HOME ਅਲਵਿਦਾ ਕਾਂਗਰਸ- ਕਾਂਗਰਸ ਛੱਡ ਸਾਬਕਾ ਡੀ ਐਸ ਪੀ 20 ਪਰਿਵਾਰਾਂ...

ਅਲਵਿਦਾ ਕਾਂਗਰਸ- ਕਾਂਗਰਸ ਛੱਡ ਸਾਬਕਾ ਡੀ ਐਸ ਪੀ 20 ਪਰਿਵਾਰਾਂ ਸਮੇਤ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ

ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਪੰਜਾਬ ਵਿਚ ਸਿਆਸਤ ਸਰਗਰਮੀਆਂ ਸਿਖ਼ਰ ਤੇ ਹਨ ਇਸੇ ਕੜੀ ਤਹਿਤ ਬਲਾਕ  ਮਹਿਤਪੁਰ ਦੇ ਪਿੰਡ ਪਸਾੜੀਆ ਦੇ ਤਕਰੀਬਨ 20 ਪਰਿਵਾਰ ਸਾਬਕਾ ਡੀ ਐਸ ਪੀ ਭਜਨ ਸਿੰਘ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਆਮ ਆਦਮੀ ਪਾਰਟੀ ਵਿਚ  ਸਮੂਲੀਅਤ ਕਰਨ ਵਾਲੇ 20 ਪਰਿਵਾਰਾਂ  ਵਿੱਚ  ਡੀ ਐਸ ਪੀ ਭਜਨ ਸਿੰਘ ,ਸੁਖਬੀਰ ਸਿੰਘ ਸੁੱਖੂ, ਗੁਰਮੇਲ ਸਿੰਘ ਗੁਰਦੀਪ ਸਿੰਘ, ਸੁਖਦੀਪ ਸਿੰਘ, ਪਾਲਾ ਸਿੰਘ, ਅਮਰਜੀਤ ਸਿੰਘ, ਗੁਰਭੇਜ ਸਿੰਘ ਭੇਜਾ, ਹੈਪੀ ਸਿੰਘ, ਇਕਬਾਲ ਸਿੰਘ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਬੱਗਾ,ਆਦਿ ਪਰਿਵਾਰ ਸ਼ਾਮਿਲ ਹਨ । ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਇਨ੍ਹਾਂ ਪਰਿਵਾਰਾਂ ਨੂੰ  ਆਮ ਆਦਮੀ ਪਾਰਟੀ ਦੀ ਲੀਡਰਸ਼ਿਪ  ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ , ਜ਼ਿਲ੍ਹਾ ਸੈਕਟਰੀ ਮਦਨ ਲਾਲ , ਸਗੰਠਨ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਸੀਚੇਵਾਲ , ਮੰਡੀ ਬੋਰਡ ਦੇ ਚੇਅਰਮੈਨ ਬਲਵੀਰ ਸਿੰਘ ,  ਪਿੰਦਰ ਪੰਡੋਰੀ ਹਲਕਾ ਇੰਚਾਰਜ ਸ਼ਾਹਕੋਟ ,ਬਲਾਕ ਪ੍ਰਧਾਨ ਕਿ੍ਸਨ ਕੁਮਾਰ ਬਿੱਟੂ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੰਗੋਵਾਲ, ਬਲਾਕ ਪ੍ਰਧਾਨ ਬਲਵੀਰ ਮਹੇੜੂ, ਕੇਵਲ ਕਿ੍ਸਨ ਮੱਟੂ, ਕਮਲਜੀਤ ਕੌਰ ਸੀਨੀਅਰ ਆਗੂ ਆਮ ਆਦਮੀ ਪਾਰਟੀ ਵੱਲੋਂ ਸਿਰਪਾਉ ਦੇ ਕੇ ਅਦਬ ਸਾਹਿਤ ਜੀ ਆਇਆਂ ਆਖਿਆ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪਾਰਟੀ ਲੀਡਰਸ਼ਿਪ ਵੱਲੋਂ ਪਾਰਟੀ ਵਿਚ ਬਣਦਾ ਸਨਮਾਨ ਦੇਣ ਦੀ ਗੱਲ ਆਖੀ ਗਈ ਇਸ ਮੌਕੇ ਸਰਪੰਚ ਜਸਵਿੰਦਰ ਸਿੰਘ, ਅਤੇ ਸਰਪੰਚ ਧੁੱਗੜ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articlePoilievre triumphs in the Battle River—what lies ahead?
Next articleSAMAJ WEEKLY = 21/08/2025