ਭਾਜਪਾ ਦੇ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦਾ ਸੈਂਕੜਾ ਪੂਰਾ ਹੋਣ ’ਚ ਸਿਰਫ਼ ਇਕ ਦੀ ਘਾਟ: ਅਖਿਲੇਸ਼

ਲਖਨਊ (ਸਮਾਜ ਵੀਕਲੀ):  ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਦੋਸ਼ ਲਗਾਇਆ ਕਿ ਭਾਜਪਾ ਦੇ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦਾ ਸੈਂਕੜਾ ਹੋਣ ਵਿਚ ਸਿਰਫ਼ ਇਕ ਉਮੀਦਵਾਰ ਦੀ ਘਾਟ ਰਹਿ ਗਈ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਇਕ ਟਵੀਟ ਵਿਚ ਦਾਅਵਾ ਕੀਤਾ ਕਿ ਸੂਬੇ ਵਿਚ ਅੱਗੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਹੁਣ ਤੱਕ ਅਪਰਾਧਿਕ ਪਿਛੋਕੜ ਵਾਲੇ 99 ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਚੁੱਕੀ ਹੈ। ਉਨ੍ਹਾਂ ਹਿੰਦੀ ਵਿਚ ਟਵੀਟ ਕੀਤਾ, ‘‘ਬਾਬਾ ਜੀ (ਮੁੱਖ ਮੰਤਰੀ ਯੋਗੀ ਆਦਿੱਤਿਆਨਾਥ) ਬਾਰੇ ਬਰੇਕਿੰਗ ਨਿਊਜ਼। ਭਾਜਪਾ ਦੇ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦਾ ਸੈਂਕੜਾ ਪੂਰਾ ਹੋਣ ’ਚ ਸਿਰਫ਼ ਇਕ ਉਮੀਦਵਾਰ ਦੀ ਘਾਟ…. ਹੁਣ ਤੱਕ ਅਪਰਾਧਿਕ ਪਿਛੋਕੜ ਵਾਲੇ 99 ਵਿਅਕਤੀਆਂ ਨੂੰ ਟਿਕਟਾਂ ਦੇ ਚੁੱਕੀ ਹੈ ਭਾਜਪਾ।’’ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਨਿਚਰਵਾਰ ਨੂੰ ਦੋਸ਼ ਲਗਾਇਆ ਸੀ ਕਿ ਅਖਿਲੇਸ਼ ਯਾਦਵ ਅਪਰਾਧੀਆਂ, ਗੁੰਡਿਆਂ ਅਤੇ ਮਾਫੀਆ ਦੀ ਸਰਪ੍ਰਸਤੀ ਕਰ ਰਹੇ ਹਨ ਅਤੇ ਉਨ੍ਹਾਂ    ਸਮਾਜਵਾਦੀ ਪਾਰਟੀ ਨੂੰ ‘ਦੰਗਾਵਾਦੀ’, ‘ਤਮੰਚਾਵਾਦੀ’ ਅਤੇ ‘ਪਰਿਵਾਰਵਾਦੀ’ ਕਰਾਰ ਦਿੱਤਾ ਸੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਾਜਪਾ ਹੁਣ ਤੱਕ 294 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਨੇ ਪੈਗਾਸਸ ਮੁੱਦੇ ’ਤੇ ਝੂਠ ਬੋਲਿਆ: ਅਧੀਰ ਰੰਜਨ
Next articleਗਾਂਧੀ ਦੀ ਬਰਸੀ ਮੌਕੇ ਹਿੰਦੂ ਮਹਾਸਭਾ ਵੱਲੋਂ ਗੋਡਸੇ ਨੂੰ ਸ਼ਰਧਾਂਜਲੀ