ਸੁਵਿਧਾ ਕੈਂਪ ਦੇ ਨਾਮ ਤੇ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੀ ਹੈ-ਜਥੇਦਾਰ ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਰਾਣਾ ਗੁਰਜੀਤ ਸਿੰਘ ਵੱਲੋਂ ਕਪੂਰਥਲਾ ਸ਼ਹਿਰ ਵਿੱਚ ਜੋ ਸੁਵਿਧਾ ਕੈਂਪ ਦੇ ਨਾਮ ਤੇ ਭੋਲੀ ਭਾਲੀ ਜਨਤਾ ਨੂੰ ਮੂਰਖ ਬਣਾਉਣ ਕੰਮ ਸ਼ੁਰੂ ਕੀਤਾ ਹੋਇਆ ਹੈ। ਉਸ ਦੀ ਰਣਜੀਤ ਸਿੰਘ ਖੋਜੇਵਾਲ ਨੇ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ।ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪੰਜਾਬ ਕਾਂਗਰਸ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਤਰਜ਼ ਤੇ ਲੋਕਾਂ ਨੂੰ ਗੁਮਰਾਹ ਕਰਨ ਲੱਗੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਮਾਰਟ ਫੋਨ ਅਤੇ ਘਰ ਘਰ ਨੌਕਰੀ ਦਾ ਲਾਰਾ ਲਾ ਕੇ ਸਰਕਾਰ ਬਣਾਈ ਗਈ।

ਹੁਣ ਪੰਜਾਬ ਕਾਂਗਰਸ ਆਪਣੀ ਬੇੜੀ ਨੂੰ ਡੁੱਬਦੀ ਦੇਖ ਕੇ ਪੰਜਾਬ ਦੇ ਐੱਸ ਸੀ/ਬੀ ਸੀ ਭਾਈਚਾਰੇ ਨੂੰ 5 5 ਮਰਲੇ ਦੇ ਪਲਾਟ ਦੇਣ ਦੇ ਸਬਜ਼ ਬਾਗ਼ ਦਿਖਾ ਕੇ ਮੁੜ ਪੰਜਾਬ ਵਿੱਚ 2022 ਵਿੱਚ ਆਪਣੀ ਸਰਕਾਰ ਬਨਾਉਣ ਦਾ ਯਤਨ ਕਰ ਰਹੀ ਹੈ। ਜੋ ਕਿ ਅਤਿ ਨਿੰਦਣਯੋਗ ਝੂਠ ਹੈ। ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਸਵਾਲ ਕੀਤਾ ਕਿ ਪਹਿਲਾਂ ਤਾਂ ਨਗਰ ਨਿਗਮ ਅਤੇ ਸਰਕਾਰ ਇਹ ਦੱਸੇ ਕਿ ਇਹਨਾਂ ਦੇ ਕੋਲ ਜ਼ਮੀਨ ਕਿੱਥੇ ਹੈ ਜਿੱਥੋਂ ਇਹ ਐੱਸ ਸੀ/ਬੀ ਸੀ ਭਾਈਚਾਰੇ ਨੂੰ ਪਲਾਟ ਦੇਵੇਗੀ, ਜਦਕਿ ਇਸਦੇ ਉਲਟ ਸਚਾਈ ਇਹ ਹੈ ਕਿ ਨਗਰ ਨਿਗਮ ਕੁੜੇ ਦੇ ਡਮਪ ਦੀ ਗੰਭੀਰ ਸਮੱਸਿਆ ਨੂੰ ਜ਼ਮੀਨ ਨਾ ਹੋਣ ਦੀ ਵਜ੍ਹਾ ਕਾਰਣ ਅੱਜ ਹੱਲ ਨਹੀਂ ਕਰ ਸਕੀ। ਜਿਸ ਨੂੰ ਅਸੀਂ ਦੇਖਦੇ ਹਾਂ , ਕਿ ਆਏ ਦਿਨ ਨਿਗਮ ਕਰਮਚਾਰੀ ਹੜਤਾਲ ਕਰਦੇ ਹਨ ਅਤੇ ਸ਼ਹਿਰ ਵਾਸੀ ਨਿਗਮ ਦੀ ਦੀ ਕਮੀ ਨੂੰ ਭੁਗਤਦੇ ਹਨ।

ਸੋ ਪਹਿਲਾਂ ਸਰਕਾਰ ਇਹ ਕਿ ਉਸ ਪਾਸ ਪਲਾਟ ਦੇਣ ਨੂੰ ਜ਼ਮੀਨ ਕਿੱਥੇ ਹੈ । ਬਾਅਦ ਵਿੱਚ ਝੂਠ ਦੇ ਸਿਰ ਤੇ ਭੋਲੀ ਭਾਲੀ ਜਨਤਾ ਦੀਆਂ ਵੋਟਾਂ ਬਟੋਰਣ ਦਾ ਯਤਨ ਕਰੇ।ਇਸ ਮੌਕੇ ਰਾਜਿੰਦਰ ਸਿੰਘ ਧੰਜਲ, ਵਿਵੇਕ ਸਿੰਘ ਬੈਂਸ, ਜੋਬਨਜੀਤ ਸਿੰਘ ਜੌਹਲ ਆਦਿ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ ਸੇਵਾ ਦਾ ਫਲ ਮੇਵਾ’
Next articleਪੈਗਾਸਸ ਜਾਸੂਸੀ ਮਾਮਲਾ: ਸੁਪਰੀਮ ਕੋਰਟ ਨੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ