ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਬੂਟੇ ਲਗਾਏ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਸਰਕਾਰੀ ਹਾਈ ਸਕੂਲ ਅੱਪਰਾ ਵਿਖੇ ਬੰਗੜ ਪਰਿਵਾਰ ਅੱਪਰਾ ਦੇ ਸਹਿਯੋਗ ਸਦਕਾ ਬਾਬਾ ਸਾਹਿਬ ਅੰਬੇਡਕਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਫਲਦਾਰ ਅਤੇ  ਛਾਂਦਾਰ ਬੂਟੇ ਲਗਾਏ ਗਏ। ਸਕੂਲ ਮੁਖੀ ਮਾਸਟਰ ਜਸਪਾਲ ਸੰਧੂ ਅਤੇ ਸਮੂਹ ਸਟਾਫ ਨੇ ਬੰਗੜ ਪਰਿਵਾਰ ਦੇ ਇਸ ਨੇਕ ਉਪਰਾਲੇ ਦੀ ਸ਼ਾਲਾਘਾ ਕੀਤੀ ਅਤੇ ਦੱਸਿਆ ਕਿ ਰੁੱਖ ਲਗਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸਕੂਲ ਮੁਖੀ ਨੇ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਕਿ ਬੰਗੜ ਪਰਿਵਾਰ ਦੀ ਤਰ੍ਹਾਂ ਆਪਾਂ ਵੀ ਵੱਧ ਤੋਂ ਵੱਧ ਦਰਖਤ ਲਗਾ ਕੇ ਵਾਤਾਵਰਣ ਨੂੰ ਬਚਾ ਸਕਦੇ ਹਾਂ ਅਤੇ ਗੁਰੂਆਂ ਪੀਰਾਂ ਦੀ ਸੋਚ ਤੇ ਪਹਿਰਾ ਦੇ ਸਕਦੇ ਹਾਂ ਇਸ ਮੌਕੇ ਹਾਜ਼ਰ ਪਤਵੰਤੇ ਸੱਜਣਾਂ ਵਿੱਚ ਵਿਨੈ ਬੰਗੜ, ਚੇਅਰਮੈਨ ਕਮਲ ਕੁਮਾਰ ਸੰਧੂ, ਗਿਆਨੀ ਰੌਸ਼ਨ ਲਾਲ ਛੋਕਰਾਂ, ਮਾਸਟਰ ਯੋਗਰਾਜ ਚੰਦੜ, ਦੀਪਾ ਅੱਪਰਾ, ਮਨਦੀਪ ਸਿੰਘ ਮਾਨ, ਸ਼ਰਨਜੀਤ ਸਿੰਘ, ਹਰਜੀਤ ਸਿੰਘ, ਰਮਨਦੀਪ ਕੌਰ ਕੈਂਥ, ਨੀਰੂ ਬਾਲਾ, ਨੈਨਸੀ ਰਾਣੀ ਅਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੇਮੰਤ ਸੋਰੇਨ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ, 76 ਵਿੱਚੋਂ 45 ਵੋਟਾਂ ਮਿਲੀਆਂ; ਵਿਰੋਧੀ ਧਿਰ ਨੇ ਬਾਈਕਾਟ ਕੀਤਾ
Next articleਕੁੜੀਆਂ ਨੂੰ ਮਾਰ ਕੇ ਉਨ੍ਹਾਂ ਦਾ ਮਾਸ ਪਕਾਉਂਦਾ ਸੀ ਸ਼ਿਕਾਰੀ, ਸਜ਼ਾ ਮੁਆਫੀ ‘ਤੇ ਹੋਵੇਗੀ ਜਾਂਚ