ਪੁਰਾਣੀ ਪੈਨਸ਼ਨ ਬਹਾਲੀ ਲਈ ਐੱਨ ਐੱਮ ਓ ਪੀ ਐੱਸ ਦੁਆਰਾ 25 ਨਵੰਬਰ ਨੂੰ ‘ਦਿੱਲੀ ਚਲੋ’ ਅੰਦੋਲਨ ਦਾ ਪੂਰਾ ਸਮਰਥਨ
ਖਾਲੀ ਅਸਾਮੀਆਂ ਜਲਦ ਤੋਂ ਜਲਦ ਭਰੇ ਰੇਲਵੇ – ਆਈ ਆਰ ਈ ਐੱਫ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨਜ਼ ਦੀ ਵਰਕਿੰਗ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਹਰਕਿਸ਼ਨ ਸਿੰਘ ਸੁਰਜੀਤ ਭਵਨ, ਨਵੀਂ ਦਿੱਲੀ ਵਿਖੇ ਸੰਪੰਨ ਹੋਈ। ਇਸ ਮੀਟਿੰਗ ਵਿੱਚ ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ ਨਾਲ ਸਬੰਧਤ ਵੱਖ-ਵੱਖ ਜ਼ੋਨਲ ਰੇਲਵੇ ਯੂਨੀਅਨਾਂ ਦੇ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ ਦੇ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਸ਼੍ਰੀ ਅਖਿਲੇਸ਼ ਪਾਂਡੇ ਨੇ ਕੀਤੀ। ਮੀਟਿੰਗ ਵਿੱਚ ਦੇ ਰਾਸ਼ਟਰੀ ਜਨਰਲ ਸਕੱਤਰ ਕਾਮਰੇਡ ਰਾਜੀਵ ਡਿਮਰੀ ਅਤੇ ਰਾਸ਼ਟਰੀ ਪ੍ਰਧਾਨ ਕਾਮਰੇਡ ਸ਼ੰਕਰ ਦੀ ਵਿਸ਼ੇਸ਼ ਮੌਜੂਦਗੀ ਰਹੀ, ਜਿਨ੍ਹਾਂ ਨੇ ਰੇਲਵੇ ਕਰਮਚਾਰੀਆਂ ਦੇ ਸੰਘਰਸ਼ ਪ੍ਰਤੀ ਆਪਣਾ ਪੂਰਾ ਸਮਰਥਨ ਪ੍ਰਗਟ ਕੀਤਾ। ਇਸ ਮੌਕੇ ‘ਤੇ ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ ਦੇ ਰਾਸ਼ਟਰੀ ਜਨਰਲ ਸਕੱਤਰ, ਕਾਮਰੇਡ ਸਰਬਜੀਤ ਸਿੰਘ ਨੇ ਬਿਆਨ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਪੂੰਜੀਪਤੀਆਂ ਦੇ ਹੱਕ ਵਿੱਚ ਕਾਰਪੋਰੇਟ ਨੀਤੀਆਂ ਲਾਗੂ ਕਰ ਰਹੀ ਹੈ, ਜੋ ਰੇਲਵੇ ਕਰਮਚਾਰੀਆਂ ਅਤੇ ਦੇਸ਼ ਦੇ ਆਮ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਅਗਲੇ ਤਿੰਨ ਮਹੀਨਿਆਂ ਲਈ ਇੱਕ ਵਿਆਪਕ ਦੇਸ਼ ਵਿਆਪੀ ਅੰਦੋਲਨ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ, ਜਿਸ ਦੀ ਅਗਵਾਈ ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ ਦੀਆਂ ਸਾਰੀਆਂ ਜ਼ੋਨਲ ਇਕਾਈਆਂ ਕਰਨਗੀਆਂ। ਇਸ ਅੰਦੋਲਨ ਦਾ ਮੁੱਖ ਉਦੇਸ਼ ਨਵੀਂ ਭਰਤੀ ਨਾ ਹੋਣਾ, ਆਊਟਸੋਰਸਿੰਗ, ਠੇਕਾ ਪ੍ਰਣਾਲੀ, ਲੋਡਿੰਗ/ਅਨਲੋਡਿੰਗ ਕਾਰਜ ਲਈ 12 ਘੰਟੇ, ਔਰਤਾਂ ਲਈ ਵੱਖਰੇ ਚੇਂਜਿੰਗ ਰੂਮਾਂ ਦੀ ਘਾਟ, ਟ੍ਰੈਕ ਮੇਨਟੇਨਰਾਂ ਲਈ ਆਰਾਮ ਘਰਾਂ ਦੀ ਕਮੀ, ਸੁਰੱਖਿਆ ਉਪਕਰਨਾਂ ਦੀ ਘਾਟ, ਨਾਕਾਫ਼ੀ ਉਤਪਾਦਕਤਾ ਲਿੰਕਡ ਬੋਨਸ, ਸੱਤਵੇਂ ਤਨਖਾਹ ਕਮਿਸ਼ਨ ਦੀਆਂ ਖਾਮੀਆਂ ਨੂੰ ਦੂਰ ਕਰਕੇ ਅੱਠਵੇਂ ਤਨਖਾਹ ਕਮਿਸ਼ਨ ਦਾ ਜਲਦੀ ਗਠਨ, ਕਰਮਚਾਰੀਆਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦੀ ਸਮੇਂ ਸਿਰ ਪੂਰਤੀ ਨਾ ਹੋਣਾ, ਰੇਲਵੇ ਦੀਆਂ ਖਾਲੀ ਅਸਾਮੀਆਂ ਨੂੰ ਨਵੀਂ ਭਰਤੀ ਰਾਹੀਂ ਤੁਰੰਤ ਭਰਨਾ, ਅਤੇ ਐੱਨ ਪੀ ਐੱਸ / ਯੂ ਪੀ ਐੱਸ ਨੂੰ ਰੱਦ ਕਰਕੇ ਤੁਰੰਤ ਪ੍ਰਭਾਵ ਨਾਲ ਪੁਰਾਣੀ ਪੈਨਸ਼ਨ ਸਕੀਮ ਓ ਪੀ ਐੱਸ ਦੀ ਬਹਾਲੀ ਵਰਗੀਆਂ ਜੀਵੰਤ ਸਮੱਸਿਆਵਾਂ ਦਾ ਹੱਲ ਕਰਨਾ ਹੈ।
ਕਾਰਜਕਾਰੀ ਪ੍ਰਧਾਨ ਸ਼੍ਰੀ ਅਖਿਲੇਸ਼ ਪਾਂਡੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਰੇਲਵੇ ਕਰਮਚਾਰੀ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਉਨ੍ਹਾਂ ਦੇ ਮਨੋਬਲ ਨੂੰ ਤੋੜ ਰਹੀਆਂ ਹਨ। ਅਸੀਂ ਕਿਸੇ ਵੀ ਕੀਮਤ ‘ਤੇ ਇਨ੍ਹਾਂ ਨੀਤੀਆਂ ਨੂੰ ਸਫਲ ਨਹੀਂ ਹੋਣ ਦੇਵਾਂਗੇ ਅਤੇ ਕਰਮਚਾਰੀਆਂ ਦੇ ਅਧਿਕਾਰਾਂ ਲਈ ਆਖਰੀ ਸਾਹ ਤੱਕ ਸੰਘਰਸ਼ ਕਰਾਂਗੇ। ਫੈਡਰੇਸ਼ਨ ਇਨ੍ਹਾਂ ਵੰਡ ਪਾਉਣ ਵਾਲੀਆਂ ਤਾਕਤਾਂ ਤੋਂ ਅਪ੍ਰਭਾਵਿਤ ਰਹੇਗਾ ਅਤੇ ਪੂਰੀ ਸ਼ਕਤੀ ਨਾਲ ਆਪਣੇ ਮਿਸ਼ਨ ਨੂੰ ਅੱਗੇ ਵਧਾਏਗਾ।” ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ, ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਅਤੇ ਫਰੰਟ ਅਗੇਂਸਟ ਐੱਨ ਪੀ ਐੱਸ ਰੇਲਵੇ ਦੁਆਰਾ ਰੇਲਵੇ ਵਿੱਚ ਚਲਾਏ ਜਾ ਰਹੇ ਅੰਦੋਲਨਾਂ ਦਾ ਹਮੇਸ਼ਾ ਤੋਂ ਸਮਰਥਨ ਕਰਦਾ ਰਿਹਾ ਹੈ ਅਤੇ ਮੋਹਰੀ ਕਤਾਰ ਵਿੱਚ ਸੰਘਰਸ਼ਸ਼ੀਲ ਹੈ। ਇਸੇ ਲੜੀ ਵਿੱਚ, ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ ਦੁਆਰਾ 25 ਨਵੰਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ‘ਦਿੱਲੀ ਚਲੋ’ ਅੰਦੋਲਨ ਦਾ ਪੂਰਾ ਸਮਰਥਨ ਕਰਦਾ ਹੈ ਅਤੇ ਸਮੂਹ ਰੇਲਵੇ ਕਰਮਚਾਰੀਆਂ ਅਤੇ ਜ਼ੋਨਲ ਯੂਨੀਅਨਾਂ ਨੂੰ ਨਾਲ ਲੈ ਕੇ ਇਸ ਇਤਿਹਾਸਕ ਅੰਦੋਲਨ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋਵੇਗਾ।
ਮੀਟਿੰਗ ਵਿੱਚ ਨਾਰਦਰਨ ਰੇਲਵੇ ਐਂਪਲਾਈਜ਼ ਯੂਨੀਅਨ, ਈਸਟ ਸੈਂਟਰਲ ਰੇਲਵੇ ਐਂਪਲਾਈਜ਼ ਯੂਨੀਅਨ , ਨੌਰਥ ਈਸਟਰਨ ਰੇਲਵੇ ਮੈਨਜ਼ ਕਾਂਗਰਸ , ਪੀ ਐੱਲ ਡਬਲਯੂ ਪਟਿਆਲਾ ਤੋਂ ਡੀ ਐਮ ਡਬਲਯੂ ਐਂਪਲਾਈਜ਼ ਯੂਨੀਅਨ, ਬੀ ਐੱਲ ਡਬਲਯੂ ,ਬਨਾਰਸ ਤੋਂ , ਵੈਸਟ ਸੈਂਟਰਲ ਰੇਲਵੇ ਤੋਂ ਵੈਸਟ ਸੈਂਟਰਲ ਰੇਲਵੇ ਵਰਕਰਜ਼ ਯੂਨੀਅਨ , ਸਾਊਥ ਈਸਟਰਨ ਰੇਲਵੇ ਤੋਂ ਐੱਸ ਈ ਆਰ ਐੱਮ ਜੈਡ ਯੂ, ਰੇਲ ਕੋਚ ਫੈਕਟਰੀ ਕਪੂਰਥਲਾ ਤੋਂ ਆਰ ਸੀ ਐੱਫ ਇੰਪਲਾਈਜ਼ ਯੂਨੀਅਨ, ਈਸਟਰਨ ਰੇਲਵੇ ਤੋਂ ਈ ਆਰ ਈ ਯੂ, ਕੋਚ ਲੋਕੋਮੋਟਿਵ ਵਰਕਸ਼ਾਪ ਚੇਨਈ ਤੋਂ ਸੀ ਐੱਲ ਡਬਲਯੂ ਈ ਯੂ, ਨੌਰਥ ਵੈਸਟਰਨ ਰੇਲਵੇ ਤੋਂ ਆਈ ਆਰ ਈ ਯੂ, ਐੱਮ ਸੀ ਐੱਫ ਰਾਏਬਰੇਲੀ ਤੋਂ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਆਦਿ ਜ਼ੋਨਾਂ ਤੋਂ ਵੱਡੀ ਗਿਣਤੀ ਵਿੱਚ ਕਾਰਜਕਾਰੀ ਦੇ ਅਹੁਦੇਦਾਰ ਅਤੇ ਜ਼ੋਨਲ ਅਹੁਦੇਦਾਰ ਸ਼ਾਮਲ ਹੋਏ। ਸਾਰੇ ਮੌਜੂਦ ਮੈਂਬਰਾਂ ਨੇ ਇੱਕ ਸੁਰ ਵਿੱਚ ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ ਨੂੰ ਰਾਸ਼ਟਰੀ ਜਨਰਲ ਸਕੱਤਰ ਸ਼੍ਰੀ ਸਰਬਜੀਤ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਖਿਲੇਸ਼ ਪਾਂਡੇ ਦੀ ਕੁਸ਼ਲ ਅਗਵਾਈ ਵਿੱਚ ਇੱਕਜੁੱਟ ਹੋ ਕੇ ਹਰੇਕ ਰੇਲਵੇ ਕਰਮਚਾਰੀ ਨੂੰ ਸੰਗਠਿਤ ਕਰਨ, ਕਰਮਚਾਰੀ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਕਰਨ ਅਤੇ ਸੰਗਠਨ ਦੇ ਵਿਸਥਾਰ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਆਰ ਸੀ ਐਫ ਕਰਮਚਾਰੀ ਯੂਨੀਅਨ ਵੱਲੋਂ, ਪ੍ਰਧਾਨ ਅਮਰੀਕ ਸਿੰਘ, ਸੰਗਠਨ ਸਕੱਤਰ ਭਰਤ ਰਾਜ ਅਤੇ ਉਨ੍ਹਾਂ ਦੇ ਨਾਲ ਸੰਦੀਪ ਸਿੰਘ ਸਰਬਜੀਤ ਸਿੰਘ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


