ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸਥਾਨਕ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸਕੂਲ ਮੁਖੀ ਮਾਸਟਰ ਜਸਪਾਲ ਸੰਧੂ ਦੀ ਅਗਵਾਈ ਹੇਠ ਸਾਇੰਸ, ਗਣਿਤ ਤੇ ਸਮਾਜਿਕ ਵਿਗਿਆਨ ਦੇ ਮੇਲੇ ਆਯੋਜਿਤ ਕੀਤੇ ਗਏ | ਇਸ ਮੌਕੇ ਬੱਚਿਆਂ ਨੇ ਵਿਸ਼ਾ ਅਧਿਆਪਕਾਂ ਦੀ ਸਹਾਇਤਾ ਨਾਲ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਚਾਰਟ ਤੇ ਮਾਡਲ ਤਿਆਰ ਕੀਤੇ | ਇਸ ਮੌਕੇ ਸ੍ਰੀਮਤੀ ਰਣਜੀਤ ਕੌਰ ਸੰਧੂ (ਜਰਮਨ ਵਾਲੇ) ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ ਤੇ ਰੀਬਨ ਕੱਟ ਕੇ ਮੇਲਿਆਂ ਦਾ ਆਰੰਭ ਕੀਤਾ | ਮੇਲੇ ਦੌਰਾਨ ਗ੍ਰਾਮ ਪੰਚਾਇਤ, ਐੱਸ. ਐੱਮ. ਸੀ ਕਮੇਟੀ ਤੇ ਸਮੂਹ ਸਟਾਫ਼ ਦਾ ਯੋਗਦਾਨ ਰਿਹਾ | ਆਏ ਹੋਏ ਮਹਿਮਾਨਾਂ ਨੇ ਵਿਦਿਆਰਥੀਆਂ ਦੁਆਰਾ ਹੱਥੀਂ ਤਿਆਰ ਕਲਾਕ੍ਰਿਤੀਆਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਬੋਲਦਿਆਂ ਸਕੂਲ ਮੁਖੀ ਮਾਸਟਰ ਜਸਪਾਲ ਸੰਧੂ ਨੇ ਕਿਹਾ ਕਿ ਭਵਿੱਖ ‘ਚ ਵੀ ਇਹੋ ਜਿਹੇ ਮੇਲੇ ਬੱਚਿਆਂ ਦੀ ਜਾਣਕਾਰੀ ‘ਚ ਭਰਪੂਰ ਵਾਧਾ ਕਰਨਗੇ | ਇਸ ਮੌਕੇ ਜਗਦੇਵ ਸਿੰਘ ਸੰਧੂ (ਜਰਮਨ), ਕੁਲਦੀਪ ਸਿੰਘ ਜੌਹਲ ਪੰਚ, ਰਣਜੀਤ ਕੌਰ ਸੰਧੂ (ਜਰਮਨ), ਸਰਪੰਚ ਵਿਨੈ ਅੱਪਰਾ, ਕਮਲ ਕੁਮਾਰ ਚੇਅਰਮੈਨ, ਰਕੇਸ਼ ਕੁਮਾਰ ਬੱਬੂ ਸਮਾਜ ਸੇਵਕ, ਹਰਮੇਸ਼ ਚੰਦਰ ਪੰਚ, ਸੋਹਣ ਲਾਲ ਪੰਚ, ਲਹਿੰਬਰ ਰਾਮ ਸਮਾਜ ਸੇਵਕ, ਜੋਗਰਾਜ ਚੰਦੜ, ਹਰਵਿੰਦਰ ਸਿੰਘ, ਬਲਵੀਰ ਸਿੰਘ, ਮਨਦੀਪ ਸਿੰਘ ਮਾਨ, ਸ਼ਰਨਜੀਤ ਸਿੰਘ ਅਰਵਿੰਦਰ ਸਿੰਘ, ਨੈਨਸੀ ਰਾਣੀ, ਨੀਰੂ ਬਾਲਾ, ਰਮਨਦੀਪ ਕੌਰ ਕੈਂਥ, ਹਰਜੀਤ ਸਿੰਘ, ਬਲਜੀਤ ਕੌਰ, ਸ਼ੰਮੀ ਕੁਮਾਰ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly


