HOME ਉਸਾਰੂ ਸਾਹਿਤ ਲਈ ਪੜ੍ਹਨਾ ਬੇਹੱਦ ਜ਼ਰੂਰੀ: ਸਰਬਜੀਤ ਕੌਰ ਢਿੱਲੋਂ

ਉਸਾਰੂ ਸਾਹਿਤ ਲਈ ਪੜ੍ਹਨਾ ਬੇਹੱਦ ਜ਼ਰੂਰੀ: ਸਰਬਜੀਤ ਕੌਰ ਢਿੱਲੋਂ

 (ਸਮਾਜ ਵੀਕਲੀ)  ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਭਵਾਨੀਗੜ੍ਹ ਵਿਖੇ ਉੱਘੀ ਲੇਖਕਾ ਸਰਬਜੀਤ ਕੌਰ ਢਿੱਲੋਂ ਨਾਲ ਰੂਬਰੂ ਸਮਾਗਮ ਰਚਾਇਆ ਗਿਆ ਜਿਸ ਵਿੱਚ ਉਹਨਾਂ ਨੇ ਆਪਣੀ ਲਿਖਣ ਕਲਾ ਅਤੇ ਜੀਵਨ ਦੀਆਂ ਤਲਖ ਹਕੀਕਤਾਂ ਨੂੰ ਬੜੀ ਬੇਬਾਕੀ ਨਾਲ ਬਿਆਨ ਕੀਤਾ ਅਤੇ ਕਿਹਾ ਕਿ ਔਰਤ ਲਈ ਸਾਹਿਤ ਸਿਰਜਣਾ ਕਿਸੇ ਸੁਫਨੇ ਨੂੰ ਪੂਰਾ ਕਰਨ ਤੋਂ ਘੱਟ ਨਹੀਂ। ਦੁੱਲਾ ਭੱਟੀ ਨੂੰ ਸਮਰਪਿਤ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ੍ਰੀ ਮੂਲ ਚੰਦ ਸ਼ਰਮਾ ਵੱਲੋਂ ਕੀਤੀ ਗਈ। ਹਰਫਾਂ ਦੀ ਲੋਅ ਪੰਜਾਬੀ ਸਾਹਿਤਕ ਸੱਥ ਦੇ ਪ੍ਰਧਾਨ ਸਰਬਜੀਤ ਕੌਰ ਢਿੱਲੋਂ ਨੇ ਆਪਣੇ ਕਾਵਿ-ਸੰਗ੍ਰਹਿ ‘ਵੇਸਵਾ ਦੀ ਧੀ’ ਅਤੇ ਇੱਕ ਨਾਵਲ ‘ਸਧਰਾਂ ਦਾ ਕੁੱਜਾ’ ਨਾਲ ਪੰਜਾਬੀ ਮਾਂ ਬੋਲੀ ਨੂੰ ਹੋਰ ਅਮੀਰ ਕੀਤਾ ਹੈ। ਉਹਨਾਂ ਨੇ ਆਪਣੀ ਆਉਣ ਵਾਲੀ ਗੀਤਾਂ ਦੀ ਕਿਤਾਬ ‘ਬਾਪੂ ਦਾ ਮੁੜਕਾ’ ਦਾ ਵੀ ਉਚੇਚੇ ਤੌਰ ਤੇ ਜ਼ਿਕਰ ਕੀਤਾ। ਇਸ ਮੌਕੇ ਇੱਕ ਵਿਸ਼ਾਲ ਕਵੀ ਦਰਬਾਰ ਵੀ ਹੋਇਆ ਜਿਸ ਦੀ ਸ਼ੁਰੂਆਤ ਸੰਦੀਪ ਬਖੋਪੀਰ ਨੇ ਕੀਤੀ ਅਤੇ ਦੁੱਲਾ ਭੱਟੀ ਦੇ ਸੰਘਰਸ਼ੀ ਜੀਵਨ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਦੁੱਲੇ ਵੱਲੋਂ ਜਾਬਰ ਹਕੂਮਤਾਂ ਖਿਲਾਫ ਛੇੜਿਆ ਸੰਘਰਸ਼ ਅੱਜ ਤੀਕ ਨਿਰੰਤਰ ਜਾਰੀ ਹੈ। ਇਸ ਉਪਰੰਤ ਜਗਤਾਰ ਸਿੰਘ ਸਕਰੌਦੀ, ਬਲਜੀਤ ਸਿੰਘ ਬਾਂਸਲ, ਸ਼ਸ਼ੀ ਬਾਲਾ, ਅਮਨਦੀਪ ਕੌਰ ਕਾਕੜਾ, ਚਰਨਜੀਤ ਪਟਵਾਰੀ, ਉਮੇਸ਼ ਕੁਮਾਰ ਘਈ, ਪ੍ਰਕਾਸ਼ਦੀਪ ਸਿੰਘ ਬਖੋਪੀਰ, ਪੰਮੀ ਫੱਗੂਵਾਲੀਆ, ਗੋਪਾਲ ਕ੍ਰਿਸ਼ਨ ਸ਼ਰਮਾ, ਗਿਆਨ ਸਿੰਘ, ਹਰਪਾਲ ਸਿੰਘ, ਰਘਬੀਰ ਸਿੰਘ ਆਦਿ ਸ਼ਾਇਰਾਂ ਨੇ ਆਪਣੀਆਂ ਸੱਜਰੀਆਂ ਰਚਨਾਵਾਂ ਨਾਲ਼ ਹਾਜ਼ਰੀ ਲਗਵਾਈ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਅਦਾਕਾਰ ਰਾਜੀਵ ਜਿੰਦਲ ਨੇ ਵੀ ਹਾਜ਼ਰੀ ਲਵਾਈ ਅਤੇ ਦੱਸਿਆ ਕਿ ਉਹਨਾਂ ਦੀ ਫਿਲਮ ‘ਮਕੋਕਾ’ cable 1 OTT app ਤੇ ਆ ਰਹੀ ਹੈ ਜਿਸ ਵਿੱਚ ਬਲਵਿੰਦਰ ਬੋਲਟ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਉਸ ਦਾ ਵੀ ਇਸ ਵਿੱਚ ਇੱਕ ਵਧੀਆ ਰੋਲ ਹੈ। ਇਸ ਤੋਂ ਬਿਨਾਂ ਨੰਨੇ ਮੁੰਨੇ ਕਲਾਕਾਰਾਂ ਖੁਸ਼ਲੀਨ ਸ਼ਰਮਾ, ਲਕਸ਼ਿਤਾ ਸ਼ਰਮਾ ਅਤੇ ਭਗਤ ਸਿੰਘ ਨੇ ਆਪਣੀਆਂ ਇਨਕਲਾਬੀ ਲਿਖਤਾਂ ਨਾਲ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਮੂਲ ਚੰਦ ਸ਼ਰਮਾ ਨੇ ਨਵੇਂ ਲੇਖਕਾਂ ਨੂੰ ਜਨੂੰਨ ਦੀ ਹੱਦ ਤੱਕ ਜਾ ਕੇ ਆਪਣੇ ਸੁਫਨੇ ਪੂਰੇ ਕਰਨ ਲਈ ਪ੍ਰੇਰਤ ਕੀਤਾ। ਮੰਚ ਦੇ ਜਨਰਲ ਸਕੱਤਰ ਗੁਰਜੰਟ ਬੀਂਬੜ ਨੇ ਲੇਖਕਾਂ ਨੂੰ ਬੇਨਤੀ ਕੀਤੀ ਕਿ ਆਪਣੀਆਂ ਨਵੀਆਂ ਕਿਤਾਬਾਂ ਸਾਹਿਤ ਸਿਰਜਣਾ ਮੰਚ ਨੂੰ ਭੇਜਣ ਤਾਂ ਕਿ ਮੰਚ ਦੇ ਸਲਾਨਾ ਪ੍ਰੋਗਰਾਮ ਵਿੱਚ ਵਧੀਆ ਕਿਤਾਬਾਂ ਦੇ ਲੇਖਕਾਂ ਨੂੰ ਸਨਮਾਨਿਤ ਕੀਤਾ ਜਾ ਸਕੇ। ਅੰਤ ਵਿੱਚ ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਦੇ ਪ੍ਰਧਾਨ ਕੁਲਵੰਤ ਖਨੌਰੀ ਵੱਲੋਂ ਸਮਾਗਮ ਵਿੱਚ ਸ਼ਮੂਲੀਅਤ ਲਈ ਹਾਜ਼ਰ ਹੋਏ ਲੇਖਕਾਂ, ਪਾਠਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 13/01/2026
Next articleਧੰਨ ਗੁਰੂ ਬਾਜਾਂ ਵਾਲਿ਼ਆ ਗੀਤ 12 ਜਨਵਰੀ ਨੂੰ