ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਐਸ.ਡੀ.ਐਸ. ਸਰਕਾਰੀ ਕਾਲਜ, ਜਾਡਲਾ ਦੀ ਐਨ.ਐੱਸ.ਐੱਸ. ਯੂਨਿਟ ਵੱਲੋਂ ਮੇਰਾ ਯੁਵਾ ਭਾਰਤ, ਐਸ.ਬੀ.ਐਸ. ਨਗਰ ਦੇ ਸਹਿਯੋਗ ਨਾਲ ਕਾਲਜ ਦੇ ਸੈਮੀਨਾਰ ਹਾਲ ਵਿੱਚ ਸਰਕਾਰ ਦੀਆਂ ਫਲੈਗਸ਼ਿਪ ਸਕੀਮਾਂ ਬਾਰੇ ਵਰਕਸ਼ਾਪ ਆਯੋਜਿਤ ਕੀਤੀ ਗਈ। ਇਹ ਸੈਮੀਨਾਰ ਪ੍ਰਿੰਸੀਪਲ ਸ੍ਰੀਮਤੀ ਗੀਤਾਂਜਲੀ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਪ੍ਰੀਆ ਬਾਵਾ ਦੀ ਰਹਿਨੁਮਾਈ ਹੇਠ ਕਰਵਾਈਆ ਗਿਆ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦੇਣਾ ਸੀ। ਕਾਲਜ ਦੀ ਵਾਈਸ ਪ੍ਰਿੰਸੀਪਲ ਸ੍ਰੀਮਤੀ ਪ੍ਰੀਆ ਬਾਵਾ ਵੱਲੋਂ ਸੈਮੀਨਾਰ ਵਿੱਚ ਆਏ ਮਹਿਮਾਨਾਂ, ਵਿਦਿਆਰਥੀਆਂ ਅਤੇ ਸਟਾਫ਼ ਦਾ ਸਵਾਗਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਸੈਮੀਨਾਰ ਦੇ ਉਦੇਸ਼ ਅਤੇ ਵਿਦੀ ਵਿਧਾਨ ਬਾਰੇ ਦੱਸਿਆ। ਐਸ.ਬੀ.ਐਸ. ਨਗਰ ਤੋਂ ਪਲੇਸਮੈਂਟ ਅਧਿਕਾਰੀ ਸ਼੍ਰੀ ਅਮਿਤ ਕੁਮਾਰ ਨੇ ਡਿਜੀਟਲ ਇੰਡੀਆ ਬਾਰੇ ਵਿਸਥਾਰ ਨਾਲ ਦੱਸਦਿਆਂ ਟੈਕਨਾਲੋਜੀ ਦੀ ਭੂਮਿਕਾ ਤੇ ਈ-ਗਵਰਨੈਂਸ ਤੇ ਸੇਵਾਵਾਂ ਬਾਰੇ ਜਾਗਰੂਕ ਕੀਤਾ। ਉਦਯੋਗ ਅਤੇ ਵਪਾਰ ਵਿਭਾਗ ਦੇ ਬਲਾਕ ਪੱਧਰ ਦੇ ਅਫਸਰ ਸ. ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ मुद्रा ਯੋਜਨਾ ਦੇ ਉਦੇਸ਼, ਲਾਭ ਅਤੇ ਅਰਜ਼ੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਕੰਪਿਊਟਰ ਵਿਭਾਗ ਦੀ ਮੁੱਖੀ ਮਿਸ ਪ੍ਰਿਆਂਕਾ ਨੇ ਸਕਿੱਲ ਇੰਡੀਆ ਯੋਜਨਾ ਬਾਰੇ ਦੱਸਦਿਆਂ ਪੇਸ਼ੇਵਰ ਤਾਲੀਮ ਅਤੇ ਰੋਜ਼ਗਾਰ ਯੋਗਤਾ ਦੇ ਵਿਕਾਸ ‘ਤੇ ਜ਼ੋਰ ਦਿੱਤਾ। ਐਨ.ਐੱਸ.ਐੱਸ. ਯੂਨਿਟ ਦੀ ਪ੍ਰੋਗਰਾਮ ਅਫਸਰ ਸ੍ਰੀਮਤੀ ਸੋਨੀਆ ਨੇ ਵਿਦਿਆਰਥੀਆਂ ਨੂੰ ਸਵੱਛ ਭਾਰਤ ਅਭਿਆਨ ਹੇਠ ਸਫਾਈ ਮੁਹਿੰਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਮੇਰਾ ਯੁਵਾ ਭਾਰਤ ਦੀ ਡਿਪਟੀ ਡਾਇਰੈਕਟਰ ਸ੍ਰੀਮਤੀ ਵੰਦਨਾ ਲਾਓ ਨੇ ਨੌਜਵਾਨਾਂ ਦੇ ਸਸ਼ਕਤੀਕਰਨ ਅਤੇ ਵਿਕਾਸ ਲਈ ਚਲਾਈਆਂ ਹੋਰ ਸਰਕਾਰੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਲਗਭਗ 60 ਵਿਦਿਆਰਥੀਆਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆਂਦਾ ਅਤੇ ਸਰੋਤ ਵਿਅਕਤੀਆਂ ਨਾਲ ਗਤੀਸ਼ੀਲ ਸੰਵਾਦ ਕਰਕੇ ਇਸ ਪ੍ਰੋਗਰਾਮ ਨੂੰ ਰੂਚਿਕਰ ਅਤੇ ਜਾਣਕਾਰੀਪੁਰਕ ਬਣਾਇਆ। ਪ੍ਰੋਗਰਾਮ ਦਾ ਸਮਾਪਨ ਆਯੋਜਕਾਂ, ਮਹਿਮਾਨਾਂ ਅਤੇ ਹਾਜ਼ਰ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕੀਤਾ ਗਿਆ। ਕਾਲਜ ਦੇ ਬੀ ਕੌਮ ਭਾਗ ਤੀਜਾ ਦੇ ਵਿਦਿਆਰਥੀ ਗੁਰਦੀਪ ਕੌਰ ਦੁਆਰਾ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



