ਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ (ਕਪੂਰਥਲਾ) ਵਿਖੇ ਮਤਦਾਨ ਦਿਵਸ ਅਤੇ ਗਣਤੰਤਰ ਦਿਵਸ ਮਨਾਇਆ ਗਿਆ

ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ (ਕਪੂਰਥਲਾ) ਵਿਖੇ ਮਤਦਾਨ ਦਿਵਸ ਅਤੇ ਗਣਤੰਤਰ ਦਿਵਸ ਉਤਸ਼ਾਹ ਪੂਰਵਕ ਮਨਾਇਆ ਗਿਆ।ਮਤਦਾਨ ਦਿਵਸ ਦੇ ਮੌਕੇ ਤੇ ਵਿਦਿਆਰਥੀਆਂ ਨੂੰ ਆਪਣੇ ਮਤ ਦਾ ਸਹੀ ਇਸਤੇਮਾਲ ਕਰਨ ਅਤੇ ਮਤਦਾਨ ਦੀ ਮਹੱਤਤਾ ਦੇ ਸੰਬੰਧ ਵਿਚ ਪ੍ਰਣ ਦਿਵਾਇਆ ਗਿਆ। ਇਸ ਮੌਕੇ ਗਾਈਡੈਂਸ ਐਂਡ ਕੌਸਲਿੰਗ  ਦੇ ਇੰਚਾਰਜ ਮਿਸ ਸੋਨਪ੍ਰੀਤ ਕੌਰ ਅਤੇ ਸਹਿ ਅਧਿਆਪਕਾ ਦੁਆਰਾ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਗਣਤੰਤਰ ਦਿਵਸ ਅਤੇ ਮਤਦਾਨ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਇਹ ਵੀ ਦਸਿਆ ਗਿਆ ਕਿ ਉਹ ਆਪਣੇ ਦੇਸ਼ ਦਾ ਭਵਿੱਖ ਹਨ ਅਤੇ ਆਪਣੇ ਮਤਦਾਨ ਦਾ ਸਹੀ ਉਪਯੋਗ ਕਰਕੇ ਆਪਣੇ ਦੇਸ਼ ਨੂੰ ਤਰੱਕੀਆਂ ਦੀਆਂ ਰਾਹਾਂ ਤੇ ਲਿਆ ਸਕਦੇ ਹਨ। ਵਿਦਿਆਰਥੀਆਂ ਦੁਆਰਾ ਇਸ ਸੰਬੰਧ ਵਿਚ ਭਾਸ਼ਣ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਹੈਡਮਿਸਟਰਸ ਸ੍ਰੀ ਮਤੀ ਡਿੰਪਲ ਪੰਨੂੰ ਦੁਆਰਾ ‘ ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਕਾਰਵਾਈ ਪ੍ਰਤੀਯੋਗਿਤਾ ਵਿਚ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਵੀਂ ਕੀਤੀ ਗਈ।ਇਸ ਮੌਕੇ ਸਮੂਹ ਸਟਾਫ ਸ਼੍ਰੀਮਤੀ ਮਨੀਸ਼ਾ, ਨਿਸ਼ਾ ਵਧਵਾ,ਨਿਸ਼ਾ, ਤਰਨਜੋਤ ਕੌਰ,ਜਤਿੰਦਰ ਸਿੰਘ, ਰਮਨਦੀਪ ਸਿੰਘ, ਸੁਖਦਰਸ਼ਨ ਸਿੰਘ,ਸੁਰਿੰਦਰਪਾਲ ਸਿੰਘ ਅਤੇ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous article‘ਸਰਬੱਤ ਦਾ ਭਲਾ ਟਰੱਸਟ’ ਨੇ ਵਾਹਨਾਂ ‘ਤੇ 2500 ਰਿਫਲੈਕਟਰ ਲਗਾਏ
Next articleਰਣਜੀਤ ਐਵੀਨਿਉ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਮੁਕੰਮਲ