(ਸਮਾਜ ਵੀਕਲੀ): ਭਾਸਕਰ ਗਰੁੱਪ ਨੇ ਦੋਸ਼ ਲਾਇਆ ਕਿ ਭੁਪਾਲ ਅਤੇ ਅਹਿਮਦਾਬਾਦ ’ਚ ਛਾਪੇ ਦੌਰਾਨ ਆਈਟੀ ਟੀਮ ਨਾਲ ਕੋਈ ਮਹਿਲਾ ਮੁਲਾਜ਼ਮ ਨਹੀਂ ਸੀ। ਦੈਨਿਕ ਭਾਸਕਰ ਨੇ ਆਪਣੀ ਵੈੱਬਸਾਈਟ ’ਤੇ ਸੁਨੇਹਾ ਪਾਇਆ ਹੈ ਕਿ ਸਰਕਾਰ ਉਨ੍ਹਾਂ ਦੀ ਸੱਚੀ ਪੱਤਰਕਾਰੀ ਤੋਂ ਡਰ ਗਈ ਹੈ। ਉਨ੍ਹਾਂ ਲਿਖਿਆ ਹੈ ਕਿ ਗੰਗਾ ’ਚ ਲਾਸ਼ਾਂ ਤੈਰਨ ਦਾ ਮਾਮਲਾ ਉਜਾਗਰ ਕਰਨ ਤੋਂ ਇਲਾਵਾ ਕਰੋਨਾ ਨਾਲ ਹੋਈਆਂ ਮੌਤਾਂ ਦੀ ਅਸਲ ਗਿਣਤੀ ਮੁਲਕ ਸਾਹਮਣੇ ਲਿਆਉਣ ਲਈ ਸਰਕਾਰ ਵੱਲੋਂ ਛਾਪੇ ਮਾਰੇ ਗਏ ਹਨ। ‘ਮੈਂ ਆਜ਼ਾਦ ਹਾਂ ਕਿਉਂਕਿ ਮੈਂ ਭਾਸਕਰ ਹਾਂ। ਭਾਸਕਰ ’ਚ ਸਿਰਫ਼ ਪਾਠਕ ਹੀ ਮਹੱਤਵ ਰਖਦੇ ਹਨ।’ ਗਰੁੱਪ ਨੇ ਕਿਹਾ ਕਿ ਛਾਪੇ ਉਨ੍ਹਾਂ ਦੇ ਕਈ ਅਧਿਕਾਰੀਆਂ ਦੇ ਘਰਾਂ ’ਤੇ ਵੀ ਮਾਰੇ ਗਏ ਹਨ। ਛਾਪਿਆਂ ਦੌਰਾਨ ਦਫ਼ਤਰ ’ਚ ਮੌਜੂਦ ਵਿਅਕਤੀਆਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਅਤੇ ਉਨ੍ਹਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly