ਖੈਰੀਅਤ

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਹਰ ਕੋਈ ਮੇਰੀ ਖੈਰੀਅਤ ਪੁੱਛਦਾ।
ਆਪ ਦੀ ਖੈਰੀਅਤ ਨਹੀਂ ਚਾਹੁੰਦਾ।

ਬਸ ਇਕ ਵਾਰ ਸਮਝ ਲੌ ਇਹ
ਗਨੀਮਤ ਹੈ ਮੈਂ ਉਹ ਨਹੀਂ ਹਾਂ
ਜਿਸ ਨੂੰ ਰੋਜ਼ ਅਜਮਾਓ ਗੇ।

ਖ਼ਫ਼ਾ ਹੋ ਜਾਂਦੇ ਹੋ ਖੁਦ ਨਾਲ ਹੀ ਅਕਸਰ।
ਮੇਰਾ ਜ਼ੋਰ ਤਾਂ ਤੇਰੇ ਤੇ ਹੀ ਚਲੱਦਾ ਹੈ।

ਜਦੋਂ ਜਦੋਂ ਮੈਂ ਤੈਨੂੰ ਪੁਕਾਰਾ ਤੂੰ
ਬੀਜੀ ਹੋ ਗਿਆ।
ਹਰ ਵਾਰ ਇਹ ਹੀ ਹੋਇਆ
ਮੇਰੇ ਨਾਲ ਇਤਫ਼ਾਕ ਨਾਲ।

ਮੇਰੀ ਖਾਮੋਸ਼ੀਆਂ ਤੇ ਦੁਨੀਆਂ
ਮੈਨੂੰ ਤਾਨੇ ਦੇਂਦੀ ਹੈ
ਇਹ ਕੀ ਜਾਨੇ ਕੀ ਚੁੱਪ ਰਹਿ ਕੇ ਵੀ ਕੀਤੀ ਜਾਂਦੀ ਹੈ।
ਤਕਦੀਰਾਂ ਦੀ ਗੱਲਾਂ।

ਸੁਪਨਿਆਂ ਦਾ ਹਾਰ ਪਰੋ ਕੇ ਬੈਠੀ ਸੀ ਇਹ ਜ਼ਿੰਦਗੀ।
ਘਟ ਪੈ ਗਏ ਫੁੱਲ ਤੇ ਕੰਢੇ ਹੀ ਪਰੋ ਲਿੱਤੇ।

ਚਲੋ ਮੈਂ ਬਦਲ ਜਾਂਦੀ ਹਾਂ ਹੁਣ
ਫਿਰ ਇਹ ਨਾ ਆਖੀ ਮੈਂ ਤੇਰੇ
ਕੋਲੋਂ ਕੁਝ ਨਹੀਂ ਸਿਖਿਆ।

ਕਲਮ ਲਿਖ ਸਕਦੇ ਹੋ ਉਦਾਸ ਦਿਲ ਦੇ ਅਫਸਾਨੇ।
ਸਾਡੇ ਨਾਲ ਜੋ ਹੋਇਆ ਬਸ ਅੱਛਾ ਨਹੀਂ ਹੋਇਆ।

ਤੇਰਾ ਸ਼ਕ ਤਾਂ ਸਿਰਫ਼ ਹਵਾਵਾਂ
ਤੇ ਗਿਆ ਹੋਵੇਗਾ।ਕਦੀ ਸੋਚਿਆ ਹੈ ਤੂੰ।
ਉਹ ਚਿਰਾਗ ਵੀ ਜੱਲਦੀ ਜੱਲਦੀ ਥੱਕ ਗਿਆ ਹੋਵੇਗਾ।

ਸੁਰਜੀਤ ਸਾੰਰਗ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਗ਼ਜ਼ਲ