ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਗੋਰਾਇਆ ਪੁਲਿਸ ਨੇ ਦੌਰਾਨ ਗਸ਼ਤ ਦੋ ਕਥਿਤ ਦੋਸ਼ੀਆਂ ਨੂੰ 60 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸ. ਸਿਕੰਦਰ ਸਿੰਘ ਵਿਰਕ ਐੱਸ. ਐੱਚ. ਓ ਥਾਣਾ ਗੋਰਾਇਆ ਨੇ ਦੱਸਿਆ ਕਿ ਏ. ਐੱਸ. ਆਈ ਨਰੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਪਿੰਡ ਅੱਟਾ ਨਹਿਰ ‘ਤੇ ਰੁੜਕਾ ਖੁਰਦ ਵਾਲੀ ਸਾਈਡ ਨੂੰ ਗਸ਼ਤ ਕਰਕ ਰਹੇ ਸਨ ਤਾਂ ਦੋ ਪੈਦਲ ਆ ਰਹੇ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ | ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਨੌਜਵਾਨ ਨੇ ਇੱਕ ਪਾਰਦਰਸ਼ੀ ਲਿਫਾਫਾ ਪਲਾਸਟਿਕ ਆਪਣੇ ਪਹਿਨੇ ਹੋਏ ਪਜਾਮੇ ‘ਚ ਕੱਢ ਕੇ ਜ਼ਮੀਨ ‘ਤੇ ਸੁੱਟ ਦਿੱਤਾ | ਪੁਲਿਸ ਪਾਰਟੀ ਨੇ ਜਦੋਂ ਉਕਤ ਲਿਫਾਫੇ ਤੇ ਦੂਸਰੇ ਨੌਜਵਾਨ ਦੀ ਸ਼ੱਕ ਪੈਣ ‘ਤੇ ਤਲਾਸ਼ੀ ਲਈ ਤਾਂ ਹੈਰੋਇਨ ਪਾਰਦਰਸ਼ੀ ਲਿਫਾਫਾ ਪਲਾਸਟਿਕ ‘ਚ 50 ਗ੍ਰਾਮ ਹੈਰੋਇਨ ਤੇ ਦੂਸਰੇ ਨੌਜਵਾਨ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ | ਕਥਿਤ ਦੋਸ਼ੀਆਂ ਦੀ ਸ਼ਨਾਖਤ ਸ਼ਿਵਮ ਉਰਫ ਸੰਨੀ ਪੁੱਤਰ ਚਰਜ ਲਾਲ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਤੇ ਸਰਬਜੀਤ ਕੁਮਾਰ ਉਰਫ ਸਾਬੀ ਪੁੱਤਰ ਪਰਮਜੀਤ ਵਾਸੀ ਰਵਿਦਾਸ ਮੁਹੱਲਾ ਨੇੜੇ ਸੋਹਨਾ ਮਾਡਲ ਸਕੂਲ ਗੋਰਾਇਆ ਵਜੋਂ ਹੋਈ | ਕਥਿਤ ਦੋਸ਼ੀਆਂ ਦੇ ਖਿਲਾਫ਼ ਐੱਨ. ਡੀ. ਪੀ ਐੱਸ ਐਕਟ 21ਬੀ-61-85 ਦੇ ਤਹਿਤ ਮੁਕੱਦਮਾ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ ਹੈ |



