*ਕੈਂਪ ਦੌਰਾਨ ਸਵੈ-ਇੱਛੁਕ ਖ਼ੂਨਦਾਨੀਆਂ ਵਲੋਂ 34 ਯੂਨਿਟ ਖ਼ੂਨਦਾਨ*
ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)– ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਵਲੋਂ ਦੁਸ਼ਿਹਿਰੇ ਦੇ ਸੁੱਭ ਤਿਉਹਾਰ ‘ਤੇ ਸ਼ੁੱਭ ਦੁਸ਼ਹਿਰਾ ਪ੍ਰਬੰਧਕ ਕਮੇਟੀ ਤੇ ਸ਼ਹੀਦ ਭਗਤ ਸਿੰਘ ਬਲੱਡ ਸੈਂਟਰ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੇ ਸਹਿਯੋਗ ਨਾਲ ਸਥਾਨਕ ਪੁਰਾਣਾ ਬੱਸ ਅੱਡਾ ਅੱਪਰਾ ਵਿਖੇ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ | ਇਸ ਮੌਕੇ ਸਵੈ-ਇੱਛੁਕ ਖ਼ੂਨਦਾਨੀਆਂ ਵਲੋਂ 34 ਯੂਨਿਟ ਖ਼ੂਨਦਾਨ ਕੀਤਾ ਗਿਆ | ਪ੍ਰਬੰਧਕਾਂ ਵਲੋਂ ਖ਼ੂਨਦਾਨੀਆਂ ਨੂੰ ਯਾਦਗਾਰੀ ਚਿੰਨ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਰਜੀਤ ਢਿੱਲੋਂ, ਲਾਲੀ ਬਾਸੀ ਅੱਪਰਾ, ਮਨਜਿੰਦਰ ਢਿੱਲੋਂ, ਟੋਨੂੰ ਕਾਲੜਾ ਮੈਂਬਰ ਬਲਾਕ ਸੰਮਤੀ, ਮੰਨਾ ਗੁਮਟਾਲਾ, ਸੋਨੂੰ ਇਟਲੀ, ਅਮਨਦੀਪ ਇਟਲੀ, ਕਾਲਾ ਰਾਜਪੁਰਾ, ਚੰਨੀ ਭਰੋਮਜਾਰਾ, ਅਮਨਾ ਚੀਮਾ, ਕਾਕਾ ਬੜੇ ਪਿੰਡੀਆ, ਵਰਿੰਦਰ ਢੰਡਵਾੜ, ਸੋਮ ਨਾਥ ਸਾਬਕਾ ਪੰਚ, ਮੋਹਿਤ ਅੱਪਰਾ, ਬਿੰਦੂ ਅੱਪਰਾ, ਕਾਕਾ ਅੱਪਰਾ, ਨਵੀਨ ਭੰਗੂ, ਵਿਵੇਕ ਵਸੰਦਰਾਏ, ਰਵੀ ਭਰੋਮਜਾਰਾ, ਅਮਨ ਕਾਲੜਾ, ਰਵੀ ਅੱਪਰਾ, ਨੇਕਾ ਚੀਮਾ, ਸਿਮਰਨ ਟੈਂਟ ਅੱਪਰਾ ਵੀ ਹਾਜ਼ਰ ਸਨ | ਇਸ ਮੌਕੇ ਖ਼ੂਨਦਾਨੀਆਂ ਨੂੰ ਰਿਫ਼ਰੈਸ਼ਮੈਂਟ ਵੀ ਦਿੱਤੀ ਗਈ |



