
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਹਲਕਾ ਫਿਲੌਰ ਤੋਂ ਸੀਨੀਅਰ ਕਾਂਗਰਸੀ ਆਗੂ ਸ੍ਰੀ ਰਜਿੰਦਰ ਸੰਧੂ ਫਿਲੌਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੂੰ ‘ਸੰਸਦ ਰਤਨ ਐਵਾਰਡ 2025’ ਮਿਲਣ ‘ਤੇ ਪੰਜਾਬ ਵਾਸੀਆਂ ‘ਚ ਖੁਸ਼ੀ ਦੀ ਲਹਿਰ ਦੀ ਲਹਿਰ ਹੈ | ਸ੍ਰੀ ਰਜਿੰਦਰ ਸੰਧੂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸ. ਚੰਨੀ ਜੋ ਮੌਜੂਦਾ ਸਮੇਂ ਲੋਕ ਸਭਾ ਹਲਕਾ ਜਲੰਧਰ ਤੋਂ ਸੰਸਦ ਮੈਂਬਰ ਵੀ ਹਨ, ਉਨਾਂ ਦੇ ਖੇਤੀਬਾੜੀ ਕਮੇਟੀ ਦੇ ਚੇਅਰਮੈਨ ਵਜੋਂ ਸ਼ਾਨਦਾਰ ਕੰਮ ਤੇ ਪ੍ਰਭਾਵਸ਼ਾਲੀ ਸੁਝਾਵਾਂ ਲਈ ਕੰਮ ਕਰਨ ਲਈ ਇਹ ਐਵਾਰਡ ਮਿਲਿਆ ਹੈ | ਉਨਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਹੋਏ ਵੀ ਉਨਾਂ ਨੇ ਅਣਗਿਣਤ ਅਜਿਹੇ ਕਾਰਜ ਕੀਤੇ ਤੇ ਨੀਤੀਆਂ ਬਣੀਆਂ ਜੋ ਲੋਕ ਹਿੱਤ ‘ਚ ਤੇ ਆਮ ਲੋਕਾਂ ਨੂੰ ਵਧੀਆ ਜੀਵਨ ਪੱਧਰ ਦੇਣ ਲਈ ਹੀ ਸਨ | ਉਨਾਂ ਦੇ ਹਮੇਸ਼ਾ ਹੀ ਕਿਸਾਨ, ਮਜਦੂਰਾਂ ਦੀਆਂ ਸਮੱਸਿਆਵਾਂ ਤੇ ਹੱਕ ਹਕੂਕਾਂ ਦੀ ਗੱਲ ਕੀਤੀ ਹੈ | ਇਸ ਮੌਕੇ ਉਨਾਂ ਸ. ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੰਦਾ ਕਿਹਾ ਕਿ ਉਨਾਂ ਦਾ ਕੰਮ ਕਰਨ ਦਾ ਢੰਗ ਤੇ ਕਾਰਜਸ਼ੈਲੀ ਦੇ ਕਾਰਣ ਹੀ ਉਹ ਇਸ ਐਵਾਰਡ ਦੇ ਹੱਕਦਾਰ ਸਨ | ਇਸ ਮੌਕੇ ਉਨਾਂ ਨਾਲ ਮਨਜੀਤ ਸਿੰਘ ਖਾਲਸਾ, ਰਣਵੀਰ ਸਿੰਘ ਕੰਦੋਲਾ, ਨੰਬਰਦਾਰ ਪ੍ਰੇਮ ਲਾਲ ਢੱਕ ਮਜਾਰਾ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ |



