HOME ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੰਦੂਪੁਰ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਦਾ ਵਿੱਦਿਅਕ ਟੂਰ...

ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੰਦੂਪੁਰ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਦਾ ਵਿੱਦਿਅਕ ਟੂਰ ਲਗਾਇਆ

ਕਪੂਰਥਲਾ ,   (ਸਮਾਜ ਵੀਕਲੀ)   ( ਵਿਸ਼ੇਸ਼ ਪ੍ਰਤੀਨਿਧ)– ਹਰ ਸਾਲ ਦੀ ਤਰ੍ਹਾਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੰਦੂਪੁਰ ਦੇ ਵਿਦਿਆਰਥੀਆਂ ਵਿੱਦਿਅਕ ਟੂਰ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਲਗਾਇਆ ਗਿਆ।ਇਹ ਵਿੱਦਿਅਕ ਟੂਰ ਚੰਡੀਗੜ੍ਹ ਵਿੱਚ ਲਗਾਇਆ ਗਿਆ। ਜਿਸ ਦੌਰਾਨ ਰਜਵਿੰਦਰ ਕੌਰ ,ਮਨਜਿੰਦਰ ਸਿੰਘ,ਪਵਨਦੀਪ ਕੌਰ ,ਆਦਿ ਅਧਿਆਪਕਾਂ ਦੀ ਦੇਖਰੇਖ ਵਿੱਚ ਚੰਡੀਗੜ੍ਹ ਦੀਆਂ ਵੱਖ ਵੱਖ ਜਗ੍ਹਾ ਜਿਹਨਾਂ ਵਿੱਚ ਛੱਤਬੀੜ ਚਿੜੀਆਘਰ,ਰੌਕ ਗਾਰਡਨ ,ਸੁਖਨਾ ਝੀਲ ਵੇਖ ਕੇ ਉਹਨਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ ਤੇ ਸੁਖਨਾ ਝੀਲ ਵਿੱਚ ਕਿਸ਼ਤੀਆਂ ਦੇ ਝੂਟਿਆਂ ਦਾ ਆਨੰਦ ਮਾਣਿਆ । ਇਸ ਵਿਦਿਅਕ ਟੂਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰ ਸਕੂਲ ਦੇ ਕੁੱਲ 25 ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਟੂਰ ਦੌਰਾਨ  ਰੌਚਕ ਭਰਪੂਰ ਜਾਣਕਾਰੀ ਹਾਸਲ ਕੀਤੀ।ਇਸ ਟੂਰ ਨੂੰ ਸਫ਼ਲ ਬਣਾਉਣ ਲਈ ਬਲਵਿੰਦਰ ਕੌਰ ਆਗਨਵਾੜੀ ਵਰਕਰ ,ਰਜਵੰਤ ਕੌਰ ਆਗਨਵਾੜੀ ਹੈਲਪਰ ,ਜਸਵੀਰ ਕੌਰ ਕੁੱਕ ਆਦਿ ਨੇ ਅਹਿਮ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਭਾਈ ਮਤੀ ਦਾਸ
Next articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਵਿੱਚ ਵਿਦਿਆਰਥਣਾਂ ਨੇ ਇਮਾਨਦਾਰੀ ਦਾ ਸੰਕਲਪ ਲਿਆ