ ਜਾਵੇ। ਚੌਧਰੀ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਸੁਪਰੀਮ ਕੋਰਟ ਨੂੰ ਵੀ ਝੂਠ ਬੋਲਿਆ, ਜਦ ਇਸ ਨੂੰ ਪੈਗਾਸਸ ਦੀ ਖ਼ਰੀਦ ਤੇ ਵਰਤੋਂ ਬਾਰੇ ਸਿੱਧੇ ਸਵਾਲ ਪੁੱਛੇ ਗਏ ਸਨ। ਕਾਂਗਰਸ ਨੇਤਾ ਨੇ ਜ਼ਿਕਰ ਕੀਤਾ ਕਿ ਆਪਣੇ ਹਲਫ਼ਨਾਮੇ ਵਿਚ ਸਰਕਾਰ ਨੇ ਪੈਗਾਸਸ ਮਾਮਲੇ ਵਿਚ ਉਸ ਦੇ ਖ਼ਿਲਾਫ਼ ‘ਕਿਸੇ ਵੀ ਜਾਂ ਸਾਰੇ ਦੋਸ਼ਾਂ’ ਤੋਂ ਇਨਕਾਰ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਜਟ ਸੈਸ਼ਨ ’ਚ ਗੂੰਜਣਗੇ ਕਿਸਾਨਾਂ ਤੇ ਪੈਗਾਸਸ ਦੇ ਮੁੱਦੇ
Next articleਭਾਜਪਾ ਦੇ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦਾ ਸੈਂਕੜਾ ਪੂਰਾ ਹੋਣ ’ਚ ਸਿਰਫ਼ ਇਕ ਦੀ ਘਾਟ: ਅਖਿਲੇਸ਼