ਕਪੂਰਥਲਾ (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ)– ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸ. ਭਗਵੰਤ ਸਿੰਘ ਮਾਨ, ਮਾਣਯੋਗ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ, ਪੰਜਾਬ ਅਤੇ ਸ੍ਰੀ ਸੰਦੀਪ ਸੈਣੀ ਚੇਅਰਮੈਨ ਪੰਜਾਬ ਬੀ.ਸੀ. ਲੈਂਡ ਡਿਵੈਲਪਮੈਂਟ ਐਂਡ ਫਾਇਨਾਂਸ ਕਾਰਪੋਰੇਸ਼ਨ ਦੇ ਸਾਂਝੇ ਯਤਨਾਂ ਸਦਕਾ ਸਰਕਾਰੀ ਐਲੀਮੈਂਟਰੀ ਸਕੂਲ ਮੰਗਾ ਰੋਡਾ, ਬਲਾਕ ਕਪੂਰਥਲਾ-1 (ਜ਼ਿਲ੍ਹਾ ਕਪੂਰਥਲਾ) ਵਿਖੇ ਬਿਲਡਿੰਗ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਅਤੇ ਚਾਰ ਦੀਵਾਰੀ ਦੀ ਮੁਰੰਮਤ ਦਾ ਕੰਮ ਮੁਕੰਮਲ ਹੋਣ ਉਪਰੰਤ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਵਿਸਥਾਰ ਸਬੰਧੀ ਭਵਿੱਖ ਦੀ ਯੋਜਨਾਂ ਬਿਆਨ ਕੀਤੀ। ਉਹਨਾਂ ਨੇ ਕਿਹਾ ਕਿ ਇਸ ਵਾਰ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਸਰਕਾਰ ਨੇ 18000 ਕਰੋੜ ਦਾ ਬਜ਼ਟ ਰੱਖਿਆ ਹੈ। ਜਿਸ ਨਾਲ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਵ ਆਉਣ ਵਾਲੇ ਸਮੇਂ ਵਿੱਚ ਦੇਖੇ ਜਾਣਗੇ। ਇਸ ਮੌਕੇ ਸਕੂਲ ਅਧਿਆਪਕਾਂ ਸੁਖਮਿੰਦਰ ਸਿੰਘ ਬਾਜਵਾ ਅਤੇ ਸਤਵੀਰ ਕੌਰ ਨੇ ਸਕੂਲ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਉਦਘਾਟਨੀ ਸਮਾਰੋਹ ਵਿੱਚ ਸ. ਜਗਜੀਤ ਸਿੰਘ ਬਿੱਟੂ ,ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ, ਹਰਪ੍ਰੀਤ ਕੌਰ ਕਪੂਰ ਆਪ ਜਿਲ੍ਹਾ ਆਗੂ, ਬਲਵਿੰਦਰ ਸਿੰਘ (ਪੰਚ), ਸਵਰਨ ਸਿੰਘ (ਪੰਚ),ਸ੍ਰੀਮਤੀ ਕੰਵਲਜੀਤ ਕੌਰ, ਸ੍ਰੀਮਤੀ ਕੁਲਵੰਤ ਕੌਰ, ਸ੍ਰੀਮਤੀ ਰਜਨੀ, ਐੱਸ ਐਮ ਸੀ ਚੇਅਰਮੈਨ ਸ੍ਰੀਮਤੀ ਡਿੰਪਲ, ਕੇਵਲ ਸਿੰਘ,ਪਵਨ ਕੁਮਾਰ, ਸੈਂਟਰ ਹੈੱਡ ਟੀਚਰ ਜੈਮਲ ਸਿੰਘ,ਹੈੱਡ ਟੀਚਰ ਗੁਰਮੁੱਖ ਸਿੰਘ ਬਾਬਾ,ਮਿਡ ਡੇ ਮੀਲ ਵਰਕਰ ਸ੍ਰੀਮਤੀ ਕੁਲਵਿੰਦਰ ਕੌਰ ਅਤੇ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



